ਨਵੀਂ ਦਿੱਲੀ: ਗਰਮੀਆਂ ਵਿੱਚ ਅਕਸਰ ਲੋਕਾਂ ਨੂੰ ਚਮੜੀ ਨਾਲ ਸਬੰਧਤ ਸ਼ਿਕਾਇਤਾਂ ਹੁੰਦੀਆਂ ਹਨ। ਖ਼ਾਸਕਰ ਉਹ ਜਿਨ੍ਹਾਂ ਦੀ ਚਮੜੀ ਖੁਸ਼ਕ ਹੈ। ਇਸ ਦੇ ਨਾਲ ਹੀ, ਕੁਝ ਲੋਕਾਂ ਨੂੰ ਮੁਹਾਸੇ ਹੋਣ ਬਾਰੇ ਸ਼ਿਕਾਇਤਾਂ ਹਨ। ਇੱਥੇ ਅਸੀਂ ਤੁਹਾਨੂੰ ਕੇਲੇ ਬਾਰੇ ਦੱਸਣ ਜਾ ਰਹੇ ਹਾਂ ਕਿ ਕਿਵੇਂ ਕੇਲੇ ਦੀ ਵਰਤੋਂ ਕਰਕੇ ਤੁਸੀਂ ਆਪਣੀ ਚਮੜੀ ਨੂੰ ਤੰਦਰੁਸਤ ਰੱਖ ਸਕਦੇ ਹੋ ਇਹ ਵੀ ਦਸਾਂਗੇ।

ਕੇਲੇ ਦੀ ਵਰਤੋਂ ਕਿਵੇਂ ਕੀਤੀ ਜਾਵੇ:

ਇੱਕ ਪੱਕੇ ਹੋਏ ਕੇਲੇ ਨੂੰ ਸਮਲ ਲਿਓ ਤੇ ਇਸ ਦੇ ਮਿੱਝ ਨਾਲ ਚਮੜੀ 'ਤੇ ਮਾਲਸ਼ ਕਰੋ। ਕੇਲੇ ਵਿਚ ਨਮੀ, ਪੋਟਾਸ਼ੀਅਮ ਤੇ ਵਿਟਾਮਿਨ ਈ ਤੇ ਸੀ ਹੁੰਦੇ ਨੇ, ਜੋ ਤੁਹਾਡੀ ਚਮੜੀ ਨੂੰ ਸਾਫ ਰੱਖਣ ‘ਚ ਮਦਦ ਕਰਦੇ ਹਨ। ਧਿਆਨ ਰਹੇ ਕਿ ਸਿਰਫ ਪੱਕੇ ਹੋਏ ਕੇਲੇ ਦੀ ਵਰਤੋਂ ਕਰੋ ਕਿਉਂਕਿ ਇਹ ਵਧੇਰੇ ਫਾਇਦੇਮੰਦ ਹੁੰਦਾ ਹੈ।

ਕੇਲਾ ਫੇਸ ਪੈਕ:

ਪੋਟਾਸ਼ੀਅਮ ਨਾਲ ਭਰਪੂਰ ਕੇਲਾ ਚਮੜੀ ਨੂੰ ਹਾਈਡਰੇਟ ਕਰਨ ਲਈ ਇਕ ਉੱਤਮ ਖਣਿਜ ਹੈ। ਕੇਲਾ ਖੁਸ਼ਕ ਚਮੜੀ ਨੂੰ ਦੂਰ ਕਰਨ ਦਾ ਇੱਕ ਵਧੀਆ ਢੰਗ ਹੈ। ਇਸ ਤੋਂ ਇਲਾਵਾ, ਇਸ ਵਿੱਚ ਵਿਟਾਮਿਨ ਈ ਵੀ ਹੁੰਦਾ ਹੈ, ਜੋ ਨਾ ਸਿਰਫ ਸੁੱਕੀ ਚਮੜੀ ਨੂੰ ਹਾਈਡਰੇਟ ਕਰਦਾ ਹੈ, ਬਲਕਿ ਤੁਹਾਡੀ ਚਮੜੀ ਨੂੰ ਸੂਰਜ ਦੇ ਨੁਕਸਾਨ ਤੋਂ ਵੀ ਬਚਾਉਂਦਾ ਹੈ।

ਕੇਲੇ ਵਿਚ ਨਾਰੀਅਲ ਮਿਲਾ ਕੇ ਪੈਕ ਬਣਾਉਣ ਨਾਲ ਨਮੀ ‘ਚ ਵਾਧਾ ਹੋ ਸਕਦਾ ਹੈ। ਇਸ ਦੇ ਲਈ ਇੱਕ ਪੱਕਿਆ ਕੇਲਾ, ਇੱਕ ਚਮਚਾ ਨਾਰੀਅਲ ਦਾ ਤੇਲ ਲਓ। ਕੇਲੇ ਨੂੰ ਇੱਕ ਕਟੋਰੇ ਵਿਚ ਪਾਓ। ਇਸ ਵਿਚ ਨਾਰੀਅਲ ਦਾ ਤੇਲ ਮਿਲਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ।

ਮਿਸ਼ਰਣ ਨੂੰ ਆਪਣੇ ਚਿਹਰੇ 'ਤੇ ਲਾਓ। ਇਸ ਨੂੰ 5-10 ਮਿੰਟ ਲਈ ਸੁੱਕਣ ਦਿਓ। ਬਾਅਦ ਵਿਚ ਇਸ ਨੂੰ ਕੋਸੇ ਪਾਣੀ ਦੀ ਵਰਤੋਂ ਨਾਲ ਧੋ ਲਓ ਤੇ ਆਪਣੇ ਚਿਹਰੇ ਨੂੰ ਸੁੱਕੋ। ਚਿਹਰੇ 'ਤੇ ਕੁਝ ਮਾਇਸਚਰਾਈਜ਼ਰ ਲਾਓ। ਇਸ ਉਪਾਅ ਨੂੰ ਹਫ਼ਤੇ ਵਿਚ ਦੋ ਵਾਰ ਦੁਹਰਾਓ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904