ਵਾਸ਼ਿੰਗਟਨ: ਜੋਰਜ ਫਲੌਈਡ (George Floyd) ਦੀ ਮੌਤ ਤੋਂ ਬਾਅਦ ਅਮਰੀਕਾ (America) ਅੱਗ ਦੇ ਭਾਬੜ ਵਾਂਗ ਸੜ ਰਿਹਾ ਹੈ। ਵਿਰੋਧ ਪ੍ਰਦਰਸ਼ਨਾਂ ( George Floyd protest) ਨੇ ਹਿੰਸਕ ਰੂਪ ਧਾਰ ਲਿਆ ਹੈ। ਕਈ ਰਾਜਾਂ ਤੋਂ ਲੁੱਟ-ਖੋਹ, ਦੰਗੇ ਤੇ ਅਗਜ਼ਨੀ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਐਤਵਾਰ ਦੇਰ ਰਾਤ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਬਾਹਰ ਪੱਥਰ ਵੀ ਸੁੱਟੇ। ਹੁਣ ਰਾਸ਼ਟਰਪਤੀ ਡੋਨਾਲਡ ਟਰੰਪ (Donald trump) ਨੇ ਸਥਿਤੀ ਨਾਲ ਨਜਿੱਠਣ ਲਈ ਫੌਜ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ।
ਇੱਕ ਪ੍ਰੈੱਸ ਕਾਨਫਰੰਸ ਵਿੱਚ ਟਰੰਪ ਨੇ ਕਿਹਾ, "ਐਤਵਾਰ ਰਾਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਜੋ ਹੋਇਆ, ਉਹ ਸਹੀ ਨਹੀਂ ਸੀ। ਮੈਂ ਵਾਸ਼ਿੰਗਟਨ ਡੀਸੀ ਦੀ ਰੱਖਿਆ ਲਈ ਤੇਜ਼ ਤੇ ਫੈਸਲਾਕੁਨ ਕਦਮ ਚੁੱਕਣ ਜਾ ਰਿਹਾ ਹਾਂ। ਦੰਗਿਆਂ, ਅੱਗ ਲਾਉਣ ਵਾਲੇ, ਲੁੱਟਮਾਰ ਤੇ ਨਿਰਦੋਸ਼ ਲੋਕਾਂ 'ਤੇ ਹਮਲਿਆਂ ਦੀਆਂ ਘਟਨਾਵਾਂ 'ਤੇ ਲਗਾਮ ਲਾਉਣ ਲਈ ਹਜ਼ਾਰਾਂ ਸਿਪਾਹੀ, ਫੌਜੀ ਕਰਮਚਾਰੀ ਤੇ ਹੋਰ ਅਧਿਕਾਰੀਆਂ ਨੂੰ ਲੈ ਜਾ ਰਿਹਾ ਹਾਂ।”
ਟਰੰਪ ਨੇ ਕਿਹਾ, "ਅਮਰੀਕਾ ਦੇ ਸਾਰੇ ਲੋਕ ਜੌਰਜ ਫਲੌਈਡ ਦੇ ਕਤਲ ਤੋਂ ਦੁਖੀ ਹਨ। ਜੌਰਜ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ। ਮੇਰਾ ਪ੍ਰਸ਼ਾਸਨ ਉਨ੍ਹਾਂ ਨੂੰ ਪੂਰਾ ਨਿਆਂ ਪ੍ਰਦਾਨ ਕਰੇਗਾ ਪਰ ਰਾਸ਼ਟਰਪਤੀ ਵਜੋਂ ਮੇਰੀ ਪਹਿਲੀ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੇ ਮਹਾਨ ਦੇਸ਼ ਤੇ ਅਮਰੀਕੀ ਲੋਕਾਂ ਦੀ ਰੱਖਿਆ ਕਰਨਾ ਹੈ। ਮੈਂ ਆਪਣੇ ਦੇਸ਼ ਦੇ ਕਾਨੂੰਨ ਨੂੰ ਸਭ ਤੋਂ ਉੱਤੇ ਰੱਖਣ ਦੀ ਸਹੁੰ ਚੁੱਕੀ ਸੀ ਤੇ ਮੈਂ ਹੁਣ ਉਹੀ ਕਰਾਂਗਾ।”
ਟਰੰਪ ਨੇ ਰਾਜਾਂ ਨੂੰ ਦਿੱਤੇ ਨਿਰਦੇਸ਼:
ਰਾਸ਼ਟਰਪਤੀ ਟਰੰਪ ਨੇ ਅਮਰੀਕੀ ਰਾਜਾਂ ਨੂੰ ਆਪਣੇ ਨਾਗਰਿਕਾਂ ਦੀ ਰਾਖੀ ਲਈ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਰਾਜਾਂ ਨੂੰ ਕਿਹਾ, ਲੋਕਾਂ ਦੀ ਰੱਖਿਆ ਲਈ ਕੋਈ ਕਸਰ ਬਾਕੀ ਨਾ ਛੱਡੋ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕੋਈ ਰਾਜ ਆਪਣੇ ਨਾਗਰਿਕਾਂ ਤੇ ਜਾਇਦਾਦਾਂ ਦੀ ਰੱਖਿਆ ਕਰਨ ਵਿੱਚ ਅਸਮਰੱਥ ਹੈ ਤਾਂ ਅਮਰੀਕੀ ਸੈਨਿਕ ਉੱਥੇ ਤਾਇਨਾਤ ਕੀਤੇ ਜਾਣਗੇ।
ਟਰੰਪ ਨੇ ਕਿਹਾ, ਕੁਝ ਦੰਗਾਕਾਰੀਆਂ ਦੇ ਦੰਗਿਆਂ ਦਾ ਕਾਰਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਦੇ ਵਿਰੋਧ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ। ਮਾਸੂਮ ਤੇ ਸ਼ਾਂਤਮਈ ਪ੍ਰਦਰਸ਼ਨਕਾਰੀ ਹਿੰਸਾ ਦਾ ਸਭ ਤੋਂ ਵੱਧ ਸ਼ਿਕਾਰ ਹਨ।
ਵ੍ਹਾਈਟ ਹਾਊਸ ਦੇ ਹਮਲੇ ਤੋਂ ਬਾਅਦ ਟਰੰਪ ਬੰਕਰ ‘ਚ ਛੁਪੇ ਹੋਏ ਸੀ:
ਐਤਵਾਰ ਦੇਰ ਰਾਤ ਰਾਜਧਾਨੀ ਵਾਸ਼ਿੰਗਟਨ ‘ਚ ਵ੍ਹਾਈਟ ਹਾਊਸ ਦੇ ਬਾਹਰ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਪੱਥਰਬਾਜ਼ੀ ਕਰਨ ਲਈ ਇਕੱਠੇ ਹੋਏ। ਰਾਸ਼ਟਰਪਤੀ ਟਰੰਪ ਨੂੰ ਫਿਰ ਇੱਕ ਸੁਰੱਖਿਅਤ ਬੰਕਰ 'ਤੇ ਲਿਜਾਇਆ ਗਿਆ। ਹਾਲਾਂਕਿ, ਹੁਣ ਰਾਸ਼ਟਰਪਤੀ ਟਰੰਪ ਬੰਕਰ ਵਿੱਚ ਨਹੀਂ ਹਨ।
ਦੇਰ ਰਾਤ ਵ੍ਹਾਈਟ ਹਾਊਸ ਦੇ ਬਾਹਰ ਵੀ ਅੱਗ ਲੱਗੀ ਤੇ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਵ੍ਹਾਈਟ ਹਾਊਸ ਦੇ ਕਰਮਚਾਰੀਆਂ ਨੂੰ ਸਾਵਧਾਨੀ ਵਜੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਆਪਣੇ ਆਈ-ਕਾਰਡ ਲੁਕਾਉਣ। ਇਹ ਨਿਰਦੇਸ਼ ਸੁਰੱਖਿਆ ਲਈ ਜਾਰੀ ਕੀਤੇ ਗਏ ਹਨ। ਇਸ ਹਿੰਸਾ ਦੌਰਾਨ ਅਮਰੀਕਨ ਗੁਪਤ ਸੇਵਾ ਦੇ 60 ਜਵਾਨ ਵੀ ਜ਼ਖਮੀ ਦੱਸੇ ਗਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Election Results 2024
(Source: ECI/ABP News/ABP Majha)
ਅੱਗ ਦਾ ਭਾਂਬੜ ਬਣਿਆ ਅਮਰੀਕਾ, ਸੜਕਾਂ ਲਹੂ-ਲੁਹਾਣ, ਹੁਣ ਫੌਜ ਸੰਭਾਲੇਗੀ ਮੋਰਚਾ
ਏਬੀਪੀ ਸਾਂਝਾ
Updated at:
02 Jun 2020 11:01 AM (IST)
ਟਰੰਪ ਨੇ ਕਿਹਾ ਕਿ ਮੇਰਾ ਪ੍ਰਸ਼ਾਸਨ ਜੌਰਜ ਨੂੰ ਪੂਰਾ ਨਿਆਂ ਪ੍ਰਦਾਨ ਕਰੇਗਾ ਪਰ ਰਾਸ਼ਟਰਪਤੀ ਵਜੋਂ ਮੇਰੀ ਪਹਿਲੀ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੇ ਮਹਾਨ ਦੇਸ਼ ਤੇ ਅਮਰੀਕੀ ਲੋਕਾਂ ਦੀ ਰੱਖਿਆ ਕਰਨਾ ਹੈ।
- - - - - - - - - Advertisement - - - - - - - - -