ਨਵੀਂ ਦਿੱਲੀ: ਟਵਿੱਟਰ ਨੇ ਆਪਣੇ ਪ੍ਰੋਫਾਈਲ ਤੋਂ ਨੀਲੇ ਰੰਗ ਦੇ ਲੋਗੋ ਨੂੰ ਹਟਾ ਦਿੱਤਾ ਹੈ ਅਤੇ ਇਸ ਨੂੰ ਕਾਲਾ ਕਰ ਦਿੱਤਾ ਹੈ। ਇਸ ਦੇ ਨਾਲ, ਕਵਰ ਇਮੇਜ ਵੀ ਬਲੈਕ ਹੈ। ਸਿਰਫ ਇਹ ਹੀ ਨਹੀਂ, ਟਵਿੱਟਰ ਨੇ ਪ੍ਰੋਫਾਈਲ (bio) ਵਿੱਚ #BlackLivesMatter ਹੈਸ਼ਟੈਗ ਦੀ ਵਰਤੋਂ ਕੀਤੀ ਹੈ। ਦਰਅਸਲ, ਅਮਰੀਕਾ ‘ਚ ਪਿਛਲੇ ਛੇ ਦਿਨਾਂ ਤੋਂ ਹਿੰਸਾ ਹੋ ਰਹੀ ਹੈ।


ਹਿੰਸਾ 25 ਮਈ ਨੂੰ ਉਸ ਸਮੇਂ ਸ਼ੁਰੂ ਹੋਈ ਜਦੋਂ ਇੱਕ ਗੋਰੇ ਪੁਲਿਸ ਮੁਲਾਜ਼ਮ ਨੇ ਇੱਕ ਕਾਲੇ ਆਦਮੀ ਜਾਰਜ ਫਲਾਈਡ (46) ਨੂੰ ਕੁੱਟਿਆ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ।



ਹਿੰਸਕ ਪ੍ਰਦਰਸ਼ਨਾਂ ‘ਚ ਹੁਣ ਤਕ ਘੱਟੋ ਘੱਟ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ, ਲਗਭਗ 40 ਸ਼ਹਿਰਾਂ ‘ਚ ਹਜ਼ਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਰਫਿਊ ਲਗਾਇਆ ਗਿਆ ਹੈ ਜਦਕਿ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵ੍ਹਾਈਟ ਹਾਊਸ ਦੇ ਬੰਕਰ ‘ਚ ਸ਼ਰਨ ਲੈਣੀ ਪਈ ਹੈ।



ਪਿਛਲੇ ਕਈ ਦਹਾਕਿਆਂ ‘ਚ ਸਭ ਤੋਂ ਵੱਡੀ ਸਿਵਲ ਅਸ਼ਾਂਤੀ ਮੰਨੇ ਜਾਂਦੇ ਸੰਯੁਕਤ ਰਾਜ ‘ਚ ਹੋਏ ਹਿੰਸਕ ਵਿਰੋਧ ਪ੍ਰਦਰਸ਼ਨ ਫਲੋਇਡ ਦੀ ਮੌਤ ਤੋਂ ਬਾਅਦ ਅਮਰੀਕਾ ਦੇ ਘੱਟੋ ਘੱਟ 140 ਸ਼ਹਿਰਾਂ ‘ਚ ਫੈਲ ਗਏ ਹਨ।

ਕੁਝ ਵਿਰੋਧ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰਨ ਕਰਨ ਤੋਂ ਬਾਅਦ, ਨੈਸ਼ਨਲ ਗਾਰਡ ਦੀਆਂ ਫੌਜਾਂ ਨੂੰ ਘੱਟੋ ਘੱਟ 20 ਰਾਜਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਪੁਲਿਸ ਨੇ ਹਫਤੇ ਦੇ ਅੰਤ ਵਿੱਚ ਦੋ ਦਰਜਨ ਯੂਐਸ ਸ਼ਹਿਰਾਂ ਤੋਂ ਘੱਟੋ ਘੱਟ 2,564 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਵਿੱਚੋਂ 20 ਪ੍ਰਤੀਸ਼ਤ ਗ੍ਰਿਫਤਾਰੀਆਂ ਲਾਸ ਏਂਜਲਸ ਵਿੱਚ ਹੋਈਆਂ ਹਨ।

ਅਸ਼ਾਂਤੀ ਦੀ ਸ਼ੁਰੂਆਤ ਮਿਨੀਪੋਲੀਸ, ਮਿਨੀਸੋਟਾ ਵਿੱਚ ਹੋਈ, ਪਰ ਹੁਣ ਪੂਰੇ ਦੇਸ਼ ਵਿੱਚ ਫੈਲ ਗਈ ਹੈ, ਲਾਸ ਏਂਜਲਸ, ਸ਼ਿਕਾਗੋ, ਨਿਊਯਾਰਕ, ਹਿਊਸਟਨ, ਫਿਲਡੇਲਫੀਆ ਅਤੇ ਵਾਸ਼ਿੰਗਟਨ ਡੀਸੀ ਸਮੇਤ ਵੱਡੇ ਸ਼ਹਿਰਾਂ ਵਿੱਚੋਂ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ