ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸੋਮਵਾਰ ਨੂੰ ਭਾਰਤ ਵਿੱਚ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 1,90,535 ਤੱਕ ਪਹੁੰਚ ਗਈ। ਇਸ ਵਿੱਚ 93,322 ਐਕਟਿਵ ਮਰੀਜ਼ ਹਨ, ਜਦੋਂ ਕਿ ਹੁਣ ਤੱਕ 91,818 ਸੰਕਰਮਿਤ ਮਰੀਜ਼ ਠੀਕ ਹੋ ਚੁੱਕੇ ਹਨ। ਦੱਸ ਦਈਏ ਕਿ ਇਸ ਸੰਕਰਮਣ ਕਾਰਨ 5,394 ਮਰੀਜ਼ਾਂ ਦੀ ਮੌਤ ਹੋਈ ਹੈ।


ਸਿਹਤ ਮੰਤਰਾਲੇ ਮੁਤਾਬਕ ਭਾਰਤ ‘ਚ ਕੋਰੋਨਾਵਾਇਰਸ ਸੰਕਰਮਣ ‘ਚ ਦੋ ਚੀਜ਼ਾਂ ਅਹਿਮ ਹਨ। ਇੱਕ ਹੈ ਰਿਕਵਰੀ  ਰੇਟ ‘ਚ ਲਗਾਤਾਰ ਵੱਧਾ ਤੇ ਦੂਜੀ ਮੌਤ ਦਰ ‘ਚ ਕਮੀ। ਸਰਕਾਰ ਦਾ ਕਹਿਣਾ ਹੈ ਕਿ ਟੈਸਟਿੰਗ, ਟਰੇਸਿੰਗ ਅਤੇ ਇਲਾਜ ਕਰਕੇ ਨਾ ਸਿਰਫ ਜਲਦੀ ਹੀ ਸੰਕਰਮਣ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਨਾਲ ਹੀ ਲੋਕ ਵੀ ਠੀਕ ਹੋ ਰਹੇ ਹਨ, ਬਲਕਿ ਇਸ ਲਈ ਵੀ ਕਿ ਲੋਕ ਸਹੀ ਸਮੇਂ 'ਤੇ ਇਲਾਜ਼ ਕਰਵਾ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਹੈ।

ਸਭ ਤੋਂ ਪਹਿਲਾਂ ਰਿਕਵਰੀ ਰੇਟ ਬਾਰੇ ਗੱਲ ਕਰਦੇ ਹਾਂ। ਭਾਰਤ ਵਿਚ ਰਿਕਵਰੀ ਰੇਟ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।

- 15 ਅਪਰੈਲ ਨੂੰ ਰਿਕਵਰੀ ਰੇਟ 11.42% ਸੀ।

- 3 ਮਈ ਨੂੰ ਰਿਕਵਰੀ ਰੇਟ 26.59% ਹੋ ਗਈ।

- 18 ਮਈ ਤੱਕ ਰਿਕਵਰੀ ਰੇਟ 38.29% ਰਹੀ।

- ਅੱਜ ਯਾਨੀ 1 ਜੂਨ ਨੂੰ ਇਹ ਰਿਕਵਰੀ ਰੇਟ 48.19% ਤੱਕ ਪਹੁੰਚ ਗਈ ਹੈ।

ਡੇਥ ਰੇਟ ਵਿਚ ਲਗਾਤਾਰ ਗਿਰਾਵਟ:

- 15 ਅਪਰੈਲ ਨੂੰ ਮੌਤ ਦੀ ਦਰ 3.30% ਸੀ।

- 3 ਮਈ ਨੂੰ ਮੌਤ ਦੀ ਦਰ 3.25% ਸੀ।

- 18 ਮਈ ਨੂੰ ਮੌਤ ਦੀ ਦਰ 3.15% ਸੀ।

- ਅਤੇ ਅੱਜ ਮੌਤ ਦਰ 2.83% ਹੈ।

ਭਾਰਤ ਵਿਚ ਲਗਾਤਾਰ ਟੈਸਟਿੰਗ ਲਈ ਲੈਬ ਦੀ ਸਹੂਲਤ ਵਧ ਰਹੀ ਹੈ। ਅੱਜ ਭਾਰਤ ਵਿਚ 676 ਲੈਬਾਂ ਹਨ, ਜਿੱਥੇ ਟੈਸਟਿੰਗ ਸਹੂਲਤਾਂ ਉਪਲਬਧ ਹਨ, ਜਿਨ੍ਹਾਂ ‘ਚ 472 ਸਰਕਾਰੀ ਅਤੇ 204 ਨਿਜੀ ਲੈਬ ਹਨ।

ਹੁਣ ਤੱਕ ਭਾਰਤ ਵਿਚ 38,37,207 ਸੈਂਪਲ ਲਏ ਜਾ ਚੁੱਕੇ ਹਨ। ਉਧਰ ਪਿਛਲੇ 24 ਘੰਟਿਆਂ ਵਿੱਚ 1,00,180 ਸੈਂਪਲ ਜਾਂਚ ਲਈ ਗਏ। ਇਸ ਦੇ ਨਾਲ ਹੀ, ਹਾਲ ਹੀ ਵਿੱਚ ਆਈਸੀਐਮਆਰ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਰਾਜਾਂ ਨੂੰ ਇੱਕ ਪੱਤਰ ਲਿਖ ਕੇ ਨਿਜੀ ਲੈਬਾਂ ਵਿੱਚ ਕਰਵਾਏ ਜਾ ਰਹੇ ਟੈਸਟਾਂ ਦੀ ਕੀਮਤ ਘਟਾਉਣ ਲਈ ਕਿਹਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904