ਨਵੀਂ ਦਿੱਲੀ: ਅੱਤਵਾਦ ਰੋਕੂ ਫੋਰਸ ਨੈਸ਼ਨਲ ਸਿਕਿਓਰਿਟੀ ਗਾਰਡ (NSG) ਦੇ ਅੱਠ ਜਵਾਨਾਂ ਦੇ ਕੋਵਿਡ-19 (Covid-19) ਵਿੱਚ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕਰਮਚਾਰੀ ਫੋਰਸ ਦੇ ਕਮਾਂਡੋ ਯੂਨਿਟ ਨਾਲ ਜੁੜੇ ਨਹੀਂ ਹਨ। ਕਮਾਂਡੋ ਯੂਨਿਟ ਨੂੰ 'ਬਲੈਕ ਕੈਟ' (Black cat) ਵੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਐਨਐਸਜੀ ਦੇ ਅੱਠ ਜਵਾਨਾਂ ਨੂੰ ਕੋਰੋਨਾਵਾਇਰਸ (Coronavirus positive) ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਤੇ ਉਨ੍ਹਾਂ ਨੂੰ ਗ੍ਰੇਟਰ ਨੋਇਡਾ ਦੇ ਕੇਂਦਰੀ ਆਰਮਡ ਪੁਲਿਸ ਫੋਰਸ (ਸੀਏਪੀਐਫ) ਰੈਫ਼ਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਮੇ ਪ੍ਰਸ਼ਾਸਨਿਕ ਕੰਮ ਨਾਲ ਜੁੜੇ ਹੋਏ ਹਨ। ਇੱਕ ਸੀਨੀਅਰ ਫੋਰਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਅੱਠ ਜਵਾਨਾਂ ‘ਚ ਸੰਕਰਮਣ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਇਸ ਫੋਰਸ ਵਿਚ ਸੰਕਰਮਣ ਦੇ ਕੁਲ ਨੌਂ ਕੇਸ ਹੋਏ ਹਨ। ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਇੱਕ 33 ਸਾਲਾ ਡਾਕਟਰੀ ਸਟਾਫ ਨੂੰ ਸੰਕਰਮਣ ਲੱਗਿਆ ਸੀ। ਉਸਨੇ ਦੱਸਿਆ ਕਿ ਉਹ ਸਟਾਫ ਹੁਣ ਠੀਕ ਹੋ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904