ਕੇਂਦਰੀ ਗ੍ਰਹਿ ਮੰਤਰਾਲੇ ਨੇ 13 ਮਈ ਨੂੰ ਐਲਾਨ ਕੀਤਾ ਸੀ ਕਿ ਘਰੇਲੂ ਉਦਯੋਗਾਂ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ 1 ਜੂਨ ਤੋਂ ਦੇਸ਼ ਭਰ ਵਿਚ ਸਿਰਫ 1700 ਸੀਏਪੀਐਫ ਕੰਟੀਨ ਵਿਚ ਦੇਸੀ ਉਤਪਾਦ ਵੇਚੇ ਜਾਣਗੇ। ਆਰਡਰ ਵਿੱਚ ਕਿਹਾ ਗਿਆ ਸੀ ਕਿ ਜਿਹੜੀਆਂ ਚੀਜ਼ਾਂ “ਪੂਰੀ ਤਰ੍ਹਾਂ ਆਯਾਤ ਕੀਤੇ ਉਤਪਾਦਾਂ” ਤੋਂ ਬਣੀਆਂ ਹਨ, ਨੂੰ ਸੋਮਵਾਰ ਤੋਂ ਕੇਂਦਰੀ ਪੁਲਿਸ ਭਲਾਈ ਸਟੋਰਾਂ ਜਾਂ ਸੀਪੀਐਫ ਕੰਟੀਨ ਦੀ ਸੂਚੀ ਚੋਂ ਹਟਾਇਆ ਜਾ ਰਿਹਾ ਹੈ। ਕੁਝ ਉਤਪਾਦਾਂ ਵਿੱਚ ਆਯਾਤ ਚੀਜ਼ਾਂ ਦੀ ਵਰਤੋਂ ਕਰ ਵਾਲੀਆਂ ਤੇ ਸੂਚੀ ਤੋਂ ਬਾਹਰ ਹੋਈ ਕੰਪਨੀਆਂ ‘ਚ ਬਲਿਯੂ ਸਟਾਰ ਲਿਮਟਿਡ, ਬੋਰੋਸਿਲ ਗਲਾਸ ਵਰਕਸ ਲਿਮਟਿਡ, ਕੋਲਗੇਟ ਪਾਮੋਲਿਵ ਇੰਡੀਆ ਲਿਮਟਿਡ, ਡਾਬਰ ਇੰਡੀਆ ਲਿਮਟਿਡ, ਵੀਆਈਪੀ ਇੰਡਸਟਰੀਜ਼, ਯੂਰੇਕਾ ਫੋਰਬਸ, ਜ਼ਕੁਆਰ, ਐਚਯੂਐਲ (ਫੂਡਜ਼), ਨੇਸਲ ਇੰਡੀਆ ਸ਼ਾਮਲ ਸੀ।
ਦੱਸ ਦਈਏ ਕਿ ਪੈਰਾਮਿਲਟਰੀ ਕੰਟੀਨ ਦੀ ਵਿਕਰੀ ਤਕਰੀਬਨ 2,800 ਕਰੋੜ ਰੁਪਏ ਸਾਲਾਨਾ ਹੈ, ਇਹ ਕੰਟੀਨ 10 ਲੱਖ ਦੇ ਜਵਾਨਾਂ ਵਾਲੇ ਫੋਰਸਾਂ ਦੇ 50 ਲੱਖ ਪਰਿਵਾਰਾਂ ਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਵੇਚਦੀਆਂ ਹਨ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਕਰਮਚਾਰੀ ਅੰਦਰੂਨੀ ਸੁਰੱਖਿਆ ਤੋਂ ਲੈ ਕੇ ਸਰਹੱਦੀ ਰੱਖਿਆ ਤੱਕ ਹਰ ਚੀਜ ਲਈ ਜ਼ਿੰਮੇਵਾਰ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904