ਨਵੀਂ ਦਿੱਲੀ: ਬੇਸ਼ੱਕ ਸਰਹੱਦ 'ਤੇ ਭਾਰਤ ਤੇ ਚੀਨ ਦੀਆਂ ਫੌਜਾਂ ਤੋਪਾਂ ਬੀੜ ਰਹੀਆਂ ਹਨ ਪਰ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਦੇ ਤੇਵਰ ਬੜੇ ਨਰਮ ਹਨ। ਸਰਹੱਦੀ ਵਿਵਾਦ ਦੌਰਾਨ ਹੁਣ ਚੀਨ ਦਾ ਰਵੱਈਆ ਨਰਮੀ ਵਾਲਾ ਹੈ।

ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੇ ਹਵਾਲੇ ਤੋਂ ਖ਼ਬਰ ਹੈ ਕਿ ਚੀਨੀ ਵਿਦੇਸ਼ ਮੰਤਰਾਲੇ ਨੇ ਬਿਆਨ ਦਿੱਤਾ ਹੈ ਕਿ ਐਲਏਸੀ ਤੇ ਭਾਰਤ ਤੇ ਚੀਨ ਵਿਚਾਲੇ ਸਥਿਤੀ ਕੰਟਰੋਲ ਵਿੱਚ ਹੈ। ਦੋਵੇਂ ਹੀ ਪੱਖ ਸਿਆਸੀ ਤੇ ਫੌਜੀ ਪੱਧਰ ਤੇ ਗੱਲ ਕਰ ਰਹੇ ਹਨ। ਭਾਰਤ ਵੱਲੋਂ ਵੀ ਅਜੇ ਤੱਕ ਕੋਈ ਤਿੱਖਾ ਪ੍ਰਤੀਕਰਮ ਨਹੀਂ ਆਇਆ।

ਚੀਨ ਮੁਤਾਬਕ ਮਸਲਾ ਗੱਲਬਾਤ ਰਾਹੀਂ ਸੁਲਝਾਇਆ ਜਾਵੇਗਾ। ਹਾਲ ਹੀ 'ਚ ਸਰਹੱਦ ਤੇ ਭਾਰਤ ਤੇ ਚੀਨ ਦੀਆਂ ਫੌਜਾਂ ਦਾ ਆਹਮਣਾ ਸਾਹਮਣਾ ਹੋਇਆ ਸੀ। ਸਰਹੱਦ ਤੇ ਚੀਨ ਨੇ ਜਦੋਂ ਵੀ ਆਕੜ ਦਿਖਾਉਣ ਦੀ ਕੋਸ਼ਿਸ਼ ਕੀਤੀ, ਭਾਰਤ ਵੱਲੋਂ ਇਸ ਦਾ ਕਰਾਰ ਜਵਾਬ ਦਿੱਤਾ ਗਿਆ। ਸਰਹੱਦ 'ਤੇ ਭਾਰਤ ਕਾਫੀ ਸਮੇਂ ਤੋਂ ਸਰਗਰਮ ਹੈ। ਭਾਰਤ ਨੇ ਆਪਣੇ ਇਲਾਕੇ ਵਿੱਚ ਸੜਕਾਂ ਦਾ ਨਿਰਮਾਣ ਵੀ ਕਰ ਲਿਆ ਹੈ, ਜਿਸ ਨਾਲ ਚੀਨ ਦੀ ਨੀਂਦ ਹਰਾਮ ਹੋਈ ਪਈ ਹੈ ਅਤੇ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਖਹਿਬਾਜ਼ੀ ਵੀ ਹੋ ਚੁੱਕੀ ਹੈ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੀ ਫ਼ੌਜ ਨੂੰ ਇਹ ਵੀ ਕਿਹਾ ਸੀ ਕਿ ਉਹ ਬੁਰੇ ਤੋਂ ਬੁਰੇ ਹਾਲਾਤ ਦੀ ਕਲਪਨਾ ਕਰ, ਉਸ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਰਹਿਣ ਅਤੇ ਜੰਗ ਲਈ ਆਪਣੀਆਂ ਤਿਆਰੀਆਂ ਪੂਰੀਆਂ ਰੱਖੇ। ਪਰ ਭਾਰਤ ਦੀ ਪ੍ਰਤੀਕਿਰਿਆ ਮਗਰੋਂ ਹੁਣ ਚੀਨ ਵੀ ਨਰਮ ਪੈ ਗਿਆ ਹੈ ਤੇ ਉਹ ਗੱਲਬਾਤ ਰਾਹੀਂ ਇਸ ਮੁੱਦੇ ਦੇ ਹੱਲ ਲਈ ਸਹਿਮਤ ਹੋ ਗਿਆ ਹੈ।

ਇਹ ਵੀ ਪੜ੍ਹੋ: