ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜਿੱਥੇ ਕੱਚੇ ਤੇਲ ਦੇ ਭਾਅ ਹੇਠਲੇ ਪੱਧਰ 'ਤੇ ਹਨ ਉੱਥੇ ਹੁਣ ਉੱਡਣ-ਖਟੋਲਿਆਂ ਵਿੱਚ ਵਰਤਿਆ ਜਾਣ ਵਾਲਾ ਤੇਲ ਹੁਣ 50 ਫ਼ੀਸਦ ਤੋਂ ਵੱਧ ਮਹਿੰਗਾ ਹੋ ਗਿਆ ਹੈ। ਇਸ ਨਾਲ ਹੁਣ ਲੋਕਾਂ ਦੀ ਜੇਬ 'ਤੇ ਵਾਧੂ ਬੋਝ ਪੈ ਸਕਦਾ ਹੈ।


ਤਾਜ਼ਾ ਅੰਕੜਿਆਂ ਮੁਤਾਬਕ ਦਿੱਲੀ ਵਿੱਚ ATF ਯਾਨੀ ਏਵੀਏਸ਼ਨ ਟਰਬਾਈਨ ਫਿਊਲ ਦੀ ਕੀਮਤ 33,575 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਪਿਛਲੇ ਮਹੀਨੇ ਯਾਨੀ ਕਿ ਮਈ ਵਿੱਚ ਏਟੀਐਫ ਦਾ ਮੁੱਲ 22,544 ਰੁਪਏ ਪ੍ਰਤੀ ਕਿਲੋਲੀਟਰ ਸੀ। ਇਸ ਤੋਂ ਪਹਿਲਾਂ ਅੱਜ ਹੀ ਰਸੋਈ ਗੈਸ ਵਿੱਚ ਵਰਤੇ ਜਾਂਦੇ ਬਿਨਾ ਸਬਸਿਡੀ ਵਾਲੇ ਸਲੰਡਰਾਂ ਦੀ ਕੀਮਤਾਂ ਵਿੱਚ ਵੀ ਵਾਧਾ ਹੋਣ ਨਾਲ ਲੋਕਾਂ ਨੂੰ ਦੂਹਰਾ ਝਟਕਾ ਲੱਗਿਆ ਹੈ।

ਜ਼ਿਕਰਯੋਗ ਹੈ ਕਿ ਮਾਰਚ ਅੰਤ ਤੇ ਅਪ੍ਰੈਲ ਵਿੱਚ ਮੰਗ ਨਾ ਦੇ ਬਰਾਬਰ ਹੋਣ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਕੀਮਤਾਂ ਦੇ ਘੱਟ ਏਟੀਐਫ ਦਾ ਮੁੱਲ ਵੀ ਕਾਫੀ ਘੱਟ ਗਿਆ ਸੀ। ਤਾਜ਼ਾ ਹਾਲਾਤ ਮੁਤਾਬਕ ਹੁਣ ਕੱਚੇ ਤੇਲ ਦੀ ਕੀਮਤਾਂ ਵੀ ਵੱਧ ਰਹੀਆਂ ਹਨ ਅਤੇ ਲੌਕਡਾਊਨ ਖੁੱਲ੍ਹਣ ਕਾਰਨ ਪੈਟਰੋਲੀਅਮ ਪਦਾਰਥਾਂ ਦੀ ਮੰਗ ਵੀ ਵਧੀ ਹੈ।
ਇਹ ਵੀ ਪੜ੍ਹੋ: