ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦਾ ਪਸਾਰ ਦਿਨ-ਬ-ਦਿਨ ਵਧ ਰਿਹਾ ਹੈ। ਆਏ ਦਿਨ ਮਰੀਜ਼ਾਂ ਦੀ ਗਿਣਤੀ 'ਚ ਇਜ਼ਾਫਾ ਹੋ ਰਿਹਾ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਭਾਰਤ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦਾ ਅੰਕੜਾ ਦੋ ਲੱਖ ਦੇ ਕਰੀਬ ਪਹੁੰਚ ਗਿਆ ਹੈ।


ਹੁਣ ਤਕ ਦੇਸ਼ 'ਚ 1,90,535 ਲੋਕ ਕੋਰੋਨਾ ਨਾਲ ਪੌਜ਼ੇਟਿਵ ਹੋ ਚੁੱਕੇ ਹਨ। ਇਨ੍ਹਾਂ 'ਚ 5,394 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ 91,819 ਲੋਕ ਠੀਕ ਵੀ ਹੋਏ ਹਨ। ਪਿਛਲੇ 24 ਘੰਟਿਆਂ 'ਚ 8,392 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਤੇ 230 ਮੌਤਾਂ ਹੋਈਆਂ ਹਨ।


ਕਿਹੜੇ ਸੂਬੇ 'ਚ ਕਿੰਨੀਆਂ ਮੌਤਾਂ:


ਸਿਹਤ ਮੰਤਰਾਲੇ ਮੁਤਾਬਕ ਮਹਾਰਾਸ਼ਟਰ 'ਚ 2286, ਮੱਧ ਪ੍ਰਦੇਸ਼ 'ਚ 350, ਗੁਜਰਾਤ 'ਚ 1038, ਦਿੱਲੀ 'ਚ 473, ਤਾਮਿਲਨਾਡੂ 'ਚ 173, ਤੇਲੰਗਾਨਾ 'ਚ 82, ਆਂਧਰਾ ਪ੍ਰਦੇਸ਼ 'ਚ 62, ਕਰਨਾਟਕ 'ਚ 51, ਉੱਤਰ ਪ੍ਰਦੇਸ਼ 'ਚ 213, ਪੰਜਾਬ 'ਚ 45, ਪੱਛਮੀ ਬੰਗਾਲ 'ਚ 317, ਰਾਜਸਥਾਨ 'ਚ 194, ਜੰਮੂ-ਕਸ਼ਮੀਰ 'ਚ 28, ਹਰਿਆਣਾ 'ਚ 20,ਕੇਰਲ 'ਚ 9, ਝਾਰਖੰਡ 'ਚ 5, ਬਿਹਾਰ 'ਚ 21, ਓੜੀਸਾ 'ਚ 7, ਅਸਮ 'ਚ 4, ਹਿਮਾਚਲ ਪ੍ਰਦੇਸ਼ 'ਚ 5, ਮੇਘਾਲਿਆ 'ਚ ਇਕ ਮੌਤ ਹੋਈ ਹੈ।


ਇਹ ਵੀ ਪੜ੍ਹੋ: ਪੰਜਾਬ 'ਚ ਅਨਲੌਕ-1 ਲਾਗੂ, ਕੇਂਦਰ ਦੀ ਤਰਜ਼ 'ਤੇ ਨਵੇਂ ਨਿਯਮ ਜਾਰੀ, ਜਾਣੋ ਅੱਜ ਤੋਂ ਕੀ ਕੁਝ ਬਦਲਿਆ



ਇਹ ਵੀ ਪੜ੍ਹੋ: ਅਮਰੀਕੀ ਗਾਇਕਾ ਨੇ ਕਿਹਾ ਕੁਝ ਅਜਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਦੇਣੀ ਪਈ ਸਫ਼ਾਈ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ