ਨਵੀਂ ਦਿੱਲੀ: ਅਮਰੀਕਾ 'ਚ ਕਾਲੀ ਚਮੜੀ ਵਾਲੇ ਵਿਅਕਤੀ ਜੌਰਜ ਫਲਾਇਡ ਦੀ ਮੌਤ ਮਗਰੋਂ ਹਿੰਸਾ ਕਾਫੀ ਵਧ ਗਈ ਹੈ। ਇਸ ਦੇ ਬਾਬਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਟਵੀਟ ਕੀਤਾ ਸੀ। ਅਜਿਹੇ ਚ ਹੁਣ ਟਰੰਪ ਨੂੰ ਸੋਸ਼ਲ ਮੀਡੀਆ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਅਮਰੀਕਾ 'ਚ ਫੈਲ ਰਹੀ ਨਸਲੀ ਹਿੰਸਾ 'ਤੇ ਟਰੰਪ ਨੇ ਟਵੀਟ ਕਰਦਿਆਂ ਲਿਖਿਆ ਵੈੱਨ ਦਾ ਲੂਟਿੰਗ ਸਟਾਰਟ, ਸ਼ੂਟਿੰਗ ਸਟਾਰਟ। ਇਸ ਤੋਂ ਬਾਅਦ ਟਰੰਪ ਦਾ ਵੱਜੇ ਪੱਧਰ 'ਤੇ ਵਿਰੋਧ ਹੋ ਰਿਹਾ ਹੈ। ਟਰੰਪ ਨੇ ਇਸ ਨਾਅਰੇ ਦਾ ਇਸਤੇਮਾਲ 1967 'ਚ ਫਲੋਰਿਡਾ ਹਿੰਸਾ ਦੌਰਾਨ ਕੀਤਾ ਸੀ। ਉਸ ਸਮੇਂ ਵੀ ਇਸ ਦਾ ਵੱਡੇ ਪੱਧਰ 'ਤੇ ਵਿਰੋਧ ਹੋਇਆ ਸੀ।


ਟਰੰਪ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੰਦਿਆਂ ਅਮਰੀਕੀ ਗਾਇਕਾ ਟੇਲਰ ਸਵਿਫਟ ਨੇ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਆਪਣੇ ਪੂਰੇ ਸ਼ਾਸਨ ਦੌਰਾਨ ਨਸਲਵਾਦ ਦੀ ਅੱਗ 'ਚ ਝੋਂਕਣ ਤੋਂ ਬਾਅਦ, ਤਹਾਨੂੰ ਹਿੰਸਾ ਦੀ ਧਮਕੀ ਦੇਣ ਤੋਂ ਪਹਿਲਾਂ ਨੈਤਿਕ ਉੱਤਮਤਾ ਨੂੰ ਦਰਸਾਉਣ ਦੀ ਸਮਰੱਥਾ ਹੈ? ਜੋਂ ਲੁੱਟ ਸ਼ੁਰੂ ਹੁੰਦੀ ਹੈ ਤਾਂ ਸ਼ੁਟਿੰਗ ਸ਼ੁਰੂ ਹੁੰਦੀ ਹੈ? ਅਸੀਂ ਤਹਾਨੂੰ ਨਵੰਬਰ 'ਚ ਵੋਟਆਊਟ ਕਰ ਦੇਵਾਂਗੇ।





ਗਾਇਕਾ ਟੇਲਰ ਸਵਿਫਟ ਦੇ ਇਸ ਟਵੀਟ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਗਿਆ ਹੈ। ਟੇਲਰ ਸਵਿਫਟ ਨੇ 29 ਮਈ ਨੂੰ ਇਹ ਟਵੀਟ ਕੀਤਾ ਸੀ। ਦੋ ਮਿਲੀਅਨ ਤੋਂ ਜ਼ਿਆਦਾ ਲੋਕ ਹੁਣ ਤਕ ਪਸੰਦ ਕਰ ਚੁੱਕੇ ਹਨ। ਇਸ ਤੋਂ ਇਲਾਵਾ ਚਾਰ ਲੱਖ ਤੋਂ ਜ਼ਿਆਦਾ ਲੋਕਾਂ ਨੇ ਰੀਟਵੀਟ ਕੀਤਾ ਹੈ।


ਕੋਰੋਨਾ ਤੋਂ ਬਚਦਾ ਅਮਰੀਕਾ ਤੋਂ ਆਇਆ ਪੰਜਾਬ, 28 ਸਾਲ ਪੁਰਾਣੇ ਕੇਸ 'ਚ ਸੀਬੀਆਈ ਨੇ ਦਬੋਚਿਆ


ਸਿਰਫ਼ ਇਕ ਟਵੀਟ ਨੂੰ ਏਨੀ ਵੱਡੀ ਸੰਖਿਆਂ 'ਚ ਪਸੰਦ ਤੇ ਰੀਟਵੀਟ ਕੀਤੇ ਜਾਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਆਪਣੀ ਸਫਾਈ ਪੇਸ਼ ਕੀਤੀ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਅਜਿਹਾ ਕੁਝ ਨਹੀਂ ਕਿਹਾ ਜਿਸ ਨਾਲ ਨਸਵਲਾਦ ਪੈਦਾ ਹੋਵੇ। ਟਰੰਪ ਦੇ ਮੁਤਾਬਕ ਉਨ੍ਹਾਂ ਦੇ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ ਹੈ। ਉਨ੍ਹਾਂ ਆਪਣੀ ਸਫਾਈ 'ਚ ਕਿਹਾ ਹੈ ਕਿ ਜਦੋਂ ਵੀ ਹਿੰਸਾ ਜਾਂ ਲੁੱਟਪੁੱਟ ਸ਼ੁਰੂ ਹੁੰਦੀ ਹੈ ਤਾਂ ਪੁਲਿਸ ਨੂੰ ਬਚਾਅ 'ਚ ਗੋਲ਼ੀ ਚਲਾਉਣੀ ਪੈਂਦੀ ਹੈ, ਜਿਸ 'ਚ ਨਿਰਦੋਸ਼ ਲੋਕ ਵੀ ਮਰ ਜਾਂਦੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ