Coronavirus: ਕੋਰੋਨਾਵਾਇਰਸ ਦੁਨੀਆ ਦੇ 213 ਦੇਸ਼ਾਂ ਵਿੱਚ ਫੈਲਿਆ ਹੈ। ਪਿਛਲੇ 24 ਘੰਟਿਆਂ ਵਿੱਚ, 1 ਲੱਖ 08 ਹਜ਼ਾਰ ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 3,191 ਦਾ ਵਾਧਾ ਹੋਇਆ ਹੈ।




ਵਰਲਡਮੀਟਰ ਅਨੁਸਾਰ ਹੁਣ ਤੱਕ ਲਗਭਗ 62 ਲੱਖ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ‘ਚੋਂ 3 ਲੱਖ 73 ਹਜ਼ਾਰ 697 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਦੇ ਨਾਲ ਹੀ 28 ਲੱਖ 43 ਹਜ਼ਾਰ ਲੋਕ ਇਨਫੈਕਸ਼ਨ ਮੁਕਤ ਵੀ ਹੋ ਗਏ ਹਨ। ਦੁਨੀਆ ਦੇ ਲਗਭਗ 73 ਪ੍ਰਤੀਸ਼ਤ ਕੇਸ ਸਿਰਫ 12 ਦੇਸ਼ਾਂ ‘ਚੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 46 ਲੱਖ ਹੈ।

ਦੁਨੀਆਂ ‘ਚ ਕਿੰਨੇ ਕੇਸ, ਕਿੰਨੀਆਂ ਮੌਤਾਂ?

ਕੋਰੋਨਾ ਨੇ ਅਮਰੀਕਾ ‘ਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਅਮਰੀਕਾ ‘ਚ ਤਕਰੀਬਨ ਇਕ ਤਿਹਾਈ ਕੇਸ ਸਾਹਮਣੇ ਆਏ ਹਨ ਅਤੇ ਮੌਤਾਂ ਦਾ ਇਕ ਤਿਹਾਈ ਹਿੱਸਾ ਵੀ ਅਮਰੀਕਾ ‘ਚ ਹੈ। ਕੋਰੋਨਾ ਨਾਲ ਅਮਰੀਕਾ ਤੋਂ ਬਾਅਦ ਯੂ ਕੇ ‘ਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਜਦਕਿ ਯੂਕੇ ਵਿੱਚ ਮਰੀਜ਼ਾਂ ਦੀ ਗਿਣਤੀ ਰੂਸ, ਸਪੇਨ ਅਤੇ ਬ੍ਰਾਜ਼ੀਲ ਨਾਲੋਂ ਘੱਟ ਹੈ। ਇਸ ਤੋਂ ਬਾਅਦ ਇਟਲੀ, ਫਰਾਂਸ, ਜਰਮਨੀ, ਤੁਰਕੀ, ਈਰਾਨ, ਭਾਰਤ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

ਪਾਕਿਸਾਤਾਨ ਦੀ ਇੱਕ ਹੋਰ ਕਰਤੂਤ ਦਾ ਪਰਦਾਫਾਸ਼, ਜਸੂਸੀ ਦੇ ਆਰੋਪ ‘ਚ ਫੜੇ ਗਏ ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀ

• ਅਮਰੀਕਾ: ਕੇਸ - 1,837,170, ਮੌਤਾਂ - 106,195

• ਬ੍ਰਾਜ਼ੀਲ: ਕੇਸ - 514,849, ਮੌਤਾਂ - 29,314

• ਰੂਸ: ਕੇਸ - 405,843, ਮੌਤਾਂ - 4,693

• ਸਪੇਨ: ਕੇਸ - 286,509, ਮੌਤਾਂ - 27,127

• ਯੂਕੇ: ਕੇਸ - 274,762, ਮੌਤਾਂ - 38,161

• ਇਟਲੀ: ਕੇਸ - 232,997, ਮੌਤਾਂ - 33,415

• ਭਾਰਤ: ਕੇਸ - 190,609, ਮੌਤਾਂ - 5,408

• ਫਰਾਂਸ: ਕੇਸ - 188,882, ਮੌਤਾਂ - 28,802

• ਜਰਮਨੀ: ਕੇਸ - 183,494, ਮੌਤਾਂ - 8,605

• ਪੇਰੂ: ਕੇਸ - 164,476, ਮੌਤਾਂ - 4,506

ਲੌਕਡਾਊਨ ਤੋਂ ਬਾਅਦ ਦੇਸ਼ ‘ਚ ਨਵੀਂ ਸਵੇਰ ਦੀ ਸ਼ੁਰੂਆਤ, ਜਾਣੋਂ Unlock 1 ‘ਚ ਅੱਜ ਤੋਂ ਕੀ-ਕੀ ਖੁੱਲ੍ਹੇਗਾ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ