ਨਵੀਂ ਦਿੱਲੀ: ਓੜੀਸਾ ਤੇ ਪੱਛਮੀ ਬੰਗਾਲ 'ਚ ਅੰਫਾਨ ਤੂਫਾਨ ਨਾਲ ਮੱਚੀ ਤਬਾਹੀ ਤੋਂ ਬਾਅਦ ਇੱਕ ਹੋਰ ਚੱਕਰਵਾਤੀ ਤੂਫਾਨ ਦਾ ਖਤਰਾ ਹੈ। ਮੌਸਮ ਵਿਭਾਗ ਮੁਤਾਬਕ ਮਹਾਰਾਸ਼ਟਰ ਤੇ ਗੁਜਰਾਤ 'ਚ ਤੂਫਾਨ ਦੀ ਸੰਭਾਵਨਾ ਹੈ। ਅਰਬ ਸਾਗਰ ਤੇ ਲਕਸ਼ਦੀਪ 'ਤੇ ਘੱਟ ਦਬਾਅ ਦਾ ਖੇਤਰ ਬਣਿਆ ਹੈ ਜੋ ਅੱਗੇ ਵਧ ਕੇ ਚੱਕਰਵਾਤੀ ਤੂਫਾਨ 'ਚ ਬਦਲ ਰਿਹਾ ਹੈ।


ਆਉਣ ਵਾਲੇ ਦਿਨਾਂ 'ਚ ਇਹ ਮਹਾਰਾਸ਼ਟਰ ਤੇ ਗੁਜਰਾਤ ਦੇ ਤੱਟੀ ਇਲਾਕਿਆਂ ਤਕ ਪਹੁੰਚ ਸਕਦਾ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਚਾਰ ਨੂੰ ਮਹਾਰਾਸ਼ਟਰ ਤੇ ਗੁਜਰਾਤ ਦੇ ਤਟੀ ਖੇਤਰਾਂ 'ਚ ਰੈੱਡ ਅਲਰਟ ਜਾਰੀ ਕੀਤਾ ਹੈ। ਚੱਕਰਵਾਤੀ ਤੂਫਾਨ ਦੇ ਚੱਲਦਿਆਂ ਇਨ੍ਹਾਂ ਖੇਤਰਾਂ 'ਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਤਿੰਨ ਜੂਨ ਲਈ ਤਟੀ ਮਹਾਰਾਸ਼ਟਰ ਤੇ ਗੋਆ ਲਈ ਰੈੱਡ ਅਲਰਟ ਤੇ ਗੁਜਰਾਤ ਲਈ ਆਰੇਂਜ਼ ਅਲਰਟ ਜਾਰੀ ਕੀਤਾ ਹੈ।


ਮੌਸਮ ਵਿਭਾਗ ਨੇ ਚਾਰ ਜੂਨ ਤਕ ਗੁਜਰਾਤ ਦੇ ਮਛੇਰਿਆਂ ਨੂੰ ਸਮੁੰਦਰ 'ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਗਏ ਮਛੇਰਿਆਂ ਨੂੰ ਵੀ ਪਰਤ ਆਉਣ ਲਈ ਕਿਹਾ। ਆਈਐਮਡੀ ਦੇ ਅਹਿਮਦਾਬਾਦ ਕੇਂਦਰ ਨੇ ਉੱਤਰ ਤੇ ਦੱਖਣ ਗੁਜਰਾਤ ਦੀਆਂ ਸਾਰੀਆਂ ਬੰਦਰਗਾਹਾਂ ਲਈ ਅਲਰਟ ਜਾਰੀ ਕੀਤਾ ਹੈ। ਚਾਰ ਜੂਨ ਤਕ ਇਨ੍ਹਾਂ ਇਲਾਕਿਆਂ 'ਚ 90 ਤੋਂ 100 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਤੇ ਉਸ ਦੇ 176 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਤਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨਾਲ ਸਮੁੰਦਰ ਖਤਰਨਾਕ ਰੂਪ ਲੈ ਸਕਦਾ ਹੈ।


ਇਹ ਵੀ ਪੜ੍ਹੋ: ਲੌਕਡਾਊਨ ਖੁੱਲ੍ਹਦਿਆਂ ਹੀ ਕੋਰੋਨਾ ਨੇ ਮਚਾਇਆ ਕਹਿਰ, ਮਰੀਜ਼ਾਂ ਦਾ ਅੰਕੜਾ ਦੋ ਲੱਖ ਦੇ ਕਰੀਬ


ਇਸ ਤੋਂ ਪਹਿਲਾਂ ਬੰਗਾਲ ਦੀ ਖਾੜੀ 'ਚ ਪੈਦਾ ਹੋਏ ਤੂਫਾਨ ਸੁਪਰ ਚੱਕਰਵਾਤੀ ਅਮਫਾਨ ਨੇ ਭਾਰੀ ਤਬਾਹੀ ਮਚਾਈ ਸੀ । ਇਸ ਨਾਲ ਬੰਗਾਲ ਤੇ ਓੜੀਸਾ 'ਚ ਭਿਆਨਕ ਮੰਜਰ ਸਾਹਮਣੇ ਆਇਆ। ਕੋਲਕਾਤਾ 'ਚ ਕਈ ਦਰੱਖ਼ਤ ਜੜ੍ਹੋਂ ਉੱਖੜ ਗਏ ਤੇ ਘਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਸੀ।


ਇਹ ਵੀ ਪੜ੍ਹੋ: ਪੰਜਾਬ 'ਚ ਅਨਲੌਕ-1 ਲਾਗੂ, ਕੇਂਦਰ ਦੀ ਤਰਜ਼ 'ਤੇ ਨਵੇਂ ਨਿਯਮ ਜਾਰੀ, ਜਾਣੋ ਅੱਜ ਤੋਂ ਕੀ ਕੁਝ ਬਦਲਿਆ


ਇਹ ਵੀ ਪੜ੍ਹੋ: ਅਮਰੀਕੀ ਗਾਇਕਾ ਨੇ ਕਿਹਾ ਕੁਝ ਅਜਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਦੇਣੀ ਪਈ ਸਫ਼ਾਈ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ