ਨਵੀਂ ਦਿੱਲੀ: ਸੈਂਟਰ ਫਾਰ ਮੌਨੀਟਰਿੰਗ ਇੰਡੀਅਨ ਇਕੋਨੌਮੀ ਦੀ ਰਿਪੋਰਟ ਮੁਤਾਬਕ 31 ਮਈ ਨੂੰ ਖਤਮ ਹੋਏ ਹਫ਼ਤੇ 'ਚ ਭਾਰਤ ਦੀ ਬੇਰੁਜ਼ਗਾਰੀ ਦਰ 23.48 ਫੀਸਦ ਹੋ ਗਈ ਹੈ। ਇਸ ਤੋਂ ਪਹਿਲਾਂ 24 ਮਈ ਨੂੰ ਇਹ 24.3 ਫੀਸਦ ਦਰਜ ਕੀਤੀ ਗਈ ਸੀ। ਲੌਕਡਾਊਨ ਦੌਰਾਨ ਪਿਛਲੇ ਅੱਠ ਹਫ਼ਤਿਆਂ ਦੌਰਾਨ ਔਸਤਨ 24.2 ਫੀਸਦ ਬੇਰੁਜ਼ਗਾਰੀ ਦਰ ਤੋਂ ਵੀ ਜ਼ਿਆਦਾ ਹੈ।


24 ਮਈ ਨੂੰ ਖਤਮ ਹੋਏ ਹਫਤੇ 'ਚ ਮਜ਼ਦੂਰ ਹਿੱਸੇਦਾਰੀ ਦਰ 38.7% ਸੀ। ਪਿਛਲੇ ਹਫ਼ਤੇ ਇਹ ਦਰ 38.8 ਫੀਸਦ ਸੀ। ਮਜਦੂਰ ਭਾਗੀਦਾਰੀ ਦਰ 'ਚ ਇਹ ਗਿਰਾਵਟ ਤਿੰਨ ਹਫ਼ਤੇ ਦੇ ਨਿਰੰਤਰ ਵਾਧੇ ਤੋਂ ਬਾਅਦ ਆਉਂਦੀ ਹੈ। ਜਦਕਿ ਲੌਕਡਾਊਨ ਦੌਰਾਨ ਬੇਰੋਜ਼ਾਰੀ ਦਰ ਲਗਪਗ 24 ਫੀਸਦ ਸਥਿਰ ਰਹੀ ਹੈ। ਬੇਰੋਜ਼ਗਾਰੀ ਦਰ ਮਾਰਚ ਵਿਚ 8.8% ਤੋਂ ਵਧ ਕੇ ਅਪ੍ਰੈਲ 'ਚ 23.5 ਫੀਸਦ ਹੋ ਗਈ ਸੀ।

ਸ਼ਹਿਰੀ ਤੇ ਪੇਂਡੂ ਖੇਤਰਾਂ 'ਚ ਲਗਾਤਾਰ ਬੇਰੁਜ਼ਗਾਰੀ ਦਰ ਵਧ ਰਹੀ ਹੈ। ਜਨਵਰੀ 2020 ਚ ਸ਼ਹਿਰੀ ਬੇਰੁਜ਼ਗਾਰੀ ਦਰ 9.70 ਫੀਸਦ ਸੀ ਜੋ ਮਈ 'ਚ 16.02 ਫੀਸਦ ਵਧ ਕੇ 25.79% ਹੋ ਗਈ ਹੈ। ਜਨਵਰੀ 2020 'ਚ ਪੇਂਡੂ ਬੇਰੁਜ਼ਗਾਰੀ ਦਰ 6.06 ਫੀਸਦ ਸੀ ਜੋ ਮਈ 'ਚ ਵਧ ਕੇ 22.48 ਫੀਸਦ ਹੋ ਗਈ।

ਸੀਐਮਆਈਈ ਦੀ ਰਿਪੋਰਟ ਮੁਤਾਬਕ ਸਰਕਾਰ ਵੱਲੋਂ ਲਾਏ ਗਏ ਲੌਕਡਾਊਨ ਨੂੰ ਆਸਾਨ ਕਰਨ ਤੋਂ ਬਾਅਦ ਮਈ 'ਚ ਲਗਪਗ 20 ਮਿਲੀਅਨ ਲੋਕ ਨੌਕਰੀ ਤੇ ਵਾਪਸ ਪਰਤੇ ਹਨ ਜਿਸ ਨਾਲ ਭਾਰਤ ਦੀ ਰੁਜ਼ਗਾਰ ਦਰ ਮਈ 'ਚ 2% ਵਧ ਕੇ 29% ਤੇ ਪਹੁੰਚ ਗਈ। ਜੋ ਅਪ੍ਰੈਲ 'ਚ 27 ਫੀਸਦ ਸੀ। CMIE ਦੀ ਰਿਪੋਰਟ ਮੁਤਾਬਕ 25 ਮਾਰਚ ਤੋਂ ਸ਼ੁਰੂ ਹੋਏ ਲਕੌਡਾਊਨ ਕਾਰਨ ਦੇਸ਼ ਦੇ 122 ਮਿਲੀਅਨ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਹੈ।
ਇਹ ਵੀ ਪੜ੍ਹੋ: