ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ, ਮਾਨਸੂਨ ਪਹੁੰਚਿਆ
ਏਬੀਪੀ ਸਾਂਝਾ | 01 Jun 2020 03:33 PM (IST)
ਕੋਵਿਡ-19 ਤੋਂ ਚੱਲ ਰਹੇ ਸੰਘਰਸ਼ ਦੇ ਵਿਚਕਾਰ, ਸਰਕਾਰ ਨੇ ਮਾਨਸੂਨ ਦੇ ਮੌਸਮ ਦੌਰਾਨ ਫੈਲ ਰਹੀਆਂ ਬਿਮਾਰੀਆਂ ਦੀ ਰੋਕਥਾਮ ਲਈ ਆਪਣਾ ਸਿਸਟਮ ਵੀ ਤਿਆਰ ਕੀਤਾ ਹੈ। ਆਈਐਮਡੀ ਨੇ ਸੋਮਵਾਰ ਨੂੰ ਸੂਬੇ ਵਿੱਚ ਮਾਨਸੂਨ ਦੀ ਆਉਣ ਦੀ ਜਾਣਕਾਰੀ ਦਿੱਤੀ ਸੀ।
ਨਵੀਂ ਦਿੱਲੀ: ਦੱਖਣ-ਪੱਛਮੀ ਮਾਨਸੂਨ (Monsoon) ਨੇ ਸੋਮਵਾਰ ਨੂੰ ਕੇਰਲ (Kerala) ਪਹੁੰਚਣ ਦਾ ਸੰਕੇਤ ਦਿੱਤਾ। ਇਸ ਦੇ ਨਾਲ ਹੀ ਦੇਸ਼ ਵਿੱਚ ਚਾਰ ਮਹੀਨਿਆਂ ਤੋਂ ਬਰਸਾਤੀ ਮੌਸਮ (rainy season) ਦੀ ਸ਼ੁਰੂਆਤ ਹੋਣ ਦੇ ਸੰਕੇਤ ਮਿਲੇ ਸੀ। ਕੋਝੀਕੋਡ ਜ਼ਿਲ੍ਹੇ ‘ਚ ਅੱਜ ਸਵੇਰੇ ਮੀਂਹ ਪੈ ਰਿਹਾ ਸੀ। ਇਹ ਜਾਣਕਾਰੀ ਭਾਰਤ ਦੇ ਮੌਸਮ ਵਿਭਾਗ (India Meteorological Department) ਨੇ ਸੋਮਵਾਰ ਨੂੰ ਦਿੱਤੀ। ਦੱਖਣ ਪੱਛਮੀ ਮਾਨਸੂਨ ਕੇਰਲ ਪਹੁੰਚ ਗਿਆ ਹੈ। ਆਈਐਮਡੀ ਦੇ ਡਾਇਰੈਕਟਰ ਜਨਰਲ ਮੌਤਯੰਜੇਯ ਮਹਪੱਤਰਾ ਨੇ ਇਹ ਜਾਣਕਾਰੀ ਦਿੱਤੀ। ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ‘ਸਕਾਈਮੈੱਟ’ ਨੇ 30 ਮਈ ਨੂੰ ਮਾਨਸੂਨ ਦੇ ਆਉਣ ਦੀ ਜਾਣਕਾਰੀ ਦਿੱਤੀ ਸੀ, ਪਰ ਆਈਐਮਡੀ ਮੁਤਾਬਕ ਉਸ ਸਮੇਂ ਇਸ ਤਰ੍ਹਾਂ ਦੇ ਐਲਾਨ ਦੀ ਕੋਈ ਢੁਕਵੀਂ ਸੰਭਾਵਨਾ ਨਹੀਂ ਸੀ। ਦੇਸ਼ ਵਿਚ ਮੌਨਸੂਨ ਦੇ ਮੌਸਮ ਵਿੱਚ 75 ਪ੍ਰਤੀਸ਼ਤ ਬਾਰਸ਼ ਹੁੰਦੀ ਹੈ, ਜੋ ਜੂਨ ਤੋਂ ਸਤੰਬਰ ਦੇ ਚਾਰ ਮਹੀਨਿਆਂ ਤਕ ਰਹਿੰਦੀ ਹੈ। ਕੋਵਿਡ-19 ਤੋਂ ਚੱਲ ਰਹੇ ਸੰਘਰਸ਼ ਦੇ ਵਿਚਕਾਰ, ਸਰਕਾਰ ਨੇ ਮਾਨਸੂਨ ਦੇ ਮੌਸਮ ਦੌਰਾਨ ਫੈਲ ਰਹੀਆਂ ਬਿਮਾਰੀਆਂ ਦੀ ਰੋਕਥਾਮ ਲਈ ਆਪਣਾ ਸਿਸਟਮ ਵੀ ਤਿਆਰ ਕੀਤਾ ਹੈ। ਆਈਐਮਡੀ ਨੇ ਸੋਮਵਾਰ ਨੂੰ ਸੂਬੇ ਵਿੱਚ ਮਾਨਸੂਨ ਦੀ ਆਉਣ ਦੀ ਜਾਣਕਾਰੀ ਦਿੱਤੀ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904