ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਪੀੜਤਾਂ ਦਾ ਅੰਕੜਾ ਐਤਵਾਰ 1.90 ਲੱਖ ਹੋ ਗਿਆ। ਇਸ ਦੇ ਨਾਲ ਹੀ ਜਰਮਨੀ ਦੇ 1.83 ਲੱਖ ਤੇ ਫਰਾਂਸ ਦੇ 1.88 ਲੱਖ ਮਾਮਲਿਆਂ ਤੋਂ ਅੱਗੇ ਨਿਕਲ ਗਿਆ। ਦੁਨੀਆਂ ਦੇ ਸਭ ਤੋਂ ਜ਼ਿਆਦਾ ਇਨਫੈਕਟਡ ਦੇਸ਼ਾਂ ਦੀ ਸੂਚੀ 'ਚ ਭਾਰਤ ਹੁਣ 9ਵੇਂ ਤੋਂ 7ਵੇਂ ਸਥਾਨ 'ਤੇ ਆ ਗਿਆ।


ਐਤਵਾਰ ਤਕ ਦੇਸ਼ 'ਚ ਕੁੱਲ ਇੱਕ ਲੱਖ 90 ਹਜ਼ਾਰ 603 ਮਾਮਲੇ ਸਾਹਮਣੇ ਆ ਚੁੱਕੇ ਸਨ। ਬੀਤੇ ਦੋ ਦਿਨ ਤੋਂ ਹਰ ਰੋਜ਼ ਅੱਠ ਹਜ਼ਾਰ ਤੋਂ ਜ਼ਿਆਦਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ।


ਦੁਨੀਆਂ 'ਚ ਸਭ ਤੋਂ ਵੱਧ ਮਾਮਲੇ ਅਮਰੀਕਾ 'ਚ ਹਨ। ਜਿੱਥੇ 18 ਲੱਖ ਤੋਂ ਵੱਧ ਅੰਕੜਾ ਹੈ। ਬ੍ਰਾਜ਼ੀਲ ਪੰਜ ਲੱਖ ਦੇ ਅੰਕੜੇ ਨਾਲ ਤੀਜੇ ਸਥਾਨ 'ਤੇ ਹੈ। ਰੂਸ 'ਚ ਮਹਾਮਾਰੀ ਦਾ ਅਸਰ ਬਾਕੀ ਦੇਸ਼ਾਂ ਦੇ ਮੁਕਾਬਲੇ ਕੁਝ ਦੇਰ ਤੋਂ ਸ਼ੁਰੂ ਹੋਇਆ ਪਰ ਹੁਣ ਉਹ ਤੀਜੇ ਸਥਾਨ 'ਤੇ ਹੈ।


ਇਹ ਵੀ ਪੜ੍ਹੋ: ਭਾਰਤੀਆਂ ਦਾ ਪਸੰਦੀਦਾ ਵੀਜ਼ਾ ਹੋ ਜਾਵੇਗਾ ਮਹਿੰਗਾ, ਟਰੰਪ ਪ੍ਰਸ਼ਾਸਨ ਨੇ ਫੀਸ ਵਧਾਉਣ ਦੀ ਖਿੱਚੀ ਤਿਆਰੀ


ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਦੇਸ਼ 'ਚ ਲੌਕਡਾਊਨ ਵਧਾਏ ਜਾਣ ਦੀ ਚਰਚਾ ਸੀ ਪਰ ਸਰਕਾਰ ਨੇ ਸ਼ਨੀਵਾਰ ਅਨਲੌਕ-1 ਦਾ ਫਾਰਮੂਲਾ ਲਿਆਂਦਾ ਹੈ।



ਇਹ ਵੀ ਪੜ੍ਹੋ: ਪੰਜਾਬ 'ਚ ਅਨਲੌਕ-1 ਲਾਗੂ, ਕੇਂਦਰ ਦੀ ਤਰਜ਼ 'ਤੇ ਨਵੇਂ ਨਿਯਮ ਜਾਰੀ, ਜਾਣੋ ਅੱਜ ਤੋਂ ਕੀ ਕੁਝ ਬਦਲਿਆ



ਇਹ ਵੀ ਪੜ੍ਹੋ: ਅਮਰੀਕੀ ਗਾਇਕਾ ਨੇ ਕਿਹਾ ਕੁਝ ਅਜਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਦੇਣੀ ਪਈ ਸਫ਼ਾਈ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ