ਨਵੀਂ ਦਿੱਲੀ: ਅਮਰੀਕੀ ਪ੍ਰਸ਼ਾਸਨ ਨੇ ਭਾਰਤੀ ਆਈਟੀ ਪੇਸ਼ੇਵਰਾਂ ਦੇ ਸਭ ਤੋਂ ਪਸੰਦੀਦਾ H1-B ਵੀਜ਼ਾ ਮਹਿੰਗਾ ਕਰਨ ਦੀ ਤਿਆਰੀ ਕਰ ਲਈ ਹੈ। ਖ਼ਬਰਾਂ ਮੁਤਾਬਕ ਟਰੰਪ ਪ੍ਰਸ਼ਾਸਨ ਇਸ ਦੀ ਫੀਸ 22 ਫੀਸਦ ਵਧਾ ਸਕਦਾ ਹੈ ਤੇ L-1 ਵੀਜ਼ਾ ਦੀ ਫੀਸ ਵੀ 77% ਵਧਾਉਣ ਦੀ ਸੰਭਾਵਨਾ ਹੈ।
ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ (USCIS) ਨੇ ਇਸ ਦਾ ਪ੍ਰਸਤਾਵ ਇਮੀਗ੍ਰੇਸ਼ਨ ਐਂਡ ਰੈਗੂਲੇਟਰੀ ਅਫੇਰਸ ਦੇ ਵਾਈਟ ਹਾਊਸ ਦਫ਼ਤਰ ਨੂੰ ਭੇਜ ਦਿੱਤਾ ਹੈ। ਵੀਜ਼ਾ ਫੀਸ ਨਾਲ ਉਸ ਦੀ ਇਨਕਮ 'ਚ ਕਾਫੀ ਗਿਰਾਵਟ ਆਈ ਹੈ। ਜੇਕਰ ਜੁਲਾਈ ਤਕ ਉਸ ਨੂੰ ਸਰਕਾਰ ਤੋਂ 1.2 ਅਰਬ ਦੀ ਫੰਡਿੰਗ ਨਹੀਂ ਮਿਲੀ ਤਾਂ ਉਸ ਨੂੰ ਆਪਣੇ 18,700 ਕਰਮਚਾਰੀਆਂ ਚੋਂ ਅੱਧੀ ਤਨਖ਼ਾਹ 'ਤੇ ਛੁੱਟੀ 'ਤੇ ਭੇਜਣਾ ਪੈ ਸਕਦਾ ਹੈ।
ਵੀਜ਼ਾ ਫੀਸ ਵਧਾਉਣ ਦਾ ਪ੍ਰਸਤਾਵ ਪਿਛਲੇ ਸਾਲ ਨਵੰਬਰ 'ਚ ਆਇਆ ਸੀ। ਇਸ 'ਚ ਫਾਰਮ I-129 ਲਈ ਵੱਖ-ਵੱਖ ਫੀਸ ਵਾਧੇ ਦੀ ਸਿਫਾਰਸ਼ ਕੀਤੀ ਗਈ ਸੀ। ਇਸ 'ਚ ਵਾਧਾ ਹੋਣ ਵਾਲ H-1B ਵੀਜ਼ੇ ਚ 22 ਫੀਸਦ ਦਾ ਵਾਧਾ ਹੋ ਜਾਵੇਗਾ। ਇਸ ਵੀਜ਼ੇ ਲਈ ਫੀਸ ਵਧ ਕੇ 560 ਡਾਲਰ ਤਕ ਪਹੁੰਚ ਸਕਦੀ ਹੈ ਤੇ L-1 ਇੰਟ੍ਰਾ ਕੰਪਨੀ ਟਰਾਂਸਫਰ ਵੀਜ਼ੇ ਦੀ ਫੀਸ ਵਧ ਕੇ 815 ਡਾਲਰ ਤਕ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਅਨਲੌਕ-1 ਲਾਗੂ, ਕੇਂਦਰ ਦੀ ਤਰਜ਼ 'ਤੇ ਨਵੇਂ ਨਿਯਮ ਜਾਰੀ, ਜਾਣੋ ਅੱਜ ਤੋਂ ਕੀ ਕੁਝ ਬਦਲਿਆ
ਇਹ ਵੀ ਪੜ੍ਹੋ: ਅਮਰੀਕੀ ਗਾਇਕਾ ਨੇ ਕਿਹਾ ਕੁਝ ਅਜਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਦੇਣੀ ਪਈ ਸਫ਼ਾਈ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ