ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ, ਦਿੱਲੀ ਦੀਆਂ ਹੱਦਾਂ ਸੀਲ

ਏਬੀਪੀ ਸਾਂਝਾ Updated at: 01 Jun 2020 01:41 PM (IST)

ਕੇਜਰੀਵਾਲ ਸਰਕਾਰ ਵੱਲੋਂ ਵੱਡਾ ਫੈਸਲਾ ਲੈਂਦਿਆਂ ਦਿੱਲੀ ਦੀਆਂ ਹੱਦਾਂ ਇੱਕ ਹਫਤੇ ਲਈ ਸੀਲ ਕਰ ਦਿੱਤੀਆਂ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦਾ ਐਲਾਨ ਕੀਤਾ ਹੈ। ਹਾਲਾਂਕਿ, ਸਰਹੱਦ ਜ਼ਰੂਰੀ ਸੇਵਾਵਾਂ ਲਈ ਖੁੱਲ੍ਹੀ ਰਹੇਗੀ।

NEXT PREV
ਨਵੀਂ ਦਿੱਲੀ: ਕੇਜਰੀਵਾਲ ਸਰਕਾਰ ਵੱਲੋਂ ਵੱਡਾ ਫੈਸਲਾ ਲੈਂਦਿਆਂ ਦਿੱਲੀ ਦੀਆਂ ਹੱਦਾਂ ਇੱਕ ਹਫਤੇ ਲਈ ਸੀਲ ਕਰ ਦਿੱਤੀਆਂ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦਾ ਐਲਾਨ ਕੀਤਾ ਹੈ। ਹਾਲਾਂਕਿ, ਸਰਹੱਦ ਜ਼ਰੂਰੀ ਸੇਵਾਵਾਂ ਲਈ ਖੁੱਲ੍ਹੀ ਰਹੇਗੀ।


ਕੇਜਰੀਵਾਲ ਨੇ ਲੋਕਾਂ ਤੋਂ ਸੁਝਾਅ ਮੰਗੇ ਹਨ ਕਿ ਕੀ ਦਿੱਲੀ ਦੀ ਸਰਹੱਦ ਖੋਲ੍ਹਣੀ ਚਾਹੀਦੀ ਹੈ ਜਾਂ ਨਹੀਂ। ਲੋਕਾਂ ਨੂੰ ਸ਼ੁੱਕਰਵਾਰ ਤੱਕ ਸੁਝਾਅ ਦੇਣ ਲਈ ਕਿਹਾ ਗਿਆ ਹੈ।



ਅਰਵਿੰਦ ਕੇਜਰੀਵਾਲ ਨੇ ਕਿਹਾ,

ਹੁਣ ਤੱਕ ਦਿੱਲੀ ‘ਚ ਸ਼ੁਰੂ ਕੀਤੀਆਂ ਸੇਵਾਵਾਂ ਤੋਂ ਇਲਾਵਾ, ਸੈਲੂਨ, ਬਾਰਬਰ ਦੀਆਂ ਦੁਕਾਨਾਂ ਖੁੱਲ੍ਹਣਗੀਆਂ ਜਦੋਂਕਿ ਸਪਾ ਅਜੇ ਨਹੀਂ ਖੋਲ੍ਹੀ ਜਾਏਗੀ। ਆਟੋ-ਰਿਕਸ਼ਾ ‘ਚ ਸਵਾਰ ਹੋਣ 'ਤੇ ਲੱਗੀ ਰੋਕ ਹਟਾ ਲਈ ਜਾ ਰਹੀ ਹੈ। ਪਹਿਲਾਂ ਦੋਪਹੀਆ ਵਾਹਨ ਤੇ ਚੌਪਹੀਆ ਵਾਹਨ ਚਾਲਕਾਂ 'ਤੇ ਸਵਾਰ ਹੋਣ ‘ਤੇ ਲੱਗੀ ਰੋਕ ਵੀ ਹਟਾ ਦਿੱਤੀ ਗਈ ਹੈ।-


ਉਨ੍ਹਾਂ ਕਿਹਾ ਕਿ “ ਅਸੀਂ ਬਾਜ਼ਾਰਾਂ ‘ਚ ਦੁਕਾਨਾਂ ਖੋਲ੍ਹਣ ਲਈ ਓਡ-ਈਵਨ ਨਿਯਮ ਦੀ ਪਾਲਣਾ ਕਰ ਰਹੇ ਸੀ ਪਰ ਕੇਂਦਰ ਸਰਕਾਰ ਦਾ ਅਜਿਹਾ ਨਿਯਮ ਨਹੀਂ। ਇਸ ਲਈ ਹੁਣ ਤੋਂ ਸਾਰੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ।

ਸੀਐਮ ਕੇਜਰੀਵਾਲ ਨੇ ਕਿਹਾ,

ਦਿੱਲੀ ਸਰਕਾਰ ਨੂੰ ਇੱਕ ਮਹੱਤਵਪੂਰਨ ਵਿਸ਼ੇ 'ਤੇ ਤੁਹਾਡੀ ਰਾਏ ਦੀ ਜ਼ਰੂਰਤ ਹੈ। ਕੀ ਦਿੱਲੀ ਬਾਰਡਰ ਖੋਲ੍ਹਣੇ ਚਾਹੀਦੇ ਹਨ? ਅਤੇ ਕੀ ਦੇਸ਼ ਦੇ ਸਾਰੇ ਲੋਕਾਂ ਲਈ ਦਿੱਲੀ ਦੇ ਹਸਪਤਾਲ ਖੋਲ੍ਹਣੇ ਚਾਹੀਦੇ ਹਨ? ਤੁਸੀਂ ਆਪਣੇ ਸੁਝਾਅ ਸ਼ੁੱਕਰਵਾਰ ਤੱਕ ਵਟਸਐਪ, ਈਮੇਲ ਜਾਂ ਵੌਇਸ ਮੇਲ ਰਾਹੀਂ ਭੇਜ ਸਕਦੇ ਹੋ।-


ਕੇਜਰੀਵਾਲ ਨੇ ਕਿਹਾ ਕਿ “ਤੁਸੀਂ ਆਪਣੇ ਸੁਝਾਅ ਸ਼ੁੱਕਰਵਾਰ ਸ਼ਾਮ 5 ਵਜੇ ਈਮੇਲ: delhicm.suggestions@gmail.com, whatsapp: 8800007722, ਵੋਆਇਸ ਮੇਲ: 1031. 'ਤੇ ਭੇਜ ਸਕਦੇ ਹੋ। ਕੇਜਰੀਵਾਲ ਨੇ ਕਿਹਾ ਕਿ ਜੇ ਤੁਹਾਡੇ ਕੋਲ ਵਟਸਐਪ ਨਹੀਂ ਹੈ, ਤਾਂ ਤੁਸੀਂ 1031 ‘ਤੇ ਕਾਲ ਕਰੋ, ਤੁਹਾਡੇ ਸੁਝਾਅ ਦਰਜ ਕੀਤੇ ਜਾਣਗੇ।

ਲੌਕਡਾਊਨ ਖੁੱਲ੍ਹਦਿਆਂ ਹੀ ਕੋਰੋਨਾ ਨੇ ਮਚਾਇਆ ਕਹਿਰ, ਮਰੀਜ਼ਾਂ ਦਾ ਅੰਕੜਾ ਦੋ ਲੱਖ ਦੇ ਕਰੀਬ

ਚੀਨ ਨੂੰ ਟੱਕਰਣ ਲਈ ਭਾਰਤ ਸਣੇ ਹੋਰਾਂ ਦੇਸ਼ਾਂ ਨਾਲ ਮਿਲ ਕੇ ਅਮਰੀਕਾ ਬਣਾ ਰਿਹਾ ਖ਼ਤਰਨਾਕ ਰਣਨੀਤੀ!

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.