ਨਵੀਂ ਦਿੱਲੀ: ਬਾਲੀਵੁੱਡ ਸਟਾਰ ਵਰੁਣ ਧਵਨ ਦੀ ਫਿਟਨੈੱਸ ਦੇ ਲੱਖਾਂ ਦੀਵਾਨੇ ਹਨ। ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਇਸ ਜ਼ਬਰਦਸਤ ਫਿੱਟਨੈੱਟ ਦਾ ਰਾਜ਼। ਦਰਅਸਲ ਵਰੁਣ ਸਕੂਲ ਦੇ ਸਮੇਂ ਤੋਂ ਹੀ ਐਥਲੀਟ ਸਨ। ਨਾਲ ਹੀ ਸਵਿੰਮਿੰਗ ਵੀ ਕਰਦੇ ਸਨ। ਇਹ ਤਾਂ ਸਾਫ ਹੈ ਕਿ ਐਥਲੀਟ ਤੇ ਸਵਿਮਰ ਬਨਣ ਲਈ ਸਟੈਮਿਨਾ ਦੀ ਜ਼ਰੂਰਤ ਹੁੰਦੀ ਹੈ। ਸੋ ਵਰੁਣ ਨੇ ਖ਼ੂਬ ਸਟੈਮਿਨਾ ਡੈਵਲਪ ਕੀਤਾ ਹੋਇਆ ਹੈ।

ਕੋਈ ਵੀ ਖੇਡ ਸ਼ੁਰੂ ਕਰਨ ਤਾਂ ਪਹਿਲਾਂ ਵਰੁਣ ਵਾਰਮਅੱਪ ਜ਼ਰੂਰ ਕਰਦੇ ਹਨ। ਵਾਰਮਅੱਪ ਦੌਰਾਨ ਉਹ ਜਾਗਿੰਗ, ਜੰਪਿੰਗ ਤੇ ਰਨਿੰਗ ਜਾਂ ਸਟ੍ਰੈੱਚ ਕਰਦੇ ਹਨ। ਵਰੁਣ ਹਫਤੇ 'ਚ ਪੰਜ ਦਿਨ ਘੱਟੋ-ਘੱਟ 90 ਮਿੰਟ ਤੱਕ ਵੇਟਲਿਫਟਿੰਗ, ਮਾਰਸ਼ਲ ਆਰਟ ਤੇ ਟ੍ਰੇਨਿੰਗ ਸੈਸ਼ਲ ਲੈਂਦੇ ਹਨ।

ਵਰੁਣ ਕਦੇ ਵੀ ਵਰਕਆਊਟ ਬਹੁਤ ਜ਼ਿਆਦਾ ਨਹੀਂ ਕਰਦੇ। ਜਿੰਨਾ ਉਨ੍ਹਾਂ ਦਾ ਸਰੀਰ ਇਜਾਜ਼ਤ ਦੇਵੇ ਉੰਨੀ ਹੀ ਕਸਰਤ ਕਰਨਾ ਪਸੰਦ ਕਦੇ ਹਨ। ਵਰੁਣ ਧਵਨ ਨਮਕ, ਖੰਡ ਤੇ ਤਲਿਆ ਬਹੁਤ ਜ਼ਿਆਦਾ ਨਹੀਂ ਖਾਂਦੇ। ਸਭ ਤੋਂ ਅਹਿਮ ਕੇ ਦਿਨ 'ਚ 5-6 ਲੀਟਰ ਪਾਣੀ ਪੀਂਦੇ ਹਨ।

ਸਵੇਰੇ ਨਾਸ਼ਤੇ 'ਚ ਪਪੀਤਾ, ਪ੍ਰੋਟੀਨਯੁਕਤ ਫੂਡ, ਓਟਸ, ਚੀਲਾ ਖਾਣਾ ਪਸੰਦ ਕਰਦੇ ਹਨ। ਦੁਪਿਹਰੇ ਵਰੁਣ ਰੋਟੀ, ਬ੍ਰਾਊਨ ਰਾਈਸ, ਬ੍ਰੌਕਲੀ ਤੇ ਹਰੀਆਂ ਸਬਜ਼ੀਆਂ, ਬੇਕਡ ਚਿਕਨ ਖਾਣਾ ਪਸੰਦ ਕਰਦੇ ਹਨ। ਰਾਤ ਵੇਲੇ ਸਲਾਦ, ਫਿਸ਼ ਤੇ ਗ੍ਰੀਨ ਟੀ ਪਸੰਦ ਕਰਦੇ ਹਨ।