ਧਰਮਸ਼ਾਲਾ: ਮੈਦਾਨੀ ਇਲਾਕੇ ਤਾਂ ਛੱਡੋ ਪਹਾੜਾਂ 'ਚ ਵੀ ਗਰਮੀ ਨੇ ਲੋਕਾਂ ਦਾ ਜਿਊਣਾ ਔਖਾ ਕਰ ਦਿੱਤਾ ਹੈ। ਇਨ੍ਹੀਂ ਦਿਨੀਂ ਭਾਵੇਂ ਮੈਦਾਨੀ ਇਲਾਕਿਆਂ 'ਚ ਪੈ ਰਹੀ ਤੇਜ਼ ਗਰਮੀ ਤੋਂ ਬਚਣ ਲਈ ਲੋਕ ਪਹਾੜਾਂ ਵੱਲ ਰੁਖ ਕਰ ਰਹੇ ਹਨ ਪਰ ਇੱਥੇ ਹਾਲਾਤ ਇਹ ਹਨ ਕਿ ਇਨ੍ਹੀਂ ਦਿਨੀਂ ਮੌਸਮ ਨੇ ਮੈਦਾਨ ਤੇ ਪਹਾੜ ਦੋਵਾਂ ਨੂੰ ਬਰਾਬਰ ਗਰਮ ਰੱਖਿਆ ਹੋਇਆ ਹੈ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੂਰੇ 12 ਸਾਲਾਂ ਬਾਅਦ ਧਰਮਸ਼ਾਲਾ 37.2 ਡਿਗਰੀ ਸੈਲਸੀਅਸ ਤੱਕ ਤਪ ਰਿਹਾ ਹੈ। ਇਸ ਤੋਂ ਪਹਿਲਾਂ ਅਜਿਹੀ ਸਥਿਤੀ ਸਾਲ 2009 'ਚ ਦੇਖਣ ਨੂੰ ਮਿਲੀ ਸੀ, ਜਦੋਂ 37.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ, ਜਦੋਂਕਿ 13 ਸਾਲ ਪਹਿਲਾਂ ਸਾਲ 2009 ਵਿੱਚ ਅਜਿਹਾ ਹੀ ਤਾਪਮਾਨ ਧਰਮਸ਼ਾਲਾ ਵਿੱਚ ਦੇਖਣ ਨੂੰ ਮਿਲਿਆ ਸੀ। ਸਾਲ 1995 ਵਿੱਚ ਇਸ ਤੋਂ ਵੀ ਵੱਧ ਤਾਪਮਾਨ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਤੇ ਮੌਜੂਦਾ ਹਾਲਾਤ ਵੀ ਕੁਝ ਅਜਿਹੇ ਵੀ ਦੇਖਣ ਨੂੰ ਮਿਲ ਰਹੇ ਹਨ।
ਵੱਖ-ਵੱਖ ਰਾਜਾਂ ਤੋਂ ਗਰਮੀ ਤੋਂ ਰਾਹਤ ਪਾਉਣ ਦੀ ਉਮੀਦ ਲਈ ਹਿਮਾਚਲ ਦੇ ਸੈਰ-ਸਪਾਟਾ ਸ਼ਹਿਰ ਧਰਮਸ਼ਾਲਾ ਪਹੁੰਚੇ ਸੈਲਾਨੀਆਂ ਨੇ ਮੌਸਮ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਦੱਸਿਆ ਕਿ ਇਨ੍ਹੀਂ ਦਿਨੀਂ ਚਾਹੇ ਮੈਦਾਨੀ ਤੇ ਪਹਾੜੀ ਇਲਾਕੇ ਇਕੋ ਜਿਹੇ ਗਰਮ ਹੋ ਰਹੇ ਹਨ, ਹਾਂ ਐਨਾ ਜ਼ਰੂਰ ਹੈ ਕਿ ਪਹਾੜਾਂ 'ਚ ਕੁਝ ਹੱਦ ਤੱਕ ਠੰਢੇ ਪਾਣੀ ਦੇ ਚਸ਼ਮੇ, ਸਵੀਮਿੰਗ ਪੂਲ, ਝਰਨੇ, ਸੀਵਿੰਗ ਪੂਲ 'ਚ ਨਹਾ ਕੇ ਰਾਹਤ ਜ਼ਰੂਰ ਮਿਲ ਰਹੀ ਹੈਜੋ ਮੈਦਾਨੀ ਇਲਾਕਿਆਂ 'ਚ ਮਿਲਣੀ ਮੁਸ਼ਕਲ ਹੈ। ਫਿਲਹਾਲ ਮੌਸਮ ਵਿਭਾਗ ਨੇ 9 ਜੂਨ ਤੋਂ ਬਾਅਦ ਮੌਸਮ 'ਚ ਬਦਲਾਅ ਦੀ ਸੰਭਾਵਨਾ ਵੀ ਪ੍ਰਗਟਾਈ ਹੈ।

ਦੱਸ ਦੇਈਏ ਕਿ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਭਿਆਨਕ ਗਰਮੀ ਪੈ ਰਹੀ ਹੈ। ਉੱਤਰੀ ਭਾਰਤ ਵਿੱਚ ਪਹਾੜਾਂ ਤੋਂ ਲੈ ਕੇ ਮੈਦਾਨੀ ਖੇਤਰਾਂ ਤੱਕ ਅਤੇ ਮੱਧ ਭਾਰਤ ਵਿੱਚ ਗਰਮੀ ਦੀ ਲਹਿਰ ਕਾਰਨ ਸਥਿਤੀ ਬਦਤਰ ਬਣੀ ਹੋਈ ਹੈ। ਮੌਸਮ ਵਿਭਾਗ ਵੱਲੋਂ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਿਆਨਕ ਗਰਮੀ ਨੂੰ ਲੈ ਕੇ ‘ਓਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ।
ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਹਰਿਆਣਾ, ਪੰਜਾਬ, ਦਿੱਲੀ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਹੀਟ ਵੇਵ ਦੇ ਹਾਲਾਤ ਬਣੇ ਰਹਿਣਗੇ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ 11 ਜੂਨ ਤੋਂ ਕੁਝ ਰਾਹਤ ਮਿਲੇਗੀ।