Jeera Water for Weight Loss: ਅੱਜ ਦੇ ਇਸ ਦੌਰ 'ਚ ਹਰ ਕੋਈ ਪਤਲਾ ਦਿਖਣਾ ਚਾਹੁੰਦਾ ਹੈ। ਵਧਦਾ ਵਜ਼ਨ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਇਸ ਲਈ ਲੋਕ ਪਤਲੇ ਹੋਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ। ਹਾਲਾਂਕਿ ਕਈ ਤਰ੍ਹਾਂ ਦੇ ਡਾਈਟ ਪਲਾਨ ਵਜ਼ਨ ਘੱਟ ਕਰਨ 'ਚ ਮਦਦ ਕਰ ਸਕਦੇ ਹਨ। ਉਨ੍ਹਾਂ ਡਾਈਟ ਪਲਾਨਸ ਨੂੰ ਫੌਲੋ ਕਰਨਾ ਸੌਖਾ ਨਹੀਂ ਹੁੰਦਾ। ਜੇਕਰ ਤੁਸੀਂ ਵੀ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਸੀਂ ਜ਼ੀਰਾ ਪਾਣੀ ਦੀ ਇਸਤੇਮਾਲ ਕਰ ਸਕਦੇ ਹੋ।
ਵੈਸੇ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਲੋਕ ਜ਼ੀਰੇ ਦਾ ਇਸਤੇਮਾਲ ਕਿਚਨ 'ਚ ਖਾਣੇ ਦਾ ਸੁਆਦ ਵਧਾਉਣ ਲਈ ਕਰਦੇ ਹਨ। ਪਰ ਇਹ ਸਵਾਦ ਦੇ ਨਾਲ-ਨਾਲ ਭਾਰ ਘਟਾਉਣ 'ਚ ਵੀ ਬਹੁਤ ਮਦਦਗਾਰ ਹੈ। ਇਹ ਸਰੀਰ 'ਚ ਇੰਸੁਲਿਨ ਸੈਂਸਿਟੀਵਿਟੀ ਘੱਟ ਕਰਕੇ ਉਸ ਨੂੰ ਬਿਹਤਰ ਕਰਨ 'ਚ ਮਦਦ ਕਰਦਾ ਹੈ। ਜਾਣਦੇ ਹਾਂ ਇਸ ਦਾ ਇਸਤੇਮਾਲ ਕਰਨ ਦੇ ਤਰੀਕੇ ਬਾਰੇ।
ਇਸ ਤਰ੍ਹਾਂ ਬਣਾਏ ਜ਼ੀਰਾ ਪਾਣੀ
ਸਭ ਤੋਂ ਪਹਿਲਾਂ ਇਕ ਚਮਚ 'ਚ ਜ਼ੀਰਾ ਲਓ ਤੇ ਉਸ ਨੂੰ ਰਾਤ ਭਰ ਪਾਣੀ 'ਚ ਭਿਉਂ ਕੇ ਰੱਖੋ। ਸਵੇਰੇ ਇਸ ਪਾਣੀ ਨੂੰ ਜ਼ੀਰੇ ਨਾਲ 10 ਮਿੰਟ ਉਬਾਲੋ। ਇਸ ਤੋਂ ਬਾਅਦ ਇਸ ਪਾਣੀ ਨੂੰ ਛਾਣ ਲਓ ਤੇ ਜ਼ੀਰਾ ਵੱਖ ਕਰ ਲਓ। ਇਸ ਦਾ ਅਸਰ ਵਧਾਉਣ ਲਈ ਤੁਸੀਂ ਨਿੰਬੂ ਤੇ ਥੋੜਾ ਸ਼ਹਿਦ ਵੀ ਮਿਲਾ ਸਕਦੇ ਹੋ।
ਜੇਕਰ ਸਵੇਰੇ ਤੁਹਾਡੇ ਕੋਲ ਸਮਾਂ ਥੋੜਾ ਹੈ ਤਾਂ ਤੁਸੀਂ ਇਸ ਨੂੰ ਬਿਨਾਂ ਉਬਾਲੇ ਵੀ ਛਾਣ ਕੇ ਪੀ ਸਕਦੇ ਹੋ। ਤਹਾਨੂੰ ਦੱਸ ਦੇਈਏ ਕਿ ਇਸ ਦਾ ਸਭ ਤੋਂ ਜ਼ਿਆਦਾ ਅਸਰ ਸਵੇਰੇ ਖਾਲੀ ਪੇਟ ਪੀਣ ਨਾਲ ਹੈ। ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਸਵੇਰੇ ਬ੍ਰੇਕਫਾਸਟ ਕਰਨ ਤੋਂ ਬਾਅਦ ਵੀ ਇਸ ਨੂੰ ਪੀ ਸਕਦੇ ਹੋ। ਇਸ ਨੂੰ ਪੀਣ ਤੋਂ ਬਾਅਦ ਇਕ ਘੰਟਾ ਕੁਝ ਵੀ ਖਾਣ ਤੋਂ ਬਚੋ। ਜਿਸ ਨਾਲ ਇਹ ਤੁਹਾਡੇ ਸਰੀਰ 'ਤੇ ਅਸਰ ਕਰ ਸਕੇ। ਇਸ ਦੇ ਰੈਗੂਲਰ ਇਸਤੇਮਾਲ ਨਾਲ ਤਹਾਨੂੰ ਕੁਝ ਹੀ ਦਿਨਾਂ 'ਚ ਫਾਇਦਾ ਮਿਲੇਗਾ।
ਜ਼ੀਰਾ ਪਾਣੀ ਪੀਣ ਦੇ ਫਾਇਦੇ
ਜ਼ੀਰਾ ਪਾਣੀ ਸਰੀਰ ਦੀ ਸੋਜ਼ ਘੱਟ ਕਰਕੇ ਵਜ਼ਨ ਘਟਾਉਣ 'ਚ ਮਦਦ ਕਰਦਾ ਹੈ। ਇਹ ਵਜ਼ਨ ਕੰਟਰੋਲ ਕਰਨ ਦੇ ਨਾਲ-ਨਾਲ ਦਿਲ ਦੀਆਂ ਬਿਮਾਰੀਆਂ ਨੂੰ ਵੀ ਦੂਰ ਰੱਖਣ 'ਚ ਮਦਦ ਕਰਦਾ ਹੈ। ਇਹ ਪਾਚਨ ਤੰਤਰ ਨੂੰ ਮਜਬੂਤ ਕਰਕੇ ਖਾਣਾ ਜਲਦੀ ਪਚਾ ਦਿੰਦਾ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਬੇਹੱਦ ਡਾਇਜੈਸ਼ਨ ਵਜ਼ਨ ਘਟਾਉਣ 'ਚ ਸਭ ਤੋਂ ਅਹਿਮ ਰੋਲ ਅਦਾ ਕਰਦਾ ਹੈ। ਇਹ ਸਰੀਰ ਨੂੰ ਠੀਕ ਰੱਖਣ 'ਚ ਵੀ ਮਦਦ ਕਰਦਾ ਹੈ।