ਲਾਤੇਹਾਰ: ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ 'ਚ ਆਦਿਵਾਸੀ ਤਿਉਹਾਰ ਕਰਮਾ ਪੂਜਨ ਤੋਂ ਬਾਅਦ ਡਾਲੀ ਦਾ ਵਿਸਰਜਨ ਕਰਨ ਗਈਆਂ 10 ਲੜਕੀਆਂ ਦੇ ਗਰੁੱਪ 'ਚੋਂ ਸੱਤ ਲੜਕੀਆਂ ਦੀ ਸ਼ਨੀਵਾਰ ਤਲਾਬ 'ਚ ਡੁੱਬਣ ਕਾਰਨ ਮੌਤ ਹੋ ਗਈ। ਇਨ੍ਹਾਂ 'ਚੋਂ ਛੇ ਲੜਕੀਆਂ ਇਕ ਹੀ ਪਰਿਵਾਰ ਦੀਆਂ ਸਨ।
ਇਹ ਜਾਣਕਾਰੀ ਲਾਤੇਹਾਰ ਦੇ ਡਿਪਟੀ ਕਮਿਸ਼ਨਰ ਅਬੂ ਇਮਰਾਨ ਨੇ ਦਿੱਤੀ। ਇਸ ਘਟਨਾ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਮੁੱਖ ਮੰਤਰੀ ਹੇਮੰਤ ਸੋਰੇਨ ਤੇ ਸਾਬਕਾ ਮੁੱਖ ਮੰਤਰੀ ਰਘੁਵਰ ਦਾਸ ਨੇ ਸ਼ੌਕ ਜਤਾਇਆ ਹੈ।
ਰਾਸ਼ਟਰਪਤੀ ਨੇ ਟਵੀਟ ਕਰਦਿਆਂ ਕਿਹਾ, 'ਲਾਤੇਹਾਰ ਝਾਰਖੰਡ 'ਚ ਕਰਮ ਡਾਲੀ ਵਿਸਰਜਨ ਦੌਰਾਨ ਹੋਏ ਦਰਜਨਾਕ ਹਾਦਸੇ 'ਚ ਕਈ ਬੱਚੀਆਂ ਦੀ ਮੌਤ ਦੀ ਖ਼ਬਰ ਸੁਣਕੇ ਬੇਹੱਦ ਦੁਖੀ ਹਾਂ। ਦੁੱਖ ਦੀ ਇਸ ਘੜੀ 'ਚ, ਪਰਿਵਾਰਾਂ ਨਾਲ ਗਹਿਰਾ ਦੁੱਖ ਪ੍ਰਗਟ ਕਰਦਾ ਹਾਂ।'
ਪੀਐਮਓ ਨੇ ਵੀ ਟਵੀਟ ਕੀਤਾ, 'ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ 'ਚ ਡੁੱਬਣ ਨਾਲ ਹੋਈਆਂ ਮੌਤਾਂ ਤੋਂ ਸਦਮੇ 'ਚ ਹਾਂ। ਦੁੱਖ ਦੀ ਇਸ ਘੜੀ 'ਚ ਪੀੜਤ ਪਰਿਵਾਰਾਂ ਦੇ ਨਾਲ ਹਾਂ।'
ਲਾਤੇਹਾਰ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਘਟਨਾ ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੀਆਂ ਦੀਆਂ ਮ੍ਰਿਤਕ ਦੇਹਾਂ ਤਲਾਬ 'ਚੋਂ ਕੱਢ ਲਈਆਂ ਗਈਆਂ ਹਨ। ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਲੜਕੀਆਂ ਦੀ ਉਮਰ 12 ਤੋਂ 20 ਸਾਲ ਦੇ ਦਰਮਿਆਨ ਹੈ।
ਉਨ੍ਹਾਂ ਦੱਸਿਆ ਕਿ ਮੌਕੇ 'ਤੇ ਰਾਹਤ ਤੇ ਬਚਾਅ ਕਾਰਜ ਤੋਂ ਬਾਅਦ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਪੂਰੀ ਘਟਨਾ ਦੀ ਜਾਂਚ ਪੁਲਿਸ ਅਧਿਕਾਰੀ ਸੁਰੇਂਦਰ ਸ਼ਰਮਾ ਕਰਨਗੇ। ਉਨ੍ਹਾਂ ਦੱਸਿਆ ਕਿ ਪਿੰਡ ਦੀਆਂ 10 ਬੱਚੀਆਂ ਦੀ ਟੋਲੀ ਕਰਮ ਡਾਲੀ ਨੂੰ ਲੈਕੇ ਪਿੰਡ 'ਚ ਹੀ ਰੇਲਵੇ ਲਾਈਨ ਦੇ ਨੇੜੇ ਬਣੇ ਤਲਾਬ 'ਚ ਵਿਸਰਜਨ ਕਰਨ ਗਈਆਂ ਸਨ। ਦਰੱਖਤਾਂ ਦੇ ਪੱਤਿਆਂ ਤੇ ਡਾਲੀਆਂ ਨਾਲ ਬਣੀ ਪੂਜਾ ਦੀ ਡਾਲੀ ਦਾ ਵਿਸਰਜਨ ਹੋ ਹੀ ਰਿਹਾ ਸੀ ਕਿ ਅਚਾਨਕ ਦੋ ਬੱਚੀਆ ਗਹਿਰੇ ਪਾਣੀ 'ਚ ਚਲੀਆਂ ਗਈਆਂ ਤੇ ਡੁੱਬਣ ਲੱਗੀਆਂ। ਉਨ੍ਹਾਂ ਨੂੰ ਬਚਾਉਣ ਲਈ ਬਾਕੀ ਦੀਆਂ ਪੰਜ ਲੜਕੀਆਂ ਗਈਆਂ ਤੇ ਇਸ ਤਰ੍ਹਾਂ ਸੱਤੇ ਹੀ ਡੁੱਬ ਗਈਆਂ।
ਉਨ੍ਹਾਂ ਦੱਸਿਆ ਕਿ ਕਿਨਾਰੇ ਖੜੀਆਂ ਲੜਕੀਂ ਦੇ ਰੌਲਾ ਪਾਉਣਾ ਤੇ ਪਿੰਡ ਦੇ ਲੋਕ ਤਲਾਬ 'ਚ ਉੱਤਰੇ ਤੇ ਲੜਕੀਆਂ ਨੂੰ ਕੱਢਿਆ ਪਰ ਉਦੋਂ ਤਕ ਚਾਰ ਲੜਕੀਆਂ ਦੀ ਮੌਤ ਹੋ ਚੁੱਕੀ ਸੀ। ਤਿੰਨ ਲੜਕੀਆਂ ਦੀ ਮੌਤ ਹਸਪਤਾਲ ਲਿਜਾਂਦਿਆਂ ਸਮੇਂ ਹੋਈ। ਮ੍ਰਿਤਕ ਲੜਕੀਆਂ ਦੀ ਪਛਾਣ ਰੇਖਾ ਕੁਮਾਰੀ (18), ਰੀਨਾ ਕੁਮਾਰੀ (16), ਲਕਸ਼ਮੀ ਕੁਮਾਰੀ (12) ਇਹ ਤਿੰਨ ਸਕੀਆਂ ਭੈਣਾਂ ਸਨ। ਸੁਸ਼ਮਾ ਕੁਮਾਰੀ (12), ਪਿੰਕੀ ਕੁਮਾਰੀ (18), ਸੁਨੀਤਾ ਕੁਮਾਰੀ (20) ਤੇ ਬਸੰਤੀ ਕੁਮਾਰੀ (12) ਦੇ ਤੌਰ 'ਤੇ ਹੋਈ ਹੈ।