ਨਵੀਂ ਦਿੱਲੀ: ਕੋਰੋਨਾਵਾਇਰਸ ਦੀਆਂ ਕਈ ਕਿਸਮਾਂ ਹਨ। ਇਸ ਨਾਲ ਹੋਣ ਵਾਲੀ ਬਿਮਾਰੀ ਦਾ ਨਾਂ ਕੋਵਿਡ-19 ਰੱਖਿਆ ਗਿਆ ਹੈ। ਕੋਰੋਨਵਾਇਰਸ ਸਾਹ ਦੌਰਾਨ ਸਰੀਰ ‘ਤੇ ਹਮਲਾ ਕਰਦਾ ਹੈ। ਇਹ ਸੰਕਰਮਣ ਵਾਲੇ ਵਿਅਕਤੀ ਦੇ ਖਾਂਸੀ, ਛਿੱਕ, ਜਾਂ ਸਾਹ ਰਾਹੀਂ ਸਰੀਰ ‘ਚ ਦਾਖਲ ਹੁੰਦਾ ਹੈ। ਕੋਰੋਨਾਵਾਇਰਸ ਹਵਾ ‘ਚ ਜਾਂ ਸਤ੍ਹਾ 'ਤੇ ਹੋ ਸਕਦਾ ਹੈ। ਇੱਥੋਂ ਤਕ ਕਿ ਮੂੰਹ, ਨੱਕ ਤੇ ਅੱਖਾਂ ‘ਤੇ ਵਾਇਰਸ ਨੂੰ ਛੂਹਣ ਨਾਲ ਵੀ ਸਰੀਰ ‘ਚ ਦਾਖਲ ਹੋ ਜਾਂਦਾ ਹੈ। ਸਭ ਤੋਂ ਪਹਿਲਾਂ, ਇਹ ਵਾਇਰਸ ਉਨ੍ਹਾਂ ਸੈੱਲਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਹੜੇ ਗੱਲਾ, ਵਿੰਡ ਪਾਈਪ ਤੇ ਫੇਫੜਿਆਂ ‘ਚ ਹੁੰਦੇ ਹਨ। ਸ਼ੁਰੂਆਤੀ ਪੜਾਅ ‘ਚ ਬਿਮਾਰ ਪੈਣ ਦੇ ਲੱਛਣ ਪ੍ਰਗਟ ਨਹੀਂ ਹੁੰਦੇ। ਸੰਕਰਮਣ ਦਾ ਸਮਾਂ ਤੇ ਇਸ ਦੇ ਲੱਛਣ ਵੱਖਰੇ ਹੁੰਦੇ ਹਨ, ਪਰ ਆਮ ਤੌਰ ‘ਤੇ ਪੰਜ ਦਿਨਾਂ ਦਾ ਸਮਾਂ ਦੱਸਿਆ ਜਾਂਦਾ ਹੈ। ਕੋਵਿਡ-19 ਦਸਾਂ ਚੋਂ ਨੌਂ ਵਿਅਕਤੀਆਂ ਲਈ ਮਾਮੂਲੀ ਸਾਬਤ ਹੁੰਦਾ ਹੈ। ਇਸ ਦੇ ਲੱਛਣਾਂ ‘ਚ ਬੁਖਾਰ, ਖੰਘ, ਸਰੀਰ ਵਿੱਚ ਦਰਦ, ਗਲੇ ਵਿੱਚ ਸੋਜ ਅਤੇ ਸਿਰ ਦਰਦ ਸ਼ਾਮਲ ਹੈ। ਪਰ ਇਹ ਲੱਛਣ ਜ਼ਰੂਰੀ ਨਹੀਂ ਹਨ। ਬੁਖਾਰ ਤੇ ਸਿਹਤ ਦਾ ਬੋਝ ਸਰੀਰ ਦੇ ਸੰਕਰਮਣ ਦੇ ਵਿਰੁੱਧ ਪ੍ਰਤੀਕ੍ਰਿਆ ਦੇ ਕਾਰਨ ਹੁੰਦੇ ਹਨ। ਕਿੰਗਜ਼ ਕਾਲਜ ਲੰਡਨ ਦੀ ਇੱਕ ਡਾਕਟਰ ਨਥਲੀ ਮੈਕਡਰਮੋਟ ਦਾ ਕਹਿਣਾ ਹੈ ਕਿ ਵਾਇਰਸ ਪ੍ਰਤੀਰੋਧਕ ਸ਼ਕਤੀ ਨੂੰ ਅਸੰਤੁਲਿਤ ਕਰਦਾ ਹੈ। ਸਰੀਰ ਵਿੱਚ ਸਾਇਟੋਕਾਈਨ ਕੈਮੀਕਲ ਦੇ ਨਿਕਲਣ ਨਾਲ ਕੁਝ ਗਲਤ ਹੋਣ ਦਾ ਸੰਕੇਤ ਮਿਲਦਾ ਹੈ। ਕੁਝ ਲੋਕਾਂ ‘ਚ ਵਾਇਰਸ ਕਰਕੇ ਮਰਨ ਵਾਲੇ ਸੈੱਲਾਂ ਚੋਂ ਬਲਗਮ ਵਰਗਾ ਸੰਘਣਾ ਤਰਲ ਨਿਕਲਦਾ ਹੈ। ਫੇਫੜਿਆਂ ‘ਚ ਸੰਕਰਮਣ ਹੋਣ ਕਾਰਨ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ ਤੇ ਸਰੀਰ ‘ਚ ਆਕਸੀਜਨ ਦੀ ਸਪਲਾਈ ਨਹੀਂ ਹੁੰਦੀ। ਇਸ ਕਾਰਨ ਗੁਰਦਿਆਂ ਨੂੰ ਸਾਫ ਕਰਨ ਦਾ ਕੰਮ ਰੁਕ ਜਾਂਦਾ ਹੈ ਤੇ ਅੰਤੜੀਆਂ ਦੀ ਸਤ੍ਹਾ ਖ਼ਰਾਬ ਹੋ ਜਾਂਦੀ ਹੈ। ਕੋਵਿਡ-19 ਕੁਝ ਲੋਕਾਂ ‘ਚ ਖ਼ਤਰਨਾਕ ਸਥਿਤੀ ਦਾ ਕਾਰਨ ਬਣਦੀ ਹੈ। ਚੀਨ ਤੋਂ ਸਾਹਮਣੇ ਆਏ ਅੰਕੜਿਆਂ ਦੇ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਕਿ 14% ਲੋਕਾਂ ਨੂੰ ਵੈਂਟੀਲੇਟਰ ਦੀ ਵਰਤੋਂ ਕਰਨੀ ਪਈ। ਇੱਕ ਅੰਦਾਜ਼ੇ ਅਨੁਸਾਰ ਇਸ ਬਿਮਾਰੀ ਕਾਰਨ 6ਫੀਸਦ ਲੋਕ ਚਿੰਤਾਜਨਕ ਸਥਿਤੀ ‘ਚ ਪਹੁੰਚੇ। ਇਸ ਦਾ ਮਤਲਬ ਹੈ ਕਿ ਇਮਿਊਨਿਟੀ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ, ਤਾਂ ਮੌਤ ਹੋਣ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ।