ਨਵੀਂ ਦਿੱਲੀ: ਧਨਤੇਰਸ ਕਾਰਤਿਕ ਮਹੀਨੇ ਦੇ ਅੰਤ ਦੇ ਪੜਾਅ ਦੇ ਤੇਰ੍ਹਵੇਂ ਦਿਨ ਪੈਂਦਾ ਹੈ, ਇਸ ਸਾਲ ਧਨਤੇਰਸ ਦਾ ਤਿਉਹਾਰ 13 ਨਵੰਬਰ ਨੂੰ ਮਨਾਇਆ ਜਾਣਾ ਚਾਹੀਦਾ ਹੈ। ਧਨਤੇਰਸ ਦੀ ਆਤਮਿਕ ਤੇ ਧਾਰਮਿਕ ਮਹੱਤਤਾ ਕਰਕੇ ਇਹ ਤਿਉਹਾਰ ਹਿੰਦੂ ਘਰਾਂ ਤੇ ਵਪਾਰਕ ਭਾਈਚਾਰਿਆਂ ਵਿੱਚ ਅਹਿਮ ਮੰਨਿਆ ਜਾਂਦਾ ਹੈ। ਇਸ ਦਿਨ ਸ਼ਰਧਾਲੂ ਧਨਵੰਤਰੀ, ਦੇਵੀ ਲਕਸ਼ਮੀ ਤੇ ਕੁਬੇਰ ਦੀ ਪੂਜਾ ਵੀ ਕੀਤੀ ਜਾਂਦੀ ਹੈ।
ਜਾਣੋ ਕੀ ਖਰੀਦੀਏ: ਜੇਕਰ ਸਮਝ ਨਹੀਂ ਆ ਰਿਹਾ ਕਿ ਇਸ ਵਾਰ ਧਨਤੇਰਸ 'ਤੇ ਕੀ ਖਰੀਦਣਾ ਹੈ, ਤਾਂ ਸਾਡੇ ਕੋਲ ਤੁਹਾਡੀ ਸਮੱਸਿਆ ਦਾ ਹੱਲ ਹੈ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਧਨਤੇਰਸ 'ਤੇ ਕੀ ਖਰੀਦਣਾ ਹੈ।
ਝਾੜੂ: ਹਿੰਦੂ ਮਾਨਤਾਵਾਂ ਮੁਤਾਬਕ, ਜੇ ਤੁਸੀਂ ਇਸ ਦਿਨ ਆਪਣੇ ਘਰ ਨੂੰ ਸਾਫ ਕਰਦੇ ਹੋ, ਤਾਂ ਖੁਸ਼ਹਾਲੀ ਕਾਇਮ ਰਹਿੰਦੀ ਹੈ ਤੇ ਇਸ ਲਈ ਝਾੜੂ ਖਰੀਦਣਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ।
ਗੋਮਤੀ ਚੱਕਰ: ਗੋਮਤੀ ਨਦੀ ਵਿਚ ਪਾਇਆ ਜਾਣ ਵਾਲਾ ਗੋਮਤੀ ਚੱਕਰ ਪਗੜੀ ਘੁੰਗਰ ਦੇ ਪਰਿਵਾਰ ‘ਚ ਇਰਕ ਦੁਰਲੱਭ ਸਮੁੰਦਰੀ ਘੁੰਗਰ ਹੈ। ਹਿੰਦੂ ਮਾਨਤਾਵਾਂ ‘ਚ ਗੋਮਤੀ ਚੱਕਰ ਪਵਿੱਤਰ ਅਤੇ ਧਨ, ਸਿਹਤ ਤੇ ਸਫਲਤਾ ਲਿਆਉਂਦਾ ਹੈ ਤੇ ਬੱਚਿਆਂ ਨੂੰ ਬੂਰੀਆਂ ਨਜ਼ਰਾਂ ਤੋਂ ਬਚਾਉਂਦਾ ਹੈ।
ਨਵਾਂ ਖਾਤਾ ਖੋਲ੍ਹੋ: ਧਨਤੇਰਸ 'ਤੇ ਨਵਾਂ ਖਾਤਾ ਖੋਲ੍ਹਣਾ ਸ਼ੁਭ ਹੈ ਜਿਸ ਨਾਲ ਜੀਵਨ ਭਰ ਲਾਭ ਮਿਲਦਾ ਹੈ। ਧਨਤੇਰਸ ਦਾ ਦਿਨ ਕਾਰੋਬਾਰੀਆਂ ਲਈ ਵੀ ਮਹੱਤਵਪੂਰਣ ਮੰਨਿਆ ਜਾਂਦਾ ਹੈ, ਕਿਉਂਕਿ ਸ਼ਾਮ ਨੂੰ ਕੀਤੀ ਗਈ ਲਕਸ਼ਮੀ ਪੂਜਾ ਕਾਰੋਬਾਰਾਂ ਲਈ ਬਹੁਤ ਕਾਮਯਾਬੀ ਲਿਆਉਂਦੀ ਹੈ।
ਲਕਸ਼ਮੀ-ਗਣੇਸ਼ ਦੀਆਂ ਮੂਰਤੀਆਂ: ਜ਼ਿਆਦਾਤਰ ਲੋਕ ਇਸ ਦਿਨ ਲਕਸ਼ਮੀ ਤੇ ਗਣੇਸ਼ ਦੀਆਂ ਮੂਰਤੀਆਂ ਖਰੀਦਦੇ ਹਨ ਕਿਉਂਕਿ ਇਨ੍ਹਾਂ ਨੂੰ ਸ਼ੁੱਭ ਮੰਨਿਆ ਜਾਂਦਾ ਹੈ ਤੁਸੀਂ ਮਿੱਟੀ ਦੀਆਂ ਬਣੀਆਂ ਮੂਰਤੀਆਂ ਖਰੀਦ ਸਕਦੇ ਹੋ ਜਾਂ ਸ਼ੁੱਧ ਚਾਂਦੀ ਜਾਂ ਸੋਨੇ ਦੀਆਂ ਬਣੀਆਂ ਮੂਰਤੀਆਂ ਵਿੱਚ ਨਿਵੇਸ਼ ਕਰ ਸਕਦੇ ਹੋ।
ਸੋਨਾ ਜਾਂ ਚਾਂਦੀ: ਇਸ ਸ਼ੁਭ ਦਿਹਾੜੇ 'ਤੇ ਸੋਨਾ ਜਾਂ ਚਾਂਦੀ ਖਰੀਦਣ ਦੀ ਇੱਕ ਰਵਾਇਤ ਵੀ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨਾ ਬਹੁਤ ਸ਼ੁਭ ਹੰਦਾ ਹੈ।
ਭਾਂਡੇ: ਇਸ ਦਿਨ ਘਰ ਵਿਚ ਨਵੇਂ ਭਾਂਡੇ ਲਿਆਉਣਾ ਵੀ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਪਿੱਤਲ ਦੇ ਬਣੇ ਭਾਂਡੇ ਖਰੀਦਣੇ ਬਹੁਤ ਸ਼ੁਭ ਹੁੰਦਾ ਹੈ। ਭਾਂਡੇ ਖਰੀਦੋ ਤੇ ਇਨ੍ਹਾਂ ਨੂੰ ਆਪਣੇ ਘਰ ਦੀ ਪੂਰਬੀ ਦਿਸ਼ਾ ਵਿਚ ਰੱਖੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Dhanteras 2020: ਧਨਤੇਰਸ ਮੌਕੇ ਕਿਹੜੀਆਂ ਚੀਜ਼ਾਂ ਦੀ ਖਰੀਦ ਨੂੰ ਮੰਨਿਆ ਜਾਂਦਾ ਸ਼ੁੱਭ, ਵੇਖੋ ਪੂਰੀ ਲਿਸਟ
ਏਬੀਪੀ ਸਾਂਝਾ
Updated at:
12 Nov 2020 02:15 PM (IST)
ਧਨਤੇਰਸ ਨੂੰ ਧਨਤ੍ਰਯੋਦਸ਼ੀ ਜਾਂ ਧਨਵੰਤਰੀ ਤ੍ਰਯੋਦਸ਼ੀ ਵਜੋਂ ਵੀ ਜਾਣਿਆ ਜਾਂਦਾ ਹੈ। ਧਨਤੇਰਸ ਭਾਰਤ ਵਿੱਚ ਦੀਵਾਲੀ ਦੇ 5-ਦਿਵਸ ਦੇ ਤਿਉਹਾਰ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਧਨਤੇਰਸ ਸਾਲ ਵਿੱਚ ਸਭ ਤੋਂ ਸ਼ੁਭ ਦਿਨ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਧਨਤੇਰਸ 'ਤੇ ਨਵੀਆਂ ਚੀਜ਼ਾਂ ਖਰੀਦਣ ਨਾਲ ਜ਼ਿੰਦਗੀ ਵਿੱਚ ਖੁਸ਼ਹਾਲੀ ਆਉਂਦੀ ਹੈ।
- - - - - - - - - Advertisement - - - - - - - - -