ਨਵੀਂ ਦਿੱਲੀ: ਬੈਂਕ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ ਦੇਸ਼ ਦੇ ਲੱਖਾਂ ਬੈਂਕ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਵੱਡਾ ਤੋਹਫਾ ਮਿਲਿਆ ਹੈ। ਬੈਂਕ ਮੁਲਾਜ਼ਮਾਂ ਦੀ ਤਨਖਾਹ 'ਚ 15 ਫੀਸਦ ਇਜ਼ਾਫਾ ਹੋਵੇਗਾ। ਬੈਂਕ ਮੁਲਾਜ਼ਮਾਂ ਦੀ ਤਨਖਾਹ ਦਾ ਲਾਭ ਨਵੰਬਰ ਤੋਂ ਹੀ ਮਿਲਣਾ ਸ਼ੁਰੂ ਹੋ ਜਾਵੇਗਾ।


ਬੈਂਕ ਕਰਮਚਾਰੀਆਂ ਨੂੰ ਨਵੰਬਰ ਮਹੀਨੇ ਦੀ ਤਨਖਾਹ ਵਾਧੇ ਨਾਲ ਮਿਲੇਗੀ। ਭਾਰਤੀ ਬੈਂਕ ਸੰਘ ਨੇ ਦੱਸਿਆ ਕਰਮਚਾਰੀ ਯੂਨੀਅਨਾਂ ਤੇ ਅਧਿਕਾਰੀ ਸੰਘਾਂ ਦੇ ਨਾਲ ਹੋਈ ਮੀਟਿੰਗ 'ਚ 11ਵੀਂ ਦੋ ਪੱਖੀ ਵੇਤਨ ਵਾਧੇ ਨੂੰ ਸਹਿਮਤੀ ਦੇ ਦਿੱਤੀ ਗਈ ਹੈ।


RBA ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੀਲ ਮਹਿਤਾ ਨੇ ਕਿਹਾ, 'ਭਾਰਤੀ ਬੈਂਕ ਸੰਘ ਯੂਨੀਅਨਾਂ ਤੇ ਅਧਿਕਾਰੀਆਂ ਨਾਲ 11ਵੀਂ ਦੋ-ਪੱਖੀ ਤਨਖਾਹ ਵਧਾਉਣ ਸਬੰਧੀ ਹੋਈ ਵਾਰਤਾ 'ਚ ਸਹਿਮਤੀ ਤੋਂ ਬਾਅਦ ਹੀ ਇਹ ਐਲਾਨ ਕੀਤਾ ਗਿਆ ਹੈ। ਸਮਝੌਤੇ 'ਚ ਤਨਖਾਹ ਦੇ 15 ਫੀਸਦ ਇਜ਼ਾਫੇ ਦਾ ਪ੍ਰਬੰਧ ਹੈ। ਇਹ ਸਮਝੌਤਾ ਸਰਕਾਰੀ ਖੇਤਰ ਦੇ ਬੈਂਕਾਂ, ਕੁਝ ਪੁਰਾਣੀ ਪੀੜ੍ਹੀ ਦੇ ਨਿੱਜੀ ਬੈਂਕਾਂ ਤੇ ਕੁਝ ਵਿਦੇਸ਼ੀ ਬੈਂਕਾਂ 'ਤੇ ਲਾਗੂ ਹੋਵੇਗਾ।


ਪੰਜਾਬ ਤੇ ਹਰਿਆਣਾ ਨੂੰ ਪਰਾਲੀ ਸਾੜਨ ਵਾਲਿਆਂ ਖਿਲਾਫ ਸਖਤੀ ਵਰਤਣ ਦੇ ਹੁਕਮ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ