black tea or green tea: ਅੱਜਕਲ ਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਬਹੁਤ ਸਾਰੇ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਵਧਦੇ ਭਾਰ ਦਾ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਾਂ ਅਤੇ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਜ਼ਿਆਦਾਤਰ ਲੋਕ ਭਾਰ ਘਟਾਉਣ (Weight Loss) ਲਈ ਡਾਈਟਿੰਗ ਅਤੇ ਕਸਰਤ ਵਰਗੇ ਤਰੀਕੇ ਅਪਣਾਉਂਦੇ ਹਨ। ਕੁੱਝ ਲੋਕ ਤਾਂ ਜਿੰਮ ਉੱਤੇ ਕਾਫੀ ਪੈਸਾ ਖਰਚਦੇ ਹਨ। ਕੁੱਝ ਲੋਕ ਸਵੇਰੇ ਉੱਠਣ ਤੋਂ ਬਾਅਦ ਵੱਖ-ਵੱਖ ਡਰਿੰਕਸ ਪੀਂਦੇ ਹਨ ਤਾਂ ਕਿ ਉਨ੍ਹਾਂ ਦੇ ਭਾਰ ਨੂੰ ਕੰਟਰੋਲ ਕੀਤਾ ਜਾ ਸਕੇ। ਉਹ ਭਾਰ ਘਟਾਉਣ ਲਈ ਕਈ ਤਰੀਕੇ ਅਪਣਾਉਂਦੇ ਹਨ। ਪਰ ਵਜ਼ਨ ਘੱਟ ਨਹੀਂ ਹੁੰਦਾ ਹੈ, ਇਸ ਲਈ ਅੱਜ ਜਾਣਦੇ ਹਾਂ ਕਿ ਵਜ਼ਨ ਘਟਾਉਣ ਲਈ ਕਿਹੜੀ ਡਰਿੰਕ ਫਾਇਦੇਮੰਦ ਹੁੰਦੀ ਹੈ (black tea or green tea)।


ਇੱਕ ਆਮ ਹੱਲ ਇਹ ਹੈ ਕਿ ਲੋਕ ਦੁੱਧ ਵਾਲੀ ਚਾਹ ਛੱਡ ਕੇ ਇਸ ਦੀ ਬਜਾਏ ਗ੍ਰੀਨ ਟੀ ਜਾਂ ਕਾਲੀ ਚਾਹ ਪੀਂਦੇ ਹਨ ਜਾਂ ਜੋ ਲੋਕ ਜ਼ਿਆਦਾ ਸਿਹਤ ਪ੍ਰਤੀ ਜਾਗਰੂਕ ਹਨ ਉਹ ਵੀ ਗ੍ਰੀਨ ਟੀ ਜਾਂ ਕਾਲੀ ਚਾਹ ਪੀਣਾ ਪਸੰਦ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਇਹ ਜਾਣਨਾ ਜ਼ਰੂਰੀ ਹੈ ਕਿ ਭਾਰ ਘਟਾਉਣ ਲਈ ਗ੍ਰੀਨ ਟੀ ਅਤੇ ਬਲੈਕ ਟੀ ਵਿੱਚ ਕਿਹੜੀ ਚੀਜ਼ ਬਿਹਤਰ ਹੈ? ਆਓ ਜਾਣਦੇ ਹਾਂ ਮਾਹਰਾਂ ਦਾ ਕੀ ਕਹਿਣਾ ਹੈ



ਮਾਹਿਰਾਂ ਅਨੁਸਾਰ
ਗ੍ਰੀਨ ਟੀ ਵਿੱਚ ਕੈਟੇਚਿਨ ਨਾਮਕ ਪੌਦੇ ਦੇ ਮਿਸ਼ਰਣ ਹੁੰਦੇ ਹਨ ਜੋ ਮੈਟਾਬੋਲਿਜ਼ਮ ਨੂੰ ਵਧਾ ਕੇ ਭਾਰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਗ੍ਰੀਨ ਟੀ ਵਿੱਚ ਐਂਟੀਆਕਸੀਡੈਂਟ ਵੀ ਹੁੰਦੇ ਹਨ ਜੋ ਫੈਟ ਨੂੰ ਬਰਨ ਕਰਨ ਵਿੱਚ ਮਦਦ ਕਰਦੇ ਹਨ। ਬਲੈਕ ਟੀ ਵੀ ਫਲੇਵੋਨੋਇਡਸ ਅਤੇ ਪੌਲੀਫੇਨੌਲ ਵਰਗੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ ਜੋ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ।


ਇਸ ਲਈ ਗ੍ਰੀਨ ਟੀ ਅਤੇ ਬਲੈਕ ਟੀ ਦੋਵਾਂ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ। ਪਰ, ਗ੍ਰੀਨ ਟੀ ਨੂੰ ਭਾਰ ਘਟਾਉਣ ਦੇ ਮਾਮਲੇ ਵਿੱਚ ਵਧੇਰੇ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਫਿਰ ਵੀ, ਆਪਣੀ ਰੋਜ਼ਾਨਾ ਖੁਰਾਕ ਵਿੱਚ ਚਾਹ ਦੋਵਾਂ ਨੂੰ ਸ਼ਾਮਲ ਕਰਨਾ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਨਾਲ ਵਧੀਆ ਨਤੀਜੇ ਪ੍ਰਾਪਤ ਹੋਣਗੇ।


ਹਰੀ ਚਾਹ ਜਾਂ ਕਾਲੀ ਚਾਹ ?


ਗ੍ਰੀਨ ਟੀ ਅਤੇ ਬਲੈਕ ਟੀ ਦੋਵਾਂ ਵਿੱਚੋਂ, ਗ੍ਰੀਨ ਟੀ ਨੂੰ ਭਾਰ ਘਟਾਉਣ ਲਈ ਵਧੇਰੇ ਲਾਭਦਾਇਕ ਮੰਨਿਆ ਜਾਂਦਾ ਹੈ। ਗ੍ਰੀਨ ਟੀ ਵਿੱਚ ਐਂਟੀਆਕਸੀਡੈਂਟ ਈਜੀਸੀਜੀ ਹੁੰਦਾ ਹੈ ਜੋ ਚਰਬੀ ਨੂੰ ਬਰਨ ਕਰਨ ਵਿੱਚ ਮਦਦ ਕਰਦਾ ਹੈ। ਗ੍ਰੀਨ ਟੀ ਵਿੱਚ ਕੈਟੇਚਿਨ ਨਾਮਕ ਇੱਕ ਪਲਾਂਟ ਕੰਪਾਊਂਡ ਹੁੰਦਾ ਹੈ ਜੋ ਮੈਟਾਬੋਲਿਜ਼ਮ ਦੀ ਦਰ ਨੂੰ ਵਧਾਉਂਦਾ ਹੈ ਅਤੇ ਵਾਧੂ ਕੈਲੋਰੀ ਬਰਨ ਕਰਨ ਵਿੱਚ ਮਦਦ ਕਰਦਾ ਹੈ। ਗਰੀਨ ਟੀ ਪੀਣ ਨਾਲ ਪੇਟ ਭਰਨ ਵਿੱਚ ਮਦਦ ਮਿਲਦੀ ਹੈ। ਜਿਸ ਨਾਲ ਚਰਬੀ ਘੱਟ ਹੁੰਦੀ ਹੈ। ਬਹੁਤ ਜ਼ਿਆਦਾ ਖਾਣ ਦੀ ਸੰਭਾਵਨਾ ਘੱਟ ਹੁੰਦੀ।


ਇਸਦੇ ਉਲਟ, ਕਾਲੀ ਚਾਹ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਅਤੇ ਫੈਟ ਬਰਨਿੰਗ ਮਿਸ਼ਰਣ ਨਹੀਂ ਹੁੰਦੇ ਹਨ। ਇਸ ਲਈ ਵਜ਼ਨ ਘੱਟ ਕਰਨ ਲਈ ਗ੍ਰੀਨ ਟੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਕੁੱਲ ਮਿਲਾ ਕੇ ਕਾਲੀ ਚਾਹ ਦੇ ਮੁਕਾਬਲੇ ਗ੍ਰੀਨ ਟੀ ਭਾਰ ਘਟਾਉਣ ਲਈ ਜ਼ਿਆਦਾ ਫਾਇਦੇਮੰਦ ਹੁੰਦੀ ਹੈ।


ਹੋਰ ਪੜ੍ਹੋ : ਸਾਵਧਾਨ! ਬੁਰਸ਼ ਕਰਨ ਤੋਂ ਤੁਰੰਤ ਬਾਅਦ ਇਹ ਚੀਜ਼ ਨਾ ਖਾਓ, ਇਹ ਦੰਦਾਂ ਅਤੇ ਮਸੂੜਿਆਂ ਲਈ ਹੋ ਸਕਦਾ ਖਤਰਨਾਕ



Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।