ਚੰਡੀਗੜ੍ਹ: ਔਰਤਾਂ ਦਾ ਸਾਫਟ ਤੇ ਲਵਿੰਗ ਸੁਭਾਅ ਮਰਦਾਂ ਨੂੰ ਆਪਣਾ ਦੀਵਾਨਾ ਬਣਾ ਲੈਂਦਾ ਹੈ। ਉਨ੍ਹਾਂ ਦੀ ਖੂਬਸੂਰਤੀ ਮਰਦਾਂ ਦਾ ਦਿਲ ਚੁਰਾਉਣ 'ਚ ਕਾਮਯਾਬ ਹੋ ਜਾਂਦੀ ਹੈ ਪਰ ਇਹ ਕੁਝ ਸਮੇਂ ਲਈ ਹੁੰਦਾ ਹੈ। ਮਰਦਾਂ ਨੂੰ ਹਮੇਸ਼ਾ ਖੂਬਸੂਰਤ ਤੇ ਹੁਸ਼ਿਆਰ ਔਰਤਾਂ ਪਸੰਦ ਹੁੰਦੀਆਂ ਹਨ।
ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਮਰਦ ਔਰਤਾਂ ਦੇ ਦੀਵਾਨੇ ਹੋ ਜਾਂਦੇ ਹਨ।
1. ਅੱਧੀਰਾਤ ਨੂੰ ਲੜਕੀ ਅਚਾਨਕ ਫੋਨ ਕਰੇ ਤੇ ਆਈ ਲਵ ਯੂ, ਆਈ ਮਿਸ ਯੂ ਵਾਲੇ ਪਿਆਰੇ ਸ਼ਬਦ ਸੁਣਨ ਨੂੰ ਮਿਲਦੇ ਹਨ ਤਾਂ ਮਰਦਾਂ ਦਾ ਦਿਲ ਖੁਸ਼ੀ ਨਾਲ ਖਿੜ੍ਹ ਉੱਠਦਾ ਹੈ। ਜੇਕਰ ਕੋਈ ਗੇਮ ਖੇਡਦੇ ਹੋਏ ਪਿਆਰਾ ਜਿਹਾ ਮੈਸੇਜ ਆ ਜਾਏ ਤਾਂ ਚਿਹਰੇ ਦੀ ਰੌਣਕ ਅਲੱਗ ਹੀ ਨਜ਼ਰ ਆਉਂਦੀ ਹੈ।
2. ਸਵਾਦ ਖਾਣੇ ਨਾਲ ਖੂਬਸੂਰਤ ਮੁਸਕਾਨ-ਆਫਿਸ ਤੋਂ ਥੱਕੇ ਆਉਂਣ ਤੋਂ ਬਾਅਦ ਘਰ 'ਚ ਤੁਹਾਨੂੰ ਆਪਣੀ ਪਤਨੀ ਦੇ ਹੱਥਾਂ ਦਾ ਖਾਣਾ ਤੇ ਮੁਸਕਾਨ ਦੇਖਣ ਨੂੰ ਮਿਲਦੀ ਹੈ ਤਾਂ ਸਾਰੀ ਥਕਾਨ ਦੂਰ ਹੋ ਜਾਂਦੀ ਹੈ।
3. ਗੱਲਾਂ ਨੂੰ ਧਿਆਨ ਨਾਲ ਸੁਣਨਾ-ਜਿਸ ਔਰਤ 'ਚ ਇਹ ਖੂਬੀ ਪਾਈ ਜਾਂਦੀ ਹੈ ਕਿ ਆਪਣੇ ਪਾਟਨਰ ਦੀ ਹਰ ਗੱਲ ਧਿਆਨ ਨਾਲ ਸੁਣਦੀ ਹੈ ਤੇ ਉਸ ਦੀ ਹਰ ਗੱਲ ਨੂੰ ਸਮਝਦੀ ਹੈ। ਉਨ੍ਹਾਂ ਦੀ ਇਹ ਗੱਲ ਰਿਸ਼ਤੇ ਨੂੰ ਮਜ਼ਬੂਤ ਕਰਦੀ ਹੈ ਤੇ ਪਿਆਰ ਬਣਾਈ ਰੱਖਦੀ ਹੈ।
4. ਕੇਅਰਿੰਗ ਔਰਤਾਂ- ਔਰਤਾਂ ਬਹੁਤ ਹੀ ਕੇਅਰਿੰਗ ਹੁੰਦੀਆਂ ਹਨ। ਜਦੋਂ ਫੈਮਿਲੀ ਦਾ ਖਿਆਲ ਰੱਖਦੇ ਹੋਏ ਰਾਤ ਨੂੰ ਨੀਂਦ ਟੁੱਟ ਜਾਂਦੀ ਹੈ ਤਾਂ ਪਤਨੀ ਮਰਦ ਦਾ ਸਿਰ ਆਪਣੀ ਗੋਦ ਵਿੱਚ ਰੱਖ ਕੇ ਆਪਣੇ ਪਿਆਰੇ ਹੱਥਾਂ ਨਾਲ ਸਿਰ ਦਬਾਉਂਦੀ ਹੈ। ਇਸ ਤਰ੍ਹਾਂ ਮਰਦਾਂ ਨੂੰ ਵਧੀਆ ਮਹਿਸੂਸ ਹੁੰਦਾ ਹੈ।
5. ਮਦਦ ਦੀ ਚਾਹਤ ਰੱਖਣਾ-ਜ਼ਿਆਦਾਤਰ ਔਰਤਾਂ ਮਦਦ ਲਈ ਨਹੀਂ ਕਹਿੰਦੀਆਂ। ਉਹ ਆਪਣਾ ਕੰਮ ਖੁਦ ਹੀ ਕਰ ਲੈਂਦੀਆਂ ਹਨ ਪਰ ਹੌਲੀ-ਹੌਲੀ ਜਦੋਂ ਆਪਣੇ ਪਾਟਨਰ ਨੂੰ ਮਦਦ ਲਈ ਕਹਿੰਦੀਆਂ ਹਨ, ਉਹ ਅੱਗੇ ਵਧ ਕੇ ਉਸ ਦੀ ਮਦਦ ਕਰਦੇ ਹਨ। ਉਹ ਹਰ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਮਰਦ ਦੇ ਦਿਲ 'ਚ ਜਗ੍ਹਾ ਬਣਾਈ ਰੱਖਦੀ ਹੈ।
6. ਅਚਾਨਕ ਗਲੇ ਲੱਗਣਾ- ਜਦੋਂ ਮਰਦ ਬਹੁਤ ਜ਼ਿਆਦਾ ਪ੍ਰੇਸ਼ਾਨ ਹੁੰਦੇ ਹਨ ਤੇ ਆਪਣੀ ਗੱਲ ਖੁੱਲ੍ਹ ਕੇ ਨਹੀਂ ਕਰ ਸਕਦੇ ਤਾਂ ਔਰਤ ਦਾ ਪਿਆਰ ਨਾਲ ਗਲੇ ਲੱਗਣਾ ਵਧੀਆ ਲੱਗਦਾ ਹੈ। ਇਸ ਤਰ੍ਹਾਂ ਉੁਹ ਰਾਹਤ ਪਹੁੰਚਾਉਂਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin