ਨਵੀਂ ਦਿੱਲੀ: ਭਾਰਤ 'ਚ ਅਮੀਰ ਲੋਕਾਂ ਦਾ ਦਬਦਬਾ ਹੈ। ਹਾਲ ਹੀ 'ਚ ਜਾਰੀ ਇਕ ਸਰਕਾਰੀ ਰਿਪੋਰਟ ਦੇ ਮੁਤਾਬਕ ਭਾਰਤ ਦੇ 10 ਫੀਸਦ ਅਮੀਰ ਲੋਕਾਂ ਦੇ ਕੋਲ ਦੇਸ਼ ਦੀ ਅੱਧੇ ਤੋਂ ਵੱਧ ਵਿੱਤੀ ਜਾਇਦਾਦ ਤੇ ਭੌਤਿਕ ਸੁਵਿਧਾਵਾਂ ਹਨ। ਆਲ ਇੰਡੀਆ ਡੈਬਟ ਤੇ ਇਨਵੈਸਟਮੈਂਟ ਸਰਵੇਖਣ, 2019 ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ 10 ਫੀਸਦ ਅਮੀਰਾਂ ਦਾ ਸ਼ਹਿਰੀ ਖੇਤਰਾਂ 'ਚ ਕੁੱਲ ਜਾਇਦਾਦ ਦਾ 55.7 ਫੀਸਦ ਤੇ ਪੇਂਡੂ ਖੇਤਰਾਂ 'ਚ 50.8 ਫੀਸਦ ਦਾ ਮਾਲਿਕਾਨਾ ਹੱਕ ਹਨ।
ਇਕ ਅੰਗਰੇਜ਼ੀ ਅਖ਼ਬਰ ਦੀ ਖ਼ਬਰ ਦੇ ਮੁਤਾਬਕ ਜਾਇਦਾਦ ਦਾ ਪਤਾ ਘਰਾਂ ਦੀ ਮਲਕੀਅਤ ਵਾਲੀ ਹਰ ਚੀਜ਼ ਦੀ ਕੀਮਤ ਪਾਕੇ ਕੀਤੀ ਜਾਂਦੀ ਹੈ। ਇਸ ਦੇ ਅੰਦਰ ਭੌਤਿਕ ਸੰਪੱਤੀ ਜਿਵੇਂ ਜ਼ਮੀਨ, ਭਵਨ, ਪਸ਼ੂਧੰਨ ਤੇ ਵਾਹਨ ਦੇ ਨਾਲ-ਨਾਲ ਵਿੱਤੀ ਜਾਇਦਾਦ ਜਿਵੇਂ ਕੰਪਨੀਆਂ 'ਚ ਸ਼ੇਅਰ, ਬੈਂਕ 'ਚ ਜਮ੍ਹਾ ਤੇ ਡਾਕਘਰ 'ਚ ਆਦਿ ਸ਼ਾਮਲ ਹੈ।
ਜਨਵਰੀ ਤੋਂ ਦਸੰਬਰ 2019 ਤਕ ਕੀਤੇ ਗਏ ਸਰਵੇਖਣ 'ਚ ਅੰਦਾਜ਼ਾ ਲਾਇਆ ਗਿਆ ਕਿ ਪੇਂਡੂ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਦੀ ਕੁੱਲ ਭੌਤਿਕ ਤੇ ਵਿੱਤੀ ਜਾਇਦਾਦ 274.6 ਲੱਖ ਕਰੋੜ ਰੁਪਏ ਸੀ। ਜਿਸ 'ਚ 139.6 ਲੱਖ ਕਰੋੜ ਰੁਪਏ ਦੇ ਮਾਲਿਕ ਦੇਸ਼ ਦੇ 10 ਫੀਸਦ ਪੂੰਜੀਪਤੀ ਸਨ। ਗ੍ਰਾਮੀਣ ਖੇਤਰਾਂ 'ਚ ਕੁੱਲ 238.1 ਲੱਖ ਕਰੋੜ ਰੁਪਏ 'ਚੋਂ ਬਾਕੀ 10 ਫੀਸਦ ਦੇ ਕੋਲ 132.5 ਲੱਖ ਕਰੋੜ ਰੁਪਏ ਦੀ ਜਾਇਦਾਦ ਹੈ। ਹੇਠਾਂ ਦੇ 50 ਫੀਸਦ ਕੋਲ ਗ੍ਰਾਮੀਣ ਖੇਤਰਾਂ 'ਚ 10.2 ਫੀਸਦ ਜਾਇਦਾਦ ਤੇ ਸ਼ਹਿਰੀ ਖੇਤਰਾਂ 'ਚ ਇਸ ਤੋਂ ਵੀ ਘੱਟ 6.2 ਫੀਸਦ ਜਾਇਦਾਦ ਸੀ।
ਦਿੱਲੀ ਤੇ ਪੰਜਾਬ 'ਚ ਜਾਇਦਾਦ ਦੀ ਅਸਮਾਨਤਾ ਸਭ ਤੋਂ ਵੱਧ
ਦੇਸ਼ ਦੇ ਕੁਝ ਸੂਬਿਆਂ 'ਚ ਇਸ ਦੇ ਅੰਕੜੇ ਹੋਰ ਵੀ ਵੱਖਰੇ ਹਨ। ਦਿੱਲੀ 'ਚ ਸਿਖਰਲੇ 10 ਫੀਸਦ ਦੇ ਕੋਲ ਜਾਇਦਾਦ ਦਾ 80.8 ਫੀਸਦ ਤੇ ਹੇਠਾਂ ਦਾ 50 ਫੀਸਦ ਸਿਰਫ਼ 2.1 ਫੀਸਦ ਸੀ।
ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਬਾਅਦ, ਗ੍ਰਾਮੀਣ ਖੇਤਰਾਂ 'ਚ ਜਾਇਦਾਦ ਦੀ ਅਸਮਾਨਤਾ ਪੰਜਾਬ 'ਚ ਸਭ ਤੋਂ ਜ਼ਿਆਦਾ ਸੀ। ਜਿੱਥੋਂ ਦੇ 10 ਫੀਸਦ ਅਮੀਰਾਂ ਕੋਲ 65 ਫੀਸਦ ਤੋਂ ਜ਼ਿਆਦਾ ਸੰਪੱਤੀ ਸੀ ਤੇ ਹੇਠਾਂ ਦੇ 50 ਫੀਸਦ ਦੇ ਕੋਲ 5 ਫੀਸਦ ਤੋਂ ਜ਼ਿਆਦਾ ਜਾਇਦਾਦ ਸੀ।
ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਜੰਮੂ ਤੇ ਕਸ਼ਮੀਰ 'ਚ ਗ੍ਰਾਮੀਣ ਖੇਤਰਾਂ ਦੀ ਸੰਪੱਤੀ ਦੀ ਤਿਰਛਾ ਸਭ ਤੋਂ ਘੱਟ ਸੀ। ਜਿੱਥੇ ਸਿਖਰਲੇ 10 ਫੀਸਦ ਅਮੀਰਾਂ ਕੋਲ 32 ਫੀਸਦ ਸੀ ਤੇ ਹੇਠਲੇ ਹਿੱਸੇ 'ਚ 18 ਫੀਸਦ ਦੀ ਮਲਕੀਅਤ ਸੀ।