ਦੰਦਾਂ ਦੀ ਪੀਲੇ ਹੋਣ ਦੀ ਸਮੱਸਿਆ ਨਵੀਂ ਨਹੀਂ ਹੈ। ਦੰਦ ​​ਸੁੰਦਰਤਾ ਦੀ ਝਲਕ ਦੀ ਪੇਸ਼ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ, ਜਿਸ ਕਾਰਨ ਲੋਕ ਸਾਫ਼, ਚਿੱਟੇ ਅਤੇ ਧਿਆਨ ਖਿੱਚਣ ਵਾਲੇ ਦੰਦਾਂ ਨੂੰ ਲੈ ਕੇ ਜ਼ਿਆਦਾ ਸਜਗ ਹੁੰਦੇ ਹਨ।

 

ਦੰਦ ਪੀਲੇ ਕਿਉਂ ਹੁੰਦੇ ਹਨ?

ਦੰਦਾਂ ਦੇ ਪੀਲੇ ਹੋਣ ਪਿੱਛੇ ਕਈ ਅਹਿਮ ਕਾਰਨ ਹਨ:

-ਗੈਰ ਸੇਹਤਮੰਦ ਜੀਵਨਸ਼ੈਲੀ ਨਾਲ ਜੁੜੀਆਂ ਗਤੀਵਿਧੀਆਂ ਜਿਵੇਂ ਕਿ ਸਮੋਕਿੰਗ ਅਤੇ ਸ਼ਰਾਬ ਦਾ ਸੇਵਨ।

- ਅਜਿਹੀ ਡਾਈਟ ਵਰਤਣਾ ਜਿਸ 'ਚ ਵਧੇਰੇ ਕਾੱਫੀ ਅਤੇ ਕਾਰਬੋਹਾਈਡ੍ਰੇਟ ਭਰਪੂਰ ਸਮੱਗਰੀ ਹੋਵੇ।

-ਨਿਰੰਤ ਦੰਦ ਦਾ ਇਸਤੇਮਾਲ ਕਰਕੇ ਦੰਦ ਦੇ ਬਾਹਰੀ ਪਰਤ ਕਾ ਪਤਲਾ ਹੋ ਜਾਣਾ।

- ਸਿਹਤ ਸਬੰਧੀ ਸਮੱਸਿਆਂਵਾਂ ਤੋਂ ਗੁਜ਼ਰਨਾ ਜਿਨ੍ਹਾਂ 'ਚ ਦਵਾਈ ਦੀ ਵਰਤੋਂ ਹੋਵੇ।

-ਉਮਰ ਵਧਣ ਨਾਲ ਵੀ ਦੰਦਾਂ ਦਾ ਰੰਗ ਬਦਲਣ ਲਗ ਜਾਂਦਾ ਹੈ।

 

ਸਿਹਤਮੰਦ, ਚਿੱਟੇ ਦੰਦਾਂ ਲਈ ਸੁਝਾਅ:

ਕੁਝ ਟਿਪਸ ਦੀ ਮਦਦ ਨਾਲ ਤੁਸੀਂ ਆਪਣੇ ਦੰਦਾਂ ਨੂੰ ਵਧੇਰੇ ਤੰਦਰੁਸਤ ਅਤੇ ਚਿੱਟੇ ਬਣਾ ਸਕਦੇ ਹੋ।

 

ਸੇਬ ਦਾ ਸਿਰਕਾ - ਪੱਬਮੈੱਡ ਸੈਂਟਰਲ 'ਚ ਪ੍ਰਕਾਸ਼ਤ ਖੋਜ ਅਨੁਸਾਰ, ਇਹ ਪਾਇਆ ਗਿਆ ਕਿ ਸੇਬ ਦਾ ਸਿਰਕਾ ਦੰਦਾਂ ਨੂੰ ਵਧੇਰੇ ਚਿੱਟੇ ਕਰਨ 'ਚ ਸਹਾਇਤਾ ਕਰ ਸਕਦਾ ਹੈ। ਹਾਲਾਂਕਿ, ਇਸ ਦੀ ਵਰਤੋਂ ਥੋੜ੍ਹੀ ਮਾਤਰਾ ਵਿੱਚ ਕੀਤੀ ਜਾਣੀ ਚਾਹੀਦੀ ਹੈ ਅਤੇ ਨਿਯਮਿਤ ਰੂਪ ਵਿੱਚ ਨਹੀਂ ਵਰਤੀ ਜਾਣੀ ਚਾਹੀਦੀ ਕਿਉਂਕਿ ਇਹ ਦੰਦਾਂ ਦੀ ਸਤਹ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

 

ਬ੍ਰਸ਼ਿੰਗ ਕਰਨਾ - ਦਿਨ ਵਿੱਚ ਘੱਟੋ ਘੱਟ ਦੋ ਵਾਰ ਬ੍ਰਸ਼ਿੰਗ ਕਰਨਾ ਨਿਸ਼ਚਤ ਕਰੋ। ਦੰਦਾਂ ਨੂੰ ਦਿਨ 'ਚ ਦੋ ਵਾਰ 2-3 ਮਿੰਟ ਲਈ ਬੁਰਸ਼ ਕਰਨਾ ਚਾਹੀਦਾ ਹੈ। ਆਪਣੇ ਮੂੰਹ ਦੇ ਹਰ ਹਿੱਸੇ ਨੂੰ ਸਾਫ ਕਰੋ। ਤੁਸੀਂ ਆਪਣੇ ਦੰਦਾਂ ਨੂੰ ਵਧੇਰੇ ਚਿੱਟੇ ਬਣਾਉਣ ਲਈ ਦੰਦਾਂ ਨੂੰ ਚਿੱਟਾ ਕਰਨ ਵਾਲੇ ਟੁੱਥਪੇਸਟ ਦੀ ਚੋਣ ਕਰ ਸਕਦੇ ਹੋ।

 

ਸਿਹਤਮੰਦ ਖੁਰਾਕ- ਵਿਟਾਮਿਨ ਸੀ, ਫਾਈਬਰ, ਫਲ ਅਤੇ ਸਬਜ਼ੀਆਂ ਨਾਲ ਭਰਪੂਰ ਖੁਰਾਕ ਦੀ ਵਰਤੋਂ ਕਰੋ। ਇਹ ਤੁਹਾਡੇ ਦੰਦਾਂ ਦੀ ਸਿਹਤ ਸਮੇਤ ਤੁਹਾਡੇ ਪੂਰੇ ਸਰੀਰ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਕਰ ਸਕਦਾ ਹੈ। ਕੌਫੀ, ਚੁਕੰਦਰ ਅਤੇ ਜਾਮੁਣ ਦੀ ਵਰਤੋਂ ਤੋਂ ਪਰਹੇਜ਼ ਕਰੋ ਕਿਉਂਕਿ ਇਹ ਦੰਦਾਂ ਦਾ ਰੰਗ ਖਰਾਬ ਕਰ ਸਕਦੇ ਹਨ।

 

ਹਾਈਡਰੋਜਨ ਪਰਆਕਸਾਈਡ ਅਤੇ ਬੇਕਿੰਗ ਸੋਡਾ - ਖਾਣ ਵਾਲੇ ਸੋਡਾ ਅਤੇ ਹਾਈਡਰੋਜਨ ਪਰਆਕਸਾਈਡ ਦਾ ਮਿਸ਼ਰਣ ਪੀਲੇ ਦੰਦਾਂ ਅਤੇ ਦਾਗ-ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਲਾਭਕਾਰੀ ਹੈ। ਤੁਸੀਂ ਘਰ 'ਚ ਟੂਥਪੇਸਟ 'ਤੇ ਦੋ ਚੱਮਚ ਹਾਈਡ੍ਰੋਜਨ ਪਰਆਕਸਾਈਡ ਅਤੇ ਇਕ ਚਮਚ ਖਾਣ ਵਾਲਾ ਸੋਡਾ ਵੀ ਤਿਆਰ ਕਰ ਸਕਦੇ ਹੋ ਅਤੇ ਇਸ ਨੂੰ ਤੁਹਾਡੇ ਦੰਦਾਂ 'ਤੇ ਲਗਾਇਆ ਜਾ ਸਕਦਾ ਹੈ।