Almond Fact: ਡ੍ਰਾਈ ਫਰੂਟ ਖਾਣਾ ਸਿਹਤ ਲਈ ਫਾਇਦੇਮੰਦ ਹੈ। ਹਾਲਾਂਕਿ, ਇਨ੍ਹਾਂ ਨੂੰ ਖਾਣ ਦਾ ਵੀ ਇੱਕ ਸਹੀ ਤਰੀਕਾ ਹੁੰਦਾ ਹੈ। ਡ੍ਰਾਈ ਫਰੂਟਸ ਵਿੱਚ ਵੱਖ-ਵੱਖ ਡ੍ਰਾਈ ਫਰੂਟਸ ਆਉਂਦੇ ਹਨ। ਜਿਸ ਵਿਚੋਂ ਸਭ ਤੋਂ ਵੱਧ ਪ੍ਰਸਿੱਧ ਡ੍ਰਾਈ ਫਰੂਟ 'ਬਦਾਮ' ਹੈ। ਇਹ ਅਜਿਹਾ ਡ੍ਰਾਈ ਫਰੂਟ ਹੈ, ਜਿਸ ਨੂੰ ਹਰ ਕੋਈ ਖਾ ਚੁੱਕਿਆ ਹੈ। ਇਸ ਦੀ ਵਰਤੋਂ ਘਰ 'ਚ ਵੱਖ-ਵੱਖ ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਕੀਤੀ ਜਾਂਦੀ ਹੈ। ਜੇਕਰ ਤੁਹਾਨੂੰ ਸੁੱਕਾ ਬਦਾਮ ਦਿੱਤਾ ਜਾਵੇ ਅਤੇ ਤੁਹਾਨੂੰ ਇਸ ਨੂੰ ਛਿਲਣ ਲਈ ਕਿਹਾ ਜਾਵੇ ਤਾਂ ਤੁਹਾਡੇ ਕੋਲੋਂ ਇਸ ਦਾ ਛਿਲਕਾ ਨਹੀਂ ਉਤਾਰਿਆ ਜਾਵੇਗਾ।


ਸੁੱਕੇ ਬਦਾਮ ਦਾ ਛਿਲਕਾ ਕਿਉਂ ਨਹੀਂ ਉਤਰਦਾ?


ਦੂਜੇ ਪਾਸੇ, ਜੇਕਰ ਤੁਹਾਨੂੰ ਕੁਝ ਦੇਰ ਭਿਓਣ ਤੋਂ ਬਾਅਦ ਬਦਾਮ ਨੂੰ ਛਿਲਣ ਲਈ ਕਿਹਾ ਜਾਵੇ ਤਾਂ ਤੁਸੀਂ ਛੇਤੀ ਹੀ ਬਦਾਮ ਛਿੱਲ ਲਉਗੇ। ਹੁਣ ਸਵਾਲ ਇਹ ਹੈ ਕਿ ਬਦਾਮ ਦੇ ਗਿੱਲੇ ਹੋਣ ਤੋਂ ਬਾਅਦ ਅਜਿਹਾ ਕੀ ਹੁੰਦਾ ਹੈ ਕਿ ਇਸ ਦਾ ਛਿਲਕਾ ਇੰਨੀ ਆਸਾਨੀ ਨਾਲ ਉਤਰ ਜਾਂਦਾ ਹੈ।


ਬਦਾਮ ‘ਚ ਹੁੰਦਾ ਹੈ ਤੇਲ


ਰਾਈਟ ਟੂ ਐਜੂਕੇਸ਼ਨ ਨਾਮਕ ਵਿਦਿਅਕ ਯੂਟਿਊਬ ਚੈਨਲ ਦੇ ਅਨੁਸਾਰ, ਸੁੱਕੇ ਬਦਾਮ ਦਾ ਛਿਲਕਾ ਉਸ ਦੇ ਚਿੱਟੇ ਭਾਗ ਨਾਲ ਮਜ਼ਬੂਤੀ ਨਾਲ ਜੁੜਿਆ ਹੁੰਦਾ ਹੈ। ਪਰ ਭਿਓਣ ਤੋਂ ਬਾਅਦ ਇਸ ਤੋਂ ਛਿਲਕਾ ਆਸਾਨੀ ਨਾਲ ਵੱਖ ਹੋ ਜਾਂਦਾ ਹੈ। ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਬਦਾਮ ਵਿੱਚ ਥੋੜ੍ਹਾ ਜਿਹਾ ਤੇਲ ਵੀ ਹੁੰਦਾ ਹੈ। ਅਜਿਹੀ ਸਥਿਤੀ 'ਚ ਜਦੋਂ ਬਦਾਮ ਨੂੰ ਭਿਓਇਆ ਜਾਂਦਾ ਹੈ ਤਾਂ ਇਸ ਦੀ ਗਿਰੀ 'ਚੋਂ ਕੁਝ ਤੇਲ ਬਾਹਰ ਨਿਕਲ ਜਾਂਦਾ ਹੈ।


ਇਹ ਵੀ ਪੜ੍ਹੋ: ਕੀ ਤੁਸੀਂ ਵੀ ਕੋਲਡ ਡ੍ਰਿੰਕ ਦੀ ਬੋਤਲ 'ਚ ਪਾਣੀ ਭਰ ਕੇ ਰੱਖਦੇ ਹੋ? ਜੇਕਰ ਹਾਂ ਤਾਂ ਅੱਜ ਹੀ ਕਰ ਦਿਓ ਬੰਦ, ਨਹੀਂ ਤਾਂ...


 ਭਿਓਣ ਤੋਂ ਬਾਅਦ ਆਸਾਨੀ ਨਾਲ ਉਤਰ ਜਾਂਦਾ ਹੈ ਛਿਲਕਾ


ਕਿਉਂਕਿ, ਤੇਲ ਪਾਣੀ ਨਾਲੋਂ ਹਲਕਾ ਹੁੰਦਾ ਹੈ ਅਤੇ ਇਹ ਪਾਣੀ ਵਿੱਚ ਤੈਰਦਾ ਹੈ। ਇਸ ਲਈ ਇਹ ਗਿਰੀ ਤੋਂ ਛਿਲਕੇ ਨੂੰ ਹਟਾ ਦਿੰਦਾ ਹੈ। ਇਸ ਤਰ੍ਹਾਂ ਤੁਸੀਂ ਭਿੱਜੇ ਹੋਏ ਬਦਾਮ ਦੇ ਛਿਲਕੇ ਨੂੰ ਆਸਾਨੀ ਨਾਲ ਕੱਢ ਸਕਦੇ ਹੋ। ਇਸ ਤੋਂ ਇਲਾਵਾ ਗਿੱਲੇ ਹੋਣ 'ਤੇ ਇਹ ਪਾਣੀ ਨੂੰ ਸੋਖ ਲੈਂਦਾ ਹੈ ਅਤੇ ਇਸ ਦਾ ਆਕਾਰ ਵੀ ਥੋੜ੍ਹਾ ਵੱਧ ਜਾਂਦਾ ਹੈ। ਇਹ ਵੀ ਛਿਲਕਾ ਉਤਰਨ ਦਾ ਇੱਕ ਕਾਰਨ ਹੈ।


ਬਦਾਮ ਨੂੰ ਭਿਓ ਕੇ ਕਿਉਂ ਖਾਣਾ ਚਾਹੀਦਾ?


ਕਈ ਸਿਹਤ ਮਾਹਿਰਾਂ ਅਤੇ ਵੱਖ-ਵੱਖ ਵੈੱਬਸਾਈਟਾਂ ਦਾ ਕਹਿਣਾ ਹੈ ਕਿ ਭਿੱਜੇ ਹੋਏ ਬਦਾਮ ਖਾਣ ਨਾਲ ਕਈ ਫਾਇਦੇ ਹੁੰਦੇ ਹਨ। ਖਬਰਾਂ ਮੁਤਾਬਕ ਬਦਾਮ ਦੇ ਭੂਰੇ ਛਿਲਕੇ 'ਚ ਟੈਨਿਨ ਨਾਂ ਦਾ ਤੱਤ ਹੁੰਦਾ ਹੈ। ਜੋ ਬਦਾਮ ਦੇ ਪਾਚਨ ਵਿੱਚ ਪਰੇਸ਼ਾਨੀ ਪੈਦਾ ਕਰਦਾ ਹੈ।


ਇਹ ਵੀ ਪੜ੍ਹੋ: ਜੇਕਰ ਤੁਹਾਡੇ ਬੱਚੇ ਵੀ ਪੀਂਦੇ ਹਨ ਇਹ ਹੈਲਥ ਡ੍ਰਿੰਕਸ, ਤਾਂ ਹੋ ਜਾਓ ਸਾਵਧਾਨ... ਹੋ ਸਕਦਾ ਇਹ ਖਤਰਾ