ਮਰਦ ਹੋਣ ਜਾਂ ਔਰਤਾਂ, ਬਜ਼ੁਰਗ ਜਾਂ ਬੱਚੇ, ਜੀਨਸ ਹਰ ਕਿਸੇ ਦੀ ਪਸੰਦ ਹੈ। ਅੱਜ ਦੇ ਸਮੇਂ 'ਚ ਵੱਖ-ਵੱਖ ਤਰ੍ਹਾਂ ਦੀਆਂ ਜੀਨਸ ਬਾਜ਼ਾਰ 'ਚ ਆਉਣੀਆਂ ਸ਼ੁਰੂ ਹੋ ਗਈਆਂ ਹਨ ਜੋ ਗਾਹਕਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਬਾਜ਼ਾਰ 'ਚ ਬਹੁਤ ਸਾਰੀਆਂ ਜੀਨਸ (Jeans Type in market) ਉਪਲੱਬਧ ਹਨ, ਜਿਵੇਂ ਰਿਪਡ, ਬੈਲਬੋਟਮ, ਲੋ ਵੇਸਟ, ਸਕਿਨ ਟਾਈਟ, ਬੈਗੀ। ਇਨ੍ਹਾਂ ਸਾਰੀਆਂ ਜੀਨਾਂ 'ਚ ਇੱਕ ਗੱਲ ਸਾਂਝੀ ਹੈ। ਇਹ ਜੀਨਸ ਦੀ ਜੇਬ ਦੇ ਬਿਲਕੁਲ ਉੱਪਰ ਇਕ ਛੋਟੀ ਜੇਬ ਹੁੰਦੀ ਹੈ। ਇਹ ਜੇਬ ਇੰਨੀ ਛੋਟੀ ਹੈ ਕਿ ਇਸ 'ਚ ਕੁਝ ਵੀ ਰੱਖਣਾ ਅਸੰਭਵ ਹੈ ਪਰ ਜੇ ਇਸ ਜੇਬ ਦੀ ਕੋਈ ਵਰਤੋਂ ਨਹੀਂ ਹੈ ਤਾਂ ਇਸ ਨੂੰ ਜੀਨਸ ਨਾਲ ਜੋੜਨ ਦੀ ਕੀ ਲੋੜ ਹੈ?


ਸਾਲ 1853 'ਚ ਲੈਵੀ ਸਟ੍ਰਾਸ (Levi Strauss) ਨਾਮ ਦੇ ਇੱਕ ਵਪਾਰੀ ਨੇ ਲੇਵੀਸ ਸਟ੍ਰਾਸ ਐਂਡ ਕੰਪਨੀ ਨਾਂਅ ਦੀ ਇਕ ਜੀਨਸ ਕੰਪਨੀ ਸ਼ੁਰੂ ਕੀਤੀ। ਇਹ ਨੀਲੀ ਜੀਨਸ ਬਣਾਉਣ ਵਾਲੀ ਪਹਿਲੀ ਕੰਪਨੀ ਸੀ। ਸਾਲ 1873 'ਚ ਜਦੋਂ ਕੰਪਨੀ ਨੇ ਜੀਨਸ ਲਈ ਇਕ ਪੇਟੈਂਟ ਦਾਇਰ ਕੀਤਾ ਤਾਂ ਇਸ ਨੇ ਜੇਬ ਦੇ ਨਾਲ ਇਕ ਛੋਟੀ ਜੇਬ (Levi Strauss Invented Small Pocket in Jeans) ਵੀ ਦਿੱਤੀ। ਉਦੋਂ ਤੋਂ ਹੀ ਕੰਪਨੀ ਦਾ ਇਹੀ ਡਿਜ਼ਾਈਨ ਅਪਣਾਇਆ ਜਾਣ ਲੱਗਾ। ਸਾਲ 1890 'ਚ ਕੰਪਨੀ ਨੇ ਇਸ ਡਿਜ਼ਾਈਨ ਨੂੰ ਆਪਣੀ ਲਾਟ 501 ਜੀਨਸ ਨਾਲ ਸ਼ੁਰੂ ਕੀਤਾ। ਫਿਰ ਪਹਿਲੀ ਵਾਰ ਜੀਨਸ 'ਚ ਇਹ ਛੋਟੀ ਜੇਬ ਦਿਖਾਈ ਦਿੱਤੀ।


ਜੇਬ ਦੀ ਵਰਤੋਂ ਕਿਉਂ ਕੀਤੀ ਗਈ?


ਉਸ ਸਮੇਂ ਦੌਰਾਨ ਇਹ ਜੇਬ, ਪਾਕੇਟ ਵਾਚ (Small Pocket used for Pocket Watch in Jeans) ਰੱਖਣ ਲਈ ਵਰਤੋਂ 'ਚ ਆਉਂਦੀ ਸੀ। ਸੂਟ ਦੇ ਨਾਲ ਪਹਿਨਣ ਵਾਲੀ ਪੈਂਟ 'ਚ ਇਹ ਜੇਬ ਨਹੀਂ ਹੁੰਦੀ ਸੀ, ਕਿਉਂਕਿ ਸੂਟ ਦੇ ਕੋਟ 'ਚ ਪਾਕੇਟ ਵਾਚ ਰੱਖਣ ਲਈ ਜੇਬ ਪਹਿਲਾਂ ਹੀ ਬਣੀ ਹੁੰਦੀ ਸੀ। ਜਦੋਂ ਘੜੀ ਜੇਬ 'ਚੋਂ ਨਿਕਲ ਕੇ ਗੁੱਟ 'ਤੇ ਆ ਗਈ ਤਾਂ ਵੀ ਇਸ ਜੇਬ ਦੀ ਵਰਤੋਂ ਨਹੀਂ ਹੋਈ। ਅੱਜ ਦੇ ਸਮੇਂ 'ਚ ਇੰਨੀ ਛੋਟੀ ਜੇਬ 'ਚ ਕੁਝ ਵੀ ਰੱਖਣਾ ਅਸੰਭਵ ਹੈ। ਜੇਕਰ ਕੁਝ ਲੋਕ ਸਿੱਕੇ ਵੀ ਰੱਖਦੇ ਹਨ ਤਾਂ ਲੋਕਾਂ ਦੀਆਂ ਉਂਗਲਾਂ ਇੰਨੀਆਂ ਛੋਟੀਆਂ ਨਹੀਂ ਹੁੰਦੀਆਂ ਕਿ ਉਹ ਆਸਾਨੀ ਨਾਲ ਜੇਬ ਦੇ ਅੰਦਰ ਵੜ ਸਕਣ।


ਵਿਸ਼ਵ ਯੁੱਧ 'ਚ ਹੋਇਆ ਸੀ ਬਦਲਾਅ


ਲੇਵੀਸ ਦੇ ਇਤਿਹਾਸਕਾਰ ਟਰੇਸੀ ਪੈਨੇਕ ਨੇ ਇਨਸਾਈਡਰ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਦੇ ਸਮੇਂ 'ਚ ਇਨ੍ਹਾਂ ਜੇਬਾਂ ਨੂੰ ਜੀਨਸ 'ਚ ਰੱਖਿਆ ਜਾਂਦਾ ਹੈ ਤਾਂ ਜੋ ਪੁਰਾਣੇ ਡਿਜ਼ਾਈਨ ਨੂੰ ਅਪਣਾਇਆ ਜਾ ਸਕੇ, ਜਿਸ ਨਾਲ ਲੋਕਾਂ ਨੂੰ ਚੰਗਾ ਅਹਿਸਾਸ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਛੋਟੀਆਂ ਜੇਬਾਂ ਦੇ 2 ਬਟਨ ਹਟਾ ਦਿੱਤੇ ਗਏ ਸਨ, ਕਿਉਂਕਿ ਉਸ ਸਮੇਂ ਹਥਿਆਰ ਤੇ ਗੋਲੀਆਂ ਬਣਾਉਣ ਲਈ ਧਾਤ ਨੂੰ ਬਚਾਉਣਾ ਪੈਂਦਾ ਸੀ ਪਰ ਯੁੱਧ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਜੀਨਸ 'ਤੇ ਲਗਾ ਦਿੱਤਾ ਗਿਆ।


ਇਹ ਵੀ ਪੜ੍ਹੋ: Prem Dhillon ਨੇ Sidhu Moosewala ਨੂੰ ਕੀਤਾ Unfollow, ਖ਼ਤਮ ਹੋ ਗਈ ਦੋਹਾਂ ਦੀ ਦੋਸਤੀ ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904