ਸ਼ਰਾਬ ਪੀਣ ਵਾਲੇ ਜ਼ਿਆਦਤਰ ਲੋਕ ਮੂੰਗਫਲੀ ਨੂੰ ਚਖਨੇ ਦੇ ਰੂਪ ਵਿੱਚ ਸਭ ਤੋਂ ਵੱਧ ਪਸੰਦ ਕਰਦੇ ਹਨ। ਸ਼ਰਾਬੀਆਂ ਦੇ ਵਿੱਚ ਇਸ ਦੀ ਖ਼ਾਸ ਹੀ ਅਹਿਮੀਅਤ ਹੁੰਦੀ ਹੈ। ਇਸ ਲਈ ਜ਼ਿਆਦਾਤਰ ਲੋਕ ਇਸ ਨੂੰ ਆਖ਼ਰੀ ਪੈੱਗ ਤੱਕ ਬਚਾ ਕੇ ਰੱਖਦੇ ਹਨ।
ਹੁਣ ਸਵਾਲ ਇਹ ਉੱਠਦਾ ਹੈ ਕਿ ਸ਼ਰਾਬ ਪੀਣ ਵਾਲਿਆਂ ਲਈ ਗਿਰੀਆਂ ਇਨ੍ਹੀਆਂ ਜ਼ਰੂਰੀ ਕਿਉਂ ਹੁੰਦੀਆਂ ਹਨ ? ਇਨ੍ਹਾਂ ਦਾਣਿਆਂ ਵਿੱਚ ਅਜਿਹਾ ਕੀ ਖ਼ਾਸ ਹੁੰਦਾ ਹੈ ਜੋ ਇਸ ਨੂੰ ਚਖਨੇ ਦੇ ਰੂਪ ਵਿੱਚ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਆਓ ਹੁਣ ਇਸ ਪਿੱਛੇ ਦੀ ਸਾਇੰਸ ਨੂੰ ਸਮਝੀਏ
ਦਰਅਸਲ, ਸ਼ਰਾਬ ਜਾਂ ਬੀਅਰ ਦਾ ਸਵਾਦ ਅਕਸਰ ਕੌੜਾ ਹੁੰਦਾ ਹੈ। ਮਸਾਲੇਦਾਰ ਗਿਰੀਆਂ ਇਸ ਦੀ ਕੜਵਾਹਟ ਨੂੰ ਘੱਟ ਕਰਨ ਤੇ ਮੂੰਹ ਦਾ ਸਵਾਦ ਬਦਲਣ ਵਿੱਚ ਮਦਦ ਕਰਦੀਆਂ ਹਨ। ਜੇ ਹੋਰ ਗ਼ੌਰ ਨਾਲ ਸਮਝਿਆ ਜਾਵੇ ਤਾਂ ਜਦੋਂ ਗਿਰੀਆਂ ਮੂੰਹ ਵਿੱਚ ਜਾਂਦੀਆਂ ਹਨ ਤੇ ਦੰਦਾਂ ਥੱਲੇ ਦੱਬੀਆਂ ਜਾਂਦੀਆਂ ਹਨ ਤਾਂ ਇਹ ਸਵਾਦ ਗ੍ਰੰਥੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ ਤੇ ਬੀਅਰ ਜਾਂ ਸ਼ਰਾਬ ਦੇ ਕੌੜੇਪਣ ਨੂੰ ਖ਼ਤਮ ਕਰ ਦਿੰਦੀਆਂ ਹਨ। ਇਹੀ ਵਜ੍ਹਾ ਹੈ ਕਿ ਜ਼ਿਆਦਤਰ ਲੋਕ ਸ਼ਰਾਬ ਦੇ ਨਾਲ ਮਸਾਲੇਦਾਰ ਗਿਰੀਆਂ ਖਾਣਾ ਪਸੰਦ ਕਰਦੇ ਹਨ।
ਬਾਰ ਵਾਲੇ ਕਿਓਂ ਦਿੰਦੇ ਨੇ ਗਿਰੀਆਂ ?
ਜੇ ਤੁਸੀਂ ਕਿਸੇ ਬਾਰ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ Complementary ਚਖਨੇ ਦੇ ਤੌਰ ਉੱਤੇ ਮਸਾਲੇਦਾਰ ਗਿਰੀਆਂ ਦਿੱਤੀਆਂ ਜਾਂਦੀਆਂ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਬਾਰ ਵਾਲੇ ਗਿਰੀਆਂ ਹੀ ਕਿਉਂ ਦਿੰਦੇ ਹਨ। ਉਹ ਚਾਹੁਣ ਤਾਂ ਹੋਰ ਕੁਝ ਵੀ ਦੇ ਸਕਦੇ ਹਨ। ਦਰਅਸਲ, ਇਸ ਪਿੱਛੇ ਸਾਇੰਸ ਕੰਮ ਕਰਦੀ ਹੈ। ਮਸਾਲੇਦਾਰ ਗਿਰੀਆਂ ਵਿੱਚ ਇੱਕ ਗੁਣ ਹੁੰਦਾ ਹੈ ਜੋ ਤੁਹਾਡੇ ਮੂੰਹ ਦੇ ਅੰਦਰ ਜਾਂਦੇ ਹੀ ਗਲੇ ਨੂੰ ਸੁੱਕਾ ਕਰ ਦਿੰਦਾ ਹੈ, ਮਤਲਬ ਗਲੇ ਦੀ ਨਮੀ ਖ਼ਤਮ ਕਰ ਦਿੰਦਾ ਹੈ ਅਜਿਹੇ ਵਿੱਚ ਤੁਹਾਨੂੰ ਜਲਦੀ ਹੀ ਪਿਆਸ ਲੱਗਣ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਤੁਸੀਂ ਛੇਤੀ ਬੀਅਰ ਜਾਂ ਸ਼ਰਾਬ ਦਾ ਆਰਡਰ ਦੇ ਦਿੰਦੇ ਹੋ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।