Patiala News: ਲੋਕ ਸਭਾ ਚੋਣਾਂ ਵਿੱਚ ਵੋਟਰਾਂ ਦੀ ਸ਼ਮੂਲੀਅਤ ਵਧਾਉਣ ਲਈ ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਹੁਣ ਵੋਟ ਪ੍ਰਤੀਸ਼ਤ ਵਧਾਉਣ ਲਈ ਜਾਰੀ ਉਪਰਾਲਿਆਂ ਦੀ ਕੜੀ ਵਜੋਂ ਪਟਿਆਲਾ ਦੀ ਹੋਟਲ ਐਸੋਸੀਏਸ਼ਨ ਨੇ ਵੋਟ ਪਾਉਣ ਵਾਲੇ ਹਰ ਜ਼ਿੰਮੇਵਾਰ ਨਾਗਰਿਕ ਨੂੰ ਖਾਣ-ਪੀਣ ਦੀਆਂ ਵਸਤਾਂ ਵਿੱਚ 25 ਫ਼ੀਸਦੀ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਪਟਿਆਲਾ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ ਨੇ ਐਸੋਸੀਏਸ਼ਨ ਦੀ ਤਰਫ਼ੋਂ ਸਾਰੇ ਵੋਟਰਾਂ ਨੂੰ ਵੋਟ ਭੁਗਤਾਉਣ ਉਪਰੰਤ ਇਹ ਵਿਸ਼ੇਸ਼ ਛੋਟ ਲੈਣ ਦੀ ਅਪੀਲ ਕੀਤੀ। 


ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਨਾਮੀ ਹੋਟਲਾਂ, ਜਿਨ੍ਹਾਂ ਵਿਚ ਮੋਟਲ ਸਨਰਾਈਜ਼, ਹੋਟਲ ਗੁਡਵਿਨ, ਕਲੈਰੀਅਨ ਇਨ, ਢਿੱਲੋਂ ਰੈਜ਼ੀਡੈਂਸੀ, ਨਰਾਇਣ ਕੰਟੀਨੈਂਟਲ, ਗ੍ਰੈਂਡ ਪਾਰਕ, ਅਜੂਬਾ ਰੈਜ਼ੀਡੈਂਸੀ, ਰਾਇਲ ਕੈਸਲ, ਫਲਾਈ ਓਵਰ ਹੋਟਲ, ਕਾਰਨਰ ਹੋਟਲ, ਲੈਜ਼ੀਜ਼ ਹੋਟਲ, ਇਕਬਾਲ ਇਨ, ਹੋਟਲ ਐਚਡੀ, ਉਤਮ ਰੈਜ਼ੀਡੈਂਸੀ, ਹੋਟਲ ਰਣਜੀਤ, ਐਮਜੀ 64 ਤੇ ਕਲੱਬ ਸੋਲ਼ਾਂ ਵਿਚ ਵੋਟਰ ਇਸ ਛੋਟ ਦਾ ਲਾਭ ਆਪਣੀ ਉਂਗਲ ’ਤੇ ਲੱਗੇ ਵੋਟ ਸਿਆਹੀ ਦੇ ਨਿਸ਼ਾਨ ਨੂੰ ਦਿਖਾ ਕੇ ਲੈ ਸਕਦੇ ਹਨ। 


ਕਿਵੇਂ ਪਾਈਏ ਵੋਟ
ਜੇਕਰ ਤੁਸੀਂ ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਤਹਿਤ ਵੋਟ ਪਾਉਣ ਜਾ ਰਹੇ ਹੋ, ਤਾਂ ਤੁਹਾਡੇ ਕੋਲ ਕੁਝ ਜ਼ਰੂਰੀ ਕਾਗਜ਼ਾਤ ਹੋਣੇ ਚਾਹੀਦੇ ਹਨ। ਪੋਲਿੰਗ ਸਟੇਸ਼ਨ 'ਤੇ ਜਾਣ ਵੇਲੇ ਤੁਹਾਡੇ ਕੋਲ ਆਪਣੀ ਵੋਟਿੰਗ ਸਲਿੱਪ ਤੇ ਪਛਾਣ ਪੱਤਰ ਜ਼ਰੂਰ ਹੋਣਾ ਚਾਹੀਦਾ ਹੈ।


ਆਮ ਤੌਰ 'ਤੇ ਪੋਲਿੰਗ ਬੂਥ 'ਤੇ ਪਛਾਣ ਲਈ ਵੋਟਰ ਆਈਡੀ ਕਾਰਡ ਦੀ ਲੋੜ ਹੁੰਦੀ ਹੈ। ਹਾਲਾਂਕਿ, ਜੇਕਰ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਨਹੀਂ ਹੈ, ਤਾਂ ਤੁਸੀਂ ਕੁਝ ਹੋਰ ਦਸਤਾਵੇਜ਼ਾਂ ਦੀ ਮਦਦ ਨਾਲ ਆਪਣੀ ਵੋਟ ਪਾ ਸਕਦੇ ਹੋ।


ਜੇਕਰ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਨਹੀਂ ਹੈ, ਤਾਂ ਤੁਸੀਂ ਡ੍ਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਪਾਸਪੋਰਟ, ਪੈਨ ਕਾਰਡ, ਕਿਸੇ ਵੀ ਕੇਂਦਰ ਜਾਂ ਰਾਜ ਸਰਕਾਰ ਦੀ ਨੌਕਰੀ ਦਾ ਸੇਵਾ ਪਛਾਣ ਪੱਤਰ, ਬੈਂਕ ਜਾਂ ਡਾਕਘਰ ਦੀ ਪਾਸਬੁੱਕ, ਨੈਸ਼ਨਲ ਪਾਪੂਲੇਸ਼ਨ ਰਜਿਸਟਰ (ਐਨਪੀਆਰ) ਦੇ ਤਹਿਤ ਰੈਸੀਸਟੈਂਸ ਜੀਨ ਆਈਡੈਂਟੀਫਾਇਰ ਦਾ ਜਾਰੀ ਕੀਤਾ ਹੋਇਆ ਸਮਾਰਟ ਕਾਰਡ, ਵਰਗੇ ਡਾਕੂਮੈਂਟਸ ਰਾਹੀਂ ਵੋਟ ਪਾ ਸਕਦੇ ਹੋ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।