Agriculture news: ਪੰਜਾਬ ਵਿੱਚ ਦਿਨੋ-ਦਿਨ ਫਸਲਾਂ 'ਤੇ ਕੀਟਨਾਸ਼ਕ ਸਪਰੇਹਾਂ ਕਰਨ ਦੇ ਨਾਲ ਹਰ ਰੋਜ਼ ਬਿਮਾਰੀਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਉੱਥੇ ਹੀ ਵੱਧ ਰਹੀਆਂ ਬਿਮਾਰੀਆਂ ਕੈਂਸਰ, ਸ਼ੂਗਰ ਅਤੇ ਬੀਪੀ ਨੂੰ ਵੇਖਦਿਆਂ ਹੋਇਆਂ ਨਾਭਾ ਬਲਾਕ ਦੇ ਪਿੰਡ ਚਹਿਲ ਦੇ ਅਗਾਂਹ ਵਧੂ ਕਿਸਾਨ ਸੁਖਦੀਪ ਸਿੰਘ ਨੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ। 


ਇਸ ਨੇ ਬਾਹਰੀ ਸੂਬੇ ਤੋਂ ਕਾਲ਼ੀ ਕਣਕ ਦਾ ਬੀਜ ਲਿਆ ਕੇ ਆਪਣੇ ਖੇਤ ਦੇ 5 ਬਿੱਘੇ ਵਿੱਚ ਲਗਾ ਕੇ ਕਣਕ ਦੀ ਵਾਢੀ ਕੀਤੀ ਅਤੇ ਜਿਸ ਨੂੰ ਵੇਖ ਕੇ ਕਿਸਾਨ ਵੀ ਅਗਲੀ ਵਾਰ ਤੋਂ ਆਪਣੇ ਖੇਤਾਂ ਵਿੱਚ ਕਾਲੀ ਕਣਕ ਲਗਾਉਣ ਦਾ ਮਨ ਬਣਾ ਚੁੱਕੇ ਹਨ। ਅਗਾਂਹ ਵਧੂ ਕਿਸਾਨ ਸੁਖਦੀਪ ਸਿੰਘ ਨੇ ਕਿਹਾ ਕਿ ਇਹ ਕਣਕ ਪੌਸ਼ਟਿਕ ਤੱਤਾਂ ਦੇ ਨਾਲ ਭਰਪੂਰ ਅਤੇ ਸ਼ੂਗਰ ਫਰੀ ਕਣਕ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜੇਕਰ ਇਹ ਕਿਸਾਨ ਆਪਣੇ ਖੇਤਾਂ ਵਿੱਚ ਕਣਕ ਲਗਾਉਣ ਤਾਂ ਬਿਮਾਰੀਆਂ ਤੋਂ ਨਿਜਾਤ ਮਿਲ ਸਕਦੀ ਹੈ।


ਪਿੰਡ ਚਹਿਲ ਦੇ ਕਿਸਾਨ ਨੇ ਕੀਤੀ ਆਹ ਪਹਿਲ 
ਦੱਸ ਦਈਏ ਕਿ ਪਿੰਡ ਚਹਿਲ ਦੇ ਅਗਾਂਹ ਵਧੂ ਕਿਸਾਨ ਸੁਖਦੀਪ ਸਿੰਘ ਵੱਲੋਂ ਕਾਲੀ ਕਣਕ ਸੂਬੇ ਭਰ ਵਿੱਚੋਂ ਪਹਿਲੀ ਵਾਰੀ ਲਗਾਈ ਹੈ, ਕਿਉਂਕਿ ਪੰਜਾਬ ਵਿੱਚ ਇਹ ਕਣਕ ਵੇਖਣ ਨੂੰ ਵੀ ਨਹੀਂ ਮਿਲਦੀ। ਇਹ ਕਣਕ ਦੀਆਂ ਬੱਲੀਆਂ ਆਮ ਕਣਕ ਵਾਂਗ ਵਿਖਾਈ ਦਿੰਦੀਆਂ ਹਨ। ਪਰ ਜਦੋਂ ਕਣਕ ਦੀ ਵਾਢੀ ਕੀਤੀ ਜਾਂਦੀ ਹੈ ਤਾਂ ਉਸ ਤੋਂ ਪਤਾ ਲੱਗਦਾ ਕਿ ਇਹ ਕਣਕ ਕਾਲੀ ਹੈ। ਇਸ ਕਣਕ ਦੇ ਫਾਇਦੇ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਇਹ ਕਣਕ ਆਮ ਕਣਕ ਨਹੀਂ ਹੈ। ਕਿਸਾਨ ਸੁਖਦੀਪ ਸਿੰਘ ਦੀ ਇਸ ਉਪਰਾਲੇ ਤੋਂ ਵੇਖ ਕੇ ਕਿਸਾਨ ਵੀ ਹੈਰਾਨ ਹਨ।


ਇਹ ਵੀ ਪੜ੍ਹੋ: Amritsar News: ਬੀਜੇਪੀ ਵਰਕਰਾਂ ਦੀ ਗੁੰਡਾਗਰਦੀ! ਪੁਲਿਸ ਦੀ ਹਾਜ਼ਰੀ 'ਚ ਕਿਸਾਨਾਂ 'ਤੇ ਪਥਰਾਅ, ਦਰਜਨ ਕਿਸਾਨ ਜ਼ਖ਼ਮੀ


ਮੱਧਪ੍ਰਦੇਸ਼ ਤੋਂ ਲਿਆਂਦਾ ਕਣਕ ਦਾ ਬੀਜ
ਕਿਸਾਨ ਸੁਖਦੀਪ ਸਿੰਘ ਨੇ ਕਿਹਾ ਕਿ ਇਹ ਕਣਕ ਦਾ ਬੀਜ ਮੈਂ ਐਮਪੀ ਤੋਂ ਲਿਆਂਦਾ ਸੀ ਅਤੇ ਪਿਛਲੇ ਸਾਲ ਮੈਂ ਥੋੜੀ ਜਿਹੀ ਇਹ ਕਣਕ ਲਗਾਈ ਸੀ ਅਤੇ ਉਸ ਦਾ ਆਟਾ ਮੈਂ ਖੁਦ ਵਰਤ ਆਪਣੇ ਰਿਸ਼ਤੇਦਾਰਾਂ ਨੂੰ ਵੀ ਵਰਤਾਇਆ ਅਤੇ ਇਹ ਕਣਕ ਸ਼ੂਗਰ ਫਰੀ ਹੈ ਅਤੇ ਅਨੇਕਾਂ ਬਿਮਾਰੀਆਂ ਤੋਂ ਰਹਿਤ ਹੈ ਅਤੇ ਹੁਣ ਇਹ ਮੈਂ ਕਣਕ 5 ਬਿੱਘੇ ਵਿੱਚ ਲਗਾਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਮੈਂ ਕਣਕ ਪੂਰੇ ਆਪਣੇ ਖੇਤ ਵਿੱਚ ਲਗਾਵਾਂਗਾ। ਕਿਉਂਕਿ ਦਿਨੋਂ ਦਿਨ ਵੱਧ ਰਹੀਆਂ ਬਿਮਾਰੀਆਂ ਨੂੰ ਵੇਖਦੇ ਹੋਏ ਮੈਂ ਸਪੈਸ਼ਲ ਐਮਪੀ ਤੋਂ ਕਣਕ ਲਿਆਂਦਾ ਹਾਂ ਤਾਂ ਜੋ ਲੋਕਾਂ ਨੂੰ ਇਸ ਕਣਕ ਦੇ ਖਾਣ ਨਾਲ ਬਿਮਾਰੀਆਂ ਤੋਂ ਰਹਿਤ ਮਿਲੇ।


ਪਿੰਡ ਵਾਸੀਆਂ ਨੇ ਕਿਹਾ ਕਿ ਜੋ ਸੁਖਦੀਪ ਸਿੰਘ ਵੱਲੋਂ ਕਾਲੀ ਕਣਕ ਬੀਜਣ ਦਾ ਉਪਰਾਲਾ ਕੀਤਾ ਗਿਆ ਹੈ ਇਹ ਬਹੁਤ ਹੀ ਵੱਡਾ ਉਪਰਾਲਾ ਹੈ। ਕਿਉਂਕਿ ਕਾਲੀ ਕਣਕ ਦੇ ਵਿੱਚ ਜਿਹੜੇ ਪੋਸ਼ਟਿਕ ਤੱਤ ਹਨ, ਉਹ ਸਰੀਰ ਲਈ ਲਾਹੇਵੰਦ ਹਨ ਅਤੇ ਇਹ ਕਣਕ ਬਿਲਕੁਲ ਸ਼ੂਗਰ ਫਰੀ ਹੈ। ਇਸ ਕਰਕੇ ਹੁਣ ਅਸੀਂ ਵੀ ਅਗਲੀ ਵਾਰ ਕਾਲੀ ਕਣਕ ਦਾ ਬੀਜ ਲੈ ਕੇ ਖੇਤਾਂ ਵਿੱਚ ਬੀਜਾਂਗੇ ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਬਿਮਾਰੀਆਂ ਤੋਂ ਰਹਿਤ ਹੋਵੇ।


ਇਹ ਵੀ ਪੜ੍ਹੋ: Drugs in Punjab: ਨਸ਼ਿਆਂ ਦਾ ਕਹਿਰ! 28 ਸਾਲਾ ਨੌਜਵਾਨ ਦੀ ਗਈ ਜਾਨ, ਛੋਟਾ ਭਰਾ ਵੀ ਨਸ਼ਿਆਂ ਦੀ ਦਲਦਲ 'ਚ ਫਸਿਆ