ਰੋਮਾਂਟਿਕ ਹੋਣ, ਹੱਸਣ ਅਤੇ ਸੋਹਣਾ ਦਿਖਣ ਤੋਂ ਇਲਾਵਾ ਡੇਟਿੰਗ ਦੇ ਹੋਰ ਵੀ ਕਈ ਪਹਿਲੂ ਹੁੰਦੇ ਹਨ। ਖਾਸ ਕਰਕੇ ਭਵਿੱਖ ਵਿੱਚ ਬਣਨ ਵਾਲੇ ਸਾਥੀ ਦੇ ਸੁਭਾਅ ਬਾਰੇ ਜਾਣਨ ਨੂੰ ਲੈਕੇ। ਇਸ ਕਰਕੇ ਜਦੋਂ ਤੁਸੀਂ ਕਿਸੇ ਨੂੰ ਪਹਿਲੀ ਵਾਰ ਡੇਟ ਕਰਨ ਜਾ ਰਹੇ ਹੋ ਤਾਂ ਧਿਆਨ ਦਿਓ ਕਿ ਮੁੰਡਾ ਅਸਲ ਵਿੱਚ ਜੈਂਟਲਮੈਨ ਹੈ ਜਾਂ ਨਹੀਂ। ਉਹ ਤੁਹਾਨੂੰ ਕਮਫਰਟੇਬਲ ਮਹਿਸੂਸ ਕਰਵਾਉਂਦਾ ਹੈ ਜਾਂ ਨਹੀਂ। ਇਸ ਦੇ ਨਾਲ ਹੀ ਇਹ ਵੀ ਧਿਆਨ ਰੱਖੋ ਕਿ ਉਹ ਬਾਕੀ ਲੋਕਾਂ ਦੇ ਨਾਲ ਕਿਵੇਂ ਦਾ ਵਿਵਹਾਰ ਕਰਦਾ ਹੈ।
ਸਪੈਸ਼ਲ ਫੀਲ ਕਰਾਏ
ਹਰ ਕੁੜੀ ਚਾਹੁੰਦੀ ਹੈ ਕਿ ਜਿਹੜਾ ਵੀ ਉਸ ਦਾ ਹਮਸਫ਼ਰ ਬਣੇ, ਉਹ ਉਸ ਨੂੰ ਸਪੈਸ਼ਲ ਫੀਲ ਕਰਾਵੇ। ਜਦੋਂ ਤੁਸੀਂ ਪਹਿਲੀ ਵਾਰ ਡੇਟ ‘ਤੇ ਜਾਂਦ ਹੋ ਤਾਂ ਧਿਆਨ ਦਿਓ ਕਿ ਉਹ ਤੁਹਾਡੇ ਵਿੱਚ ਦਿਲਚਸਪੀ ਰੱਖ ਰਿਹਾ ਹੈ ਜਾਂ ਨਹੀਂ। ਕੀ ਤੁਹਾਡੀ ਗੱਲ ‘ਤੇ ਧਿਆਨ ਦੇ ਰਿਹਾ ਹੈ ਅਤੇ ਸਭ ਤੋਂ ਖਾਸ ਗੱਲ ਕਿ ਉਹ ਤੁਹਾਨੂੰ ਨੀਵਾਂ ਤਾਂ ਨਹੀਂ ਦਿਖਾ ਰਿਹਾ। ਕਿਉਂਕਿ ਇਹ ਸਾਰੀਆਂ ਚੀਜ਼ਾਂ ਭਵਿੱਖ ਵਿੱਚ ਤੁਹਾਡੇ ਰਿਸ਼ਤੇ ਨੂੰ ਕਮਜ਼ੋਰ ਕਰ ਸਕਦੀਆਂ ਹਨ।
ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਸਮੇਂ ਦੀ ਕਦਰ ਕਰਦਾ ਹੈ, ਸਮਾਂ ਉਸ ਦੀ ਕਦਰ ਕਰਦਾ ਹੈ। ਜਦੋਂ ਪਹਿਲੀ ਮੁਲਾਕਾਤ ‘ਤੇ ਜਾਓ ਤਾਂ ਧਿਆਨ ਰੱਖੋ ਜਿਹੜਾ ਵਿਅਕਤੀ ਤੁਹਾਨੂੰ ਪਹਿਲੀ ਵਾਰ ਮਿਲਣ ਲਈ ਆ ਰਿਹਾ ਹੈ, ਉਹ ਸਮੇਂ ‘ਤੇ ਹੈ ਜਾਂ ਨਹੀਂ। ਜੇਕਰ ਉਹ ਵਿਅਕਤੀ ਸਮੇਂ ‘ਤੇ ਜਾਂ ਸਮੇਂ ਤੋਂ ਪਹਿਲਾਂ ਆਉਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਵਿਅਕਤੀ ਤੁਹਾਨੂੰ ਮਿਲਣ ਲਈ ਕਾਫੀ ਉਤਸੁਕ ਹੈ। ਜੇਕਰ ਕੋਈ ਵਿਅਕਤੀ ਤੁਹਾਨੂੰ ਮਿਲਣ ਲਈ ਸਮਾਂ ਨਹੀਂ ਦੇ ਰਿਹਾ ਹੈ, ਜਾਂ ਜਦੋਂ ਮਿਲਣਾ ਹੋਵੇ, ਉਦੋਂ ਕੋਈ ਨਾਲ ਕੋਈ ਬਹਾਨਾ ਬਣਾ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਨੂੰ ਤੁਹਾਡੇ ਵਿੱਚ ਦਿਲਚਸਪੀ ਨਹੀਂ ਹੈ।
ਇਹ ਵੀ ਪੜ੍ਹੋ: Parenting Tips : ਜੇਕਰ ਤੁਹਾਡਾ ਬੱਚਾ ਵੀ ਕੋਲਡ ਡਰਿੰਕ ਪੀਣ ਦਾ ਸ਼ੌਕੀਨ, ਤਾਂ ਜਾਣ ਲਓ ਇਸ ਦੇ ਨੁਕਸਾਨ
ਅੱਖਾਂ ਨੂੰ ਕਰੋ ਨੋਟਿਸ
ਤੁਸੀਂ ਪਹਿਲੀ ਵਾਰ ਕਿਸੇ ਵਿਅਕਤੀ ਨੂੰ ਮਿਲ ਕੇ ਕਿਸੇ ਬਾਰੇ ਫੈਸਲਾ ਨਹੀਂ ਲੈ ਸਕਦੇ ਕਿ ਉਹ ਸਹੀ ਹੈ ਜਾਂ ਗਲਤ। ਪਰ ਤੁਸੀਂ ਪਹਿਲੀ ਮੁਲਾਕਾਤ ਵਿੱਚ ਇਹ ਜ਼ਰੂਰ ਫੈਸਲਾ ਲੈ ਸਕਦੇ ਹੋ ਕਿ ਜਿਸ ਵਿਅਕਤੀ ਨੂੰ ਤੁਸੀਂ ਪਹਿਲੀ ਵਾਰ ਮਿਲਣ ਲਈ ਗਏ ਹੋ, ਉਹ ਤੁਹਾਡਾ ਹਮਸਫਰ ਬਣਨ ਦੇ ਲਾਇਕ ਹੈ ਜਾਂ ਨਹੀਂ। ਉੱਥੇ ਹੀ ਤੁਹਾਨੂੰ ਇਸ ਦੌਰਾਨ ਉਸ ਦੀਆ ਅੱਖਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ, ਭਾਵ ਕਿ ਜੇਕਰ ਉਹ ਤੁਹਾਡੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰ ਰਿਹਾ ਹੈ ਤਾਂ ਉਸ ਨੂੰ ਤੁਹਾਡੇ ਵਿੱਚ ਰੂਚੀ ਹੈ, ਜੇਕਰ ਉਹ ਵਾਰ-ਵਾਰ ਕਿਤੇ ਹੋਰ ਦੇਖੀ ਜਾ ਰਿਹਾ ਹੈ ਅਤੇ ਤੁਹਾਡੇ ਵੱਲ ਧਿਆਨ ਨਹੀਂ ਦੇ ਰਿਹਾ ਹੈ, ਤਾਂ ਇਸ ਦਾ ਮਤਲਬ ਉਸ ਨੂੰ ਤੁਹਾਡੇ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਇਹ ਵੀ ਪੜ੍ਹੋ: Parenting tips: ਬੱਚਿਆਂ ਨੂੰ ਪੈ ਗਈ ਫੋਨ ਦੇਖਣ ਦੀ ਆਦਤ, ਤਾਂ ਅਪਣਾਓ ਆਹ ਤਰੀਕੇ, ਨਹੀਂ ਦੇਖਣਗੇ ਮੋਬਾਈਲ