Cold Drink: ਜਦੋਂ ਬੱਚੇ ਆਪਣੇ ਵੱਡਿਆਂ ਨੰ ਕੋਲਡ ਡਰਿੰਕ ਪੀਂਦਿਆਂ ਹੋਇਆਂ ਦੇਖਦੇ ਹਨ ਤਾਂ ਬੱਚਿਆਂ ਦਾ ਵੀ ਕੋਲਡ ਡਰਿੰਕ ਪੀਣ ਦਾ ਜੀ ਕਰਦਾ ਹੈ। ਉਹ ਸੋਚਦੇ ਹਨ, ਜੇਕਰ ਵੱਡੇ ਪੀ ਸਕਦੇ ਹਨ ਤਾਂ ਛੋਟੇ ਕਿਉਂ ਨਹੀਂ। ਪਰ ਜੇਕਰ ਤੁਹਾਡੇ ਬੱਚੇ ਨੂੰ ਕੋਲਡ ਡਰਿੰਕ ਪੀਣ ਦੀ ਆਦਤ ਹੈ ਅਤੇ ਉਹ ਹਮੇਸ਼ਾ ਜਿੱਦ ਕਰਦਾ ਹੈ ਤਾਂ ਫਿਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਤੁਹਾਡੇ ਬੱਚਿਆਂ ਲਈ ਬਹੁਤ ਹਾਨੀਕਾਰਕ ਹੈ। ਪਰ ਘਬਰਾਉਣ ਦੀ ਲੋੜ ਨਹੀਂ ਹੈ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਆਪਣੇ ਬੱਚਿਆਂ ਨੂੰ ਇਸ ਖਤਰੇ ਤੋਂ ਬਚਾ ਸਕਦੇ ਹੋ।
ਮੋਟਾਪਾ
ਕੋਲਡ ਡਰਿੰਕ ਵਿੱਚ ਬਹੁਤ ਸਾਰੀ ਚੀਨੀ ਹੁੰਦੀ ਹੈ, ਜਿਸ ਨਾਲ ਬੱਚੇ ਦਾ ਮੋਟਾਪਾ ਵੱਧ ਸਕਦਾ ਹੈ। ਜਦੋਂ ਬੱਚੇ ਨੂੰ ਇਸ ਨੂੰ ਜ਼ਿਆਦਾ ਪੀਂਦੇ ਹਨ ਤਾਂ ਉਨ੍ਹਾਂ ਵਿੱਚ ਕੈਲੋਰੀ ਦੀ ਮਾਤਰਾ ਵੱਧ ਜਾਂਦੀ ਹੈ। ਜਿਸ ਕਰਕੇ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਤੁਹਾਨੂੰ ਆਪਣੇ ਬੱਚੇ ਨੂੰ ਕੋਲਡ ਡਰਿੰਕ ਦੀ ਥਾਂ ਫਲਾਂ ਦਾ ਜੂਸ ਜਾਂ ਪਾਣੀ ਪੀਣ ਲਈ ਕਹਿਣਾ ਚਾਹੀਦਾ ਹੈ।
ਦੰਦਾਂ ਦੀਆਂ ਸਮੱਸਿਆਵਾਂ
ਕੋਲਡ ਡਰਿੰਕ ਵਿੱਚ ਪਾਣੀ ਜਾਣ ਵਾਲੀ ਚੀਨੀ ਅਤੇ ਐਸਿਡ ਦੋਵੇਂ ਹੀ ਬੱਚੇ ਦੇ ਦੰਦਾਂ ਲਈ ਖਰਾਬ ਹੁੰਦੇ ਹਨ। ਇਨ੍ਹਾਂ ਨਾਲ ਦੰਦ ਸੜਨ ਦਾ ਖਤਰਾ ਹੁੰਦਾ ਹੈ। ਇਸ ਨਾਲ ਦੰਦ ਕਮਜ਼ੋਰ ਹੋ ਜਾਂਦੇ ਹਨ ਅਤੇ ਛੇਤੀ ਖਰਾਬ ਹੋ ਸਕਦੇ ਹਨ। ਇਸ ਕਰਕੇ ਬੱਚਿਆਂ ਨੂੰ ਘੱਟ ਤੋਂ ਘੱਟ ਕੋਲਡ ਡਰਿੰਕ ਪੀਣ ਲਈ ਕਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਸਿਹਤਮੰਦ ਡਰਿੰਕ ਵੱਲ ਲਿਜਾਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ: Heart Attack: ਅੱਖਾਂ 'ਚ ਦਿਖਾਈ ਦਿੰਦੇ ਹਾਰਟ ਅਟੈਕ ਦੇ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
ਸ਼ੂਗਰ ਦਾ ਖਤਰਾ
ਜਦੋਂ ਬੱਚੇ ਅਕਸਰ ਕਾਲਡ ਡਰਿੰਕ ਪੀਂਦੇ ਹਨ ਤਾਂ ਉਨ੍ਹਾਂ ਵਿੱਚ ਚੀਨੀ ਦੀ ਮਾਤਰਾ ਵੱਧ ਜਾਂਦੀ ਹੈ , ਜੋ ਕਿ ਟਾਈਪ 2 ਡਾਇਬਟੀਜ਼ ਦੇ ਖਤਰੇ ਨੂੰ ਵਧਾ ਸਕਦੀ ਹੈ। ਇਸ ਕਰਕੇ ਚੰਗੀ ਜੀਵਨਸ਼ੈਲੀ ਲਈ ਬੱਚਿਆਂ ਨੂੰ ਘੱਟ ਚੀਨੀ ਵਾਲੇ ਲਿਕਵਿਡ ਡਰਿੰਕਸ ਦੇਣੀਆਂ ਚਾਹੀਦੀਆਂ ਹਨ।
ਖਾਣ ਦੀਆਂ ਖਰਾਬ ਆਦਤਾਂ
ਕੋਲਡ ਡਰਿੰਕਕ ਪੀਣ ਦੀ ਆਦਤ ਬੱਚਿਆਂ ਨੂੰ ਗਲਤ ਖਾਣ-ਪੀਣ ਦੀ ਆਦਤ ਵੱਲ ਲਿਜਾ ਸਕਦੀ ਹੈ। ਉਹ ਫਲਾਂ ਅਤੇ ਸਬਜ਼ੀਆਂ ਵਰਗੇ ਸਿਹਤਮੰਦ ਵਿਕਲਪਾਂ ਨੂੰ ਛੱਡ ਕੇ ਮਿੱਠੇ ਪੀਣ ਵਾਲੇ ਪਦਾਰਥਾਂ ਵੱਲ ਵਧੇਰੇ ਆਕਰਸ਼ਿਤ ਹੁੰਦੇ ਹਨ। ਇਹ ਉਨ੍ਹਾਂ ਦੇ ਸਰੀਰ ਲਈ ਹਾਨੀਕਾਰਕ ਹਨ। ਇਸ ਲਈ, ਉਨ੍ਹਾਂ ਨੂੰ ਹੌਲੀ-ਹੌਲੀ ਸਿਹਤਮੰਦ ਵਿਕਲਪਾਂ ਵੱਲ ਲਿਜਾਣਾ ਬਹੁਤ ਜ਼ਰੂਰੀ ਹੈ।
ਹੱਡੀਆਂ ਦਾ ਕਮਜ਼ੋਰ ਹੋਣਾ
ਕੁਝ ਕੋਲਡ ਡਰਿੰਕ ਵਿਚ ਅਜਿਹੇ ਰਸਾਇਣ ਹੁੰਦੇ ਹਨ ਜੋ ਸਾਡੀਆਂ ਹੱਡੀਆਂ ਨੂੰ ਕਮਜ਼ੋਰ ਕਰ ਸਕਦੇ ਹਨ। ਇਹ ਰਸਾਇਣ ਹੱਡੀਆਂ ਵਿੱਚ ਖਣਿਜਾਂ ਨੂੰ ਘੱਟ ਕਰ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦੀ ਮਜ਼ਬੂਤੀ ਘੱਟ ਜਾਂਦੀ ਹੈ। ਇਸਦਾ ਮਤਲਬ ਹੈ ਕਿ ਬੱਚਿਆਂ ਨੂੰ ਸੱਟ ਲੱਗਣ ਜਾਂ ਫ੍ਰੈਕਚਰ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ, ਉਨ੍ਹਾਂ ਨੂੰ ਪੀਣ ਵਾਲੇ ਸਿਹਤਮੰਦ ਪਦਾਰਥਾਂ ਵੱਲ ਆਕਰਸ਼ਿਤ ਕਰਨਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: H5N1 virus: ਜਾਣੋ H5N1 ਵਾਇਰਸ ਬਾਰੇ ਜਿਸ ਨੂੰ ਕਰੋਨਾ ਤੋਂ ਵੀ 100 ਗੁਣਾ ਜਿਆਦਾ ਖਤਰਨਾਕ ਦੱਸਿਆ ਜਾ ਰਿਹਾ ਹੈ