ਚੰਡੀਗੜ੍ਹ :ਭਾਰਤੀ ਲੋਕਾਂ ਲਈ ਚਾਹ ਖਾਣ ਪੀਣ ਵਾਲੀ ਚੀਜ਼ ਘੱਟ ਅਤੇ ਮਨੋਰੰਜਨ ਜ਼ਿਆਦਾ ਹੈ।ਜਦੋਂ ਵੀ ਕੋਈ ਸਾਡੇ ਘਰ ਆਉਂਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਚੱਲੋ ਚਾਹ ਬਣਾ ਲਾਓ।ਜੇ ਵਹਿਲੇ ਬੈਠੇ ਹੋ ਅਤੇ ਪਰਿਵਾਰ ਨਾਲ ਗੱਪਾਂ ਮਾਰ ਰਹੇ ਹੋ ਤਾਂ ਵੀ ਤੁਸੀਂ ਕਹਿੰਦੇ ਹੋ ਕਿ ਚੱਲੋ ਚਾਹ ਪੀਂਦੇ ਹਾਂ।ਸਕੂਲ ਕਾਲਜ ਦੇ ਦੋਸਤਾਂ ਨੂੰ ਮਿਲਦੇ ਹੋ ਤਾਂ ਵੀ ਤੁਸੀਂ ਕਹਿੰਦੇ ਹੋ ਕੇ ਚਾਹ ਪੀਂਦੇ ਆ...ਬਹੁਤ ਸਾਰੇ ਰਿਸ਼ਤੇਦਾਰ ਤਾਂ ਇਸ ਲਈ ਨਰਾਜ਼ ਹੋ ਜਾਂਦੇ ਹਨ ਕਿ ਅਸੀਂ ਤਾਂ ਉਨ੍ਹਾਂ ਨੂੰ ਚਾਹ ਵੀ ਨਹੀਂ ਪੁੱਛੀ।ਇਨ੍ਹਾਂ ਗੱਲਾਂ ਤੋਂ ਤੁਸੀਂ ਸਮਝ ਹੀ ਗਏ ਹੋਵੋਂਗੇ ਕਿ ਚਾਹ ਸਾਡੇ ਲਈ ਕਿੰਨੀ ਜ਼ਰੂਰੀ ਹੈ।ਪਰ ਕੀ ਤੁਸੀਂ ਜਾਣਦੇ ਹੋ ਕਿ ਚਾਹ ਕਿੰਨੀ ਫਾਇਦੇਮੰਦ ਹੈ...ਜੇ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ...


ਚਾਹ ਵਿਚ ਹੇਠ ਲਿਖੇ ਪਦਾਰਥ ਹੁੰਦੇ ਹਨ :


• ਕੈਫੀਨ : ਇਹ ਤਾਜ਼ਗੀ ਪ੍ਰਦਾਨ ਕਰਦਾ ਹੈ।


• ਖਣਿਜ : ਚਾਹ ਵਿਚ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਜ਼ ਪਾਏ ਜਾਂਦੇ ਹਨ, ਜੋ ਸਿਹਤ ਲਈ ਲਾਭਦਾਇਕ ਹੁੰਦੇ ਹਨ।


• ਵਿਟਾਮਿਨ 'ਸੀ' : ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ ਅਤੇ ਨਾਲ ਹੀ ਮਸੂੜਿਆਂ ਲਈ ਵੀ ਲਾਭਦਾਇਕ ਹੈ।


• ਫਲੇਵੋਨਾਈਡਸ : ਇਹ ਕੋਲੈਸਟ੍ਰੋਲ ਦੀ ਮਾਤਰਾ ਨੂੰ ਕਾਬੂ ਕਰਕੇ ਦਿਲ ਸਬੰਧੀ ਰੋਗਾਂ ਨੂੰ ਦੂਰ ਰੱਖਦੇ ਹਨ ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੇ ਹਨ।


• ਟੈਨਿਨ : ਸਵਾਦ ਨੂੰ ਵਧਾਉਂਦਾ ਹੈ ਅਤੇ ਨਾਲ ਹੀ ਪੇਟ ਲਈ ਵੀ ਲਾਭਦਾਇਕ ਹੈ।


• ਫਲੋਰਾਈਡ : ਦੰਦਾਂ ਅਤੇ ਮਸੂੜਿਆਂ ਲਈ ਲਾਭਦਾਇਕ ਹੈ।


• ਐਪੀਗੇਲੋਕੇਚਿੰਗੇਲੇਟ : ਇਹ ਸਰਦੀ, ਜ਼ੁਕਾਮ ਤੋਂ ਰਾਹਤ ਦਿਵਾਉਂਦਾ ਹੈ।


ਇਸ ਤੋਂ ਬਿਨਾਂ ਚਾਹ ਨਾਲ ਸਰੀਰ ਦਾ ਕੈਂਸਰ ਤੋਂ ਬਚਾਅ ਹੁੰਦਾ ਹੈ। ਚਾਹ ਜਿਥੇ ਦਿਮਾਗ ਅਤੇ ਸਰੀਰ ਵਿਚ ਤਾਜ਼ਗੀ ਪੈਦਾ ਕਰਦੀ ਹੈ, ਉਥੇ ਚਾਹ ਵਿਚ ਮੌਜੂਦ ਕੈਫੀਨ ਤਣਾਅ ਨੂੰ ਵੀ ਘੱਟ ਕਰਦੀ ਹੈ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ