ਚੰਡੀਗੜ੍ਹ: ਪੰਜਾਬ ਤੇ ਦਿੱਲੀ ਸਰਕਾਰ ਵਿਚਾਲੇ ਸਿੱਖਿਆ ਪ੍ਰਬੰਧਾਂ ਨੂੰ ਲੈ ਕੇ ਬਹਿਸ ਛਿੜ ਗਈ ਹੈ। ਦਿੱਲੀ ਤੇ ਪੰਜਾਬ ਦੇ ਸਿੱਖਿਆ ਮੰਤਰੀ ਇੱਕ-ਦੂਜੇ ਨੂੰ ਚੁਣੌਤੀ ਦੇ ਰਹੇ ਹਨ। ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸ਼ਿਸ਼ੋਦੀਆ ਨੇ ਅੱਜ ਟਵੀਟ ਕਰਕੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਤੇ ਦਿੱਲੀ ਦੇ ਸਿੱਖਿਆ ਮਾਡਲ 'ਤੇ ਬਹਿਸ ਹੋਣੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦਿੱਲੀ ਦੇ 250 ਸਰਕਾਰੀ ਸਕੂਲਾਂ ਵਿੱਚ ਪਿਛਲੇ 5 ਸਾਲਾਂ ਵਿੱਚ ਹੋਏ ਸੁਧਾਰਾਂ ਨੂੰ ਦੇਖਣਾ ਚਾਹੁੰਦੇ ਹਨ। ਫਿਰ ਪੰਜਾਬ ਦੇ 250 ਸਕੂਲਾਂ ਵਿੱਚ ਸੁਧਾਰ ਬਾਰੇ ਸਾਨੂੰ ਵਿਖਾ ਕੇ ਇਸ ਬਾਰੇ ਬਹਿਸ ਕਰਨਗੇ।




ਸ਼ਿਸੋਦੀਆ ਨੇ ਅੱਗੇ ਲਿਖਿਆ ਮੈਂ ਅੱਜ ਦੁਪਹਿਰ 1 ਵਜੇ ਦਿੱਲੀ ਦੇ 250 ਸਕੂਲਾਂ ਦੀ ਸੂਚੀ ਜਾਰੀ ਕਰਾਂਗਾ, ਜਿੱਥੇ ਪਿਛਲੇ 5 ਸਾਲਾਂ ਵਿੱਚ ਸਿੱਖਿਆ ਵਿੱਚ ਜ਼ਬਰਦਸਤ ਸੁਧਾਰ ਹੋਇਆ ਹੈ। ਉਮੀਦ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਜਲਦ ਹੀ ਪੰਜਾਬ ਦੇ 250 ਸਕੂਲਾਂ ਦੀ ਸੂਚੀ ਵੀ ਇਸੇ ਤਰ੍ਹਾਂ ਜਾਰੀ ਕਰਨਗੇ ਤਾਂ ਜੋ ਇਸ ਤੋਂ ਬਾਅਦ ਪਰਗਟ ਸਿੰਘ ਜੀ ਤੇ ਮੈਂ ਮੀਡੀਆ ਦੇ ਨਾਲ ਦਿੱਲੀ ਤੇ ਪੰਜਾਬ ਦੇ 250 ਸਕੂਲਾਂ ਵਿੱਚ ਜਾ ਕੇ ਪੰਜਾਬ ਤੇ ਦਿੱਲੀ ਦੇ ਸਿੱਖਿਆ ਮਾਡਲ ਬਾਰੇ ਖੁੱਲ੍ਹ ਕੇ ਬਹਿਸ ਕਰ ਸਕੀਏ। ਦੋਵਾਂ ਸਿੱਖਿਆ ਮਾਡਲਾਂ ਨੂੰ ਦੇਖ ਕੇ ਪੰਜਾਬ ਦੇ ਵੋਟਰ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਵੋਟ ਪਾ ਕੇ ਮਾਡਲ ਚੁਣ ਸਕਣਗੇ।


ਦੱਸ ਦਈਏ ਕਿ ਪਿਛਲੇ ਦਿਨੀਂ ਕੇਜਰੀਵਾਲ ਨੇ ਪੰਜਾਬ ਵਿੱਚ ਦਿੱਲੀ ਵਰਗਾ ਸਿੱਖਿਆ ਮਾਡਲ ਲਾਗੂ ਕਰਨ ਦਾ ਐਲਾਨ ਕੀਤਾ ਸੀ। ਇਸ ਮਗਰੋਂ ਪੰਜਾਬ ਸਰਕਾਰ ਨੇ ਅਲੋਚਨਾ ਕਰਦਿਆਂ ਕਿਹਾ ਸੀ ਕਿ ਪੰਜਾਬ ਦੇ ਸਕੂਲ ਪਹਿਲਾਂ ਹੀ ਦਿੱਲੀ ਨਾਲੋਂ ਬਿਹਤਰ ਹਨ। ਇਸ ਕਰਕੇ ਦੋਵਾਂ ਸਰਕਾਰਾਂ ਵਿਚਾਲੇ ਗੱਲ ਖੁੱਲ੍ਹੀ ਬਹਿਸ ਦੀ ਚਣੌਤੀ ਤੱਕ ਪਹੁੰਚ ਗਈ ਹੈ।



ਇਹ ਵੀ ਪੜ੍ਹੋ: Punjab Election 2022: ਔਰਤਾਂ ਨੂੰ 1000 ਰੁਪਏ ਦੇਣ ਦੇ ਐਲਾਨ ਤੋਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਵਾਲੇ ਬੇਹੱਦ ਔਖੇ: ਕੇਜੀਰਵਾਲ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904


Education Loan Information:

Calculate Education Loan EMI