ਨਵੀਂ ਦਿੱਲੀ: ਬੀ-ਟਾਊਨ 'ਚ ਪ੍ਰਿਯੰਕਾ ਚੋਪੜਾ-ਨਿਕ ਜੋਨਾਸ, ਮਲਾਇਕਾ ਅਰੋੜਾ-ਅਰਜੁਨ ਕਪੂਰ ਤੋਂ ਲੈ ਕੇ ਗੌਹਰ ਖਾਨ-ਜ਼ੈਦ ਦਰਬਾਰ ਤਕ ਅਜਿਹੇ ਬਹੁਤ ਸਾਰੇ ਜੋੜੇ ਹਨ ਜਿਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਤੀ ਜੇ ਆਪਣੀ ਪਤਨੀ ਤੋਂ ਉਮਰ 'ਚ ਕਈ ਸਾਲ ਛੋਟੇ ਵੀ ਹੋਣ ਤਾਂ ਵੀ ਕਪਲ ਪਰਫੈਕਟ ਸਾਬਤ ਹੋ ਸਕਦਾ ਹੈ। ਜਿੱਥੇ ਕਈ ਸਾਲੇ ਸੈਲੇਬਜ਼ ਨੇ ਸਮਾਜ ਦੇ ਇਸ ਟੈਬੂ ਨੂੰ ਤੋੜ ਦਿੱਤਾ ਹੈ ਤਾਂ ਉੱਥੇ ਹੀ ਹੁਣ ਗਲੈਮਰਸ ਤੋਂ ਪਰ੍ਹੇ ਨਾਰਮਲ ਲਾਈਫ਼ 'ਚ ਵੀ ਲੋਕ ਇਸ ਟ੍ਰੈਂਡ ਨੂੰ ਫਾਲੋ ਕਰ ਰਹੇ ਹਨ।



ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਜਿਹੇ ਬਹੁਤ ਸਾਰੇ ਕਾਰਨ ਹਨ ਜਿਸ ਕਾਰਨ ਮਰਦ ਆਪਣੇ ਨਾਲੋਂ ਕਈ ਸਾਲ ਵੱਡੀ ਉਮਰ ਦੀਆਂ ਔਰਤਾਂ ਵੱਲ ਆਕਰਸ਼ਿਤ ਹੋਣਾ ਸ਼ੁਰੂ ਕਰ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਵਿੱਚੋਂ ਕੁਝ ਕਾਰਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੇ ਕਾਰਨ ਮਰਦਾਂ ਦੀ ਖਿੱਚ ਆਪਣੇ ਨਾਲੋਂ ਵੱਡੀ ਉਮਰ ਵਾਲੀਆਂ ਔਰਤਾਂ ਪ੍ਰਤੀ ਸ਼ੁਰੂ ਹੋ ਜਾਂਦੀ ਹੈ।

ਵੱਧ ਉਮਰ ਵਾਲੀਆਂ ਔਰਤਾਂ ਜ਼ਿਆਦਾ ਪਰਿਪੱਕ ਤੇ ਤਜ਼ਰਬੇਕਾਰ ਹੁੰਦੀਆਂ ਹਨ। ਅਜਿਹੀ ਸਥਿਤੀ 'ਚ ਉਹ ਚੰਗੀ ਤਰ੍ਹਾਂ ਗੱਲਬਾਤ ਕਰਦੀਆਂ ਹਨ, ਨਾਲ ਹੀ ਚੀਜ਼ਾਂ ਨੂੰ ਅਸਾਨੀ ਨਾਲ ਸਮਝਦੀਆਂ ਹਨ ਤੇ ਸਮੱਸਿਆਵਾਂ ਦਾ ਹੱਲ ਕਰਦੀਆਂ ਹਨ, ਜੋ ਮਰਦਾਂ ਨੂੰ ਕਾਫ਼ੀ ਪਸੰਦ ਆਉਂਦਾ ਹੈ।

ਵੱਧ ਉਮਰ ਦੀਆਂ ਔਰਤਾਂ ਹਮੇਸ਼ਾ ਗੌਸਿਪ ਨਹੀਂ ਕਰਦੀਆਂ, ਕਿਉਂਕਿ ਉਹ ਤਜ਼ਰਬੇਕਾਰ ਹੁੰਦੀਆਂ। ਅਜਿਹੇ 'ਚ ਉਹ ਲੋਕਾਂ ਨਾਲ ਵਧੀਆ ਤਰੀਕੇ ਨਾਲ ਡੀਲ ਕਰਨਾ ਜਾਣਦੀਆਂ ਹਨ। ਬੇਲੋੜੀ ਗੌਸਿਪ ਕਰਕੇ ਉਹ ਆਪਣੇ ਸਾਥੀ ਨੂੰ ਨਿਰਾਸ਼ ਨਹੀਂ ਕਰਦੀਆਂ।

ਇਹ ਔਰਤਾਂ ਬਹੁਤ ਭਰੋਸੇਮੰਦ ਹੁੰਦੀਆਂ ਹਨ ਤੇ ਉਹ ਆਪਣੇ ਆਤਮ ਸਨਮਾਨ ਨੂੰ ਵਧਾਉਂਦੀਆਂ ਹਨ। ਨਾਲ ਹੀ ਖੁਦ ਨੂੰ ਸਹੀ ਸਾਬਤ ਕਰਨ ਲਈ ਇਹ ਔਰਤਾਂ ਅਸਾਨੀ ਨਾਲ ਕਿਸੇ ਤਰਕ 'ਚ ਸ਼ਾਮਲ ਨਹੀਂ ਹੁੰਦੀਆਂ। ਉਹ ਜਾਣਦੀਆਂ ਹਨ ਕਿ ਮੁਸ਼ਕਲ ਸਮੇ ਨਾਲ ਕਿਵੇਂ ਨਜਿੱਠਣਾ ਹੈ।

ਇਸ ਸਭ ਦੇ ਨਾਲ ਸੈਕਸੁਅਲ ਪਰਿਪੱਕਤਾ ਵੀ ਵੱਡਾ ਕਾਰਨ ਹੈ। ਆਪਣੇ ਨਾਲੋਂ ਵੱਡੀ ਉਮਰ ਦੀਆਂ ਔਰਤਾਂ ਨਾਲ ਰਿਲੇਸ਼ਨ 'ਚ ਰਹਿਣ ਵਾਲੇ ਮਰਦਾਂ ਦਾ ਮੰਨਣਾ ਹੈ ਕਿ ਉਨ੍ਹਾਂ ਤੋਂ ਵੱਧ ਉਮਰ ਵਾਲੀਆਂ ਔਰਤਾਂ 'ਚ ਸੈਕਸੂਅਲ ਪਰਿਪੱਕਤਾ ਉਨ੍ਹਾਂ ਨਾਲੋਂ ਵੱਧ ਹੁੰਦੀ ਹੈ।

ਉਨ੍ਹਾਂ ਦੀ ਪਰਿਪੱਕਤਾ ਦਾ ਪੱਧਰ ਉਨ੍ਹਾਂ ਨੂੰ ਕਿਸੇ ਵੀ ਰਿਸ਼ਤੇ 'ਚ ਨਾ ਉਲਝਣ 'ਚ ਮਦਦ ਕਰਦਾ ਹੈ। ਉਹ ਆਪਣੇ ਸਾਥੀ ਨੂੰ ਇਕੱਲੇ ਸਮਾਂ ਦੇਣ ਤੇ ਉਨ੍ਹਾਂ ਨੂੰ ਸਨਮਾਨ ਦੇਣ 'ਚ ਵਿਸ਼ਵਾਸ ਕਰਦੇ ਹਨ।

ਵੱਧ ਉਮਰ ਦੀਆਂ ਔਰਤਾਂ ਭਾਵਨਾਤਮਕ ਤੌਰ 'ਤੇ ਪਰਿਪੱਕ ਹੁੰਦੀਆਂ ਹਨ। ਕਿਸੇ ਰਿਸ਼ਤੇ ਦੇ ਕਮਜ਼ੋਰ ਪਲ ਦੌਰਾਨ ਉਹ ਬੇਲੋੜਾ ਡਰਾਮਾ ਨਹੀਂ ਕਰਦੀਆਂ, ਜਿਸ ਨੂੰ ਮਰਦ ਅਕਸਰ ਨਾਪਸੰਦ ਕਰਦੇ ਹਨ। ਉਹ ਆਪਣੀਆਂ ਭਾਵਨਾਵਾਂ ਨੂੰ ਪਰਿਪੱਕਤਾ ਨਾਲ ਸੰਭਾਲ ਸਕਦੇ ਹਨ।

ਵੱਧ ਉਮਰ ਦੀਆਂ ਔਰਤਾਂ ਨਾਲ ਡੇਟਿੰਗ ਕਰਨਾ ਹਰ ਦਿਨ ਸਿੱਖਣ ਤੇ ਨਵੇਂ ਤਜਰਬੇ ਅਨੁਭਵ ਕਰਨ ਵਾਂਗ ਹੈ। ਲੋਕ ਹਰ ਪਲ ਆਪਣੇ ਸਾਥੀ ਨਾਲ ਨਵੇਂ ਤਜ਼ਰਬੇ ਕਰ ਸਕਦੇ ਹਨ।

ਵੱਧ ਉਮਰ ਔਰਤਾਂ ਵਿੱਤੀ ਮਾਮਲਿਆਂ 'ਚ ਵੀ ਬਹੁਤ ਪਰਿਪੱਕ ਹੁੰਦੀਆਂ ਹਨ। ਉਹ ਆਪਣੇ ਸਾਥੀ ਦੇ ਬੋਝ ਨੂੰ ਘਟਾਉਣ ਲਈ ਪੈਸੇ ਨਾਲ ਜੁੜੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਮੋਢਿਆਂ 'ਤੇ ਲੈਂਦੇ ਹਨ। ਇਹ ਔਰਤਾਂ ਦੀ ਇੱਕ ਹੋਰ ਵਿਸ਼ੇਸ਼ ਚੀਜ਼ ਹੈ ਜਿਸ ਨੂੰ ਮਰਦ ਪਸੰਦ ਕਰਦੇ ਹਨ।

ਜਦੋਂ ਦੋਵੇਂ ਸਾਥੀ ਬਹੁਤ ਪਰਿਪੱਕ ਹੋ ਜਾਂਦੇ ਹਨ ਤਾਂ ਆਪਸੀ ਸਮਝਦਾਰੀ ਤੇ ਰਿਸ਼ਤੇ ਵਿੱਚ ਇਕ-ਦੂਜੇ ਲਈ ਸਤਿਕਾਰ ਹਰ ਦਿਨ ਵਧਦਾ ਜਾਂਦਾ ਹੈ।