Weight loss tips : ਜੇ ਭਾਰ ਕੰਟਰੋਲ ਤੋਂ ਬਾਹਰ ਹੋ ਜਾਵੇ ਤਾਂ ਇਸ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇੰਨਾ ਹੀ ਨਹੀਂ ਕਈ ਮਹੀਨੇ ਵੀ ਲੱਗ ਜਾਂਦੇ ਹਨ। ਇਸ ਲਈ ਸਿਹਤ ਮਾਹਿਰ ਸੰਤੁਲਿਤ ਖੁਰਾਕ ਦੀ ਪਾਲਣਾ ਕਰਨ ਦੀ ਸਲਾਹ ਦਿੰਦੇ ਹਨ ਤਾਂ ਜੋ ਸਿਹਤਮੰਦ ਭਾਰ ਬਣਾਈ ਰੱਖਿਆ ਜਾ ਸਕੇ। 


ਜੇ ਤੁਸੀਂ ਉਨ੍ਹਾਂ ਲੋਕਾਂ 'ਚੋਂ ਹੋ, ਜਿਨ੍ਹਾਂ ਦਾ ਭਾਰ ਕੰਟਰੋਲ ਤੋਂ ਬਾਹਰ ਹੈ ਤੇ ਇਸ ਨੂੰ ਘੱਟ ਕਰਨ ਦੇ ਤਰੀਕੇ ਲੱਭ ਰਹੇ ਹੋ, ਤਾਂ ਅਸੀਂ ਤੁਹਾਨੂੰ ਅਜਿਹੇ 5 ਕੰਮ ਕਰਨ ਦੀ ਸਲਾਹ ਦੇ ਰਹੇ ਹਾਂ, ਜਿਸ ਨਾਲ ਤੁਸੀਂ 1 ਹਫਤੇ ਦੇ ਅੰਦਰ ਆਪਣੇ ਪੇਟ ਦੀ ਚਰਬੀ ਨੂੰ ਘੱਟ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿਵੇਂ..



ਪਹਿਲਾ ਤਰੀਕਾ ਇਹ ਹੈ ਕਿ ਤੁਸੀਂ ਆਪਣੀ ਖੁਰਾਕ ਵਿਚ ਕੈਲੋਰੀ ਦੀ ਖਪਤ ਨੂੰ ਘਟਾਓ। ਆਪਣੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ, ਫਲ, ਸਾਬਤ ਅਨਾਜ ਅਤੇ ਪ੍ਰੋਟੀਨ ਵਾਲੇ ਭੋਜਨ ਸ਼ਾਮਲ ਕਰੋ ਪਰ ਤਲਿਆ ਹੋਇਆ ਭੋਜਨ ਨਾ ਖਾਓ।


ਭਾਰ ਘਟਾਉਣ ਲਈ ਤੁਹਾਨੂੰ ਆਪਣੀ ਰੋਜ਼ਾਨਾ ਰੁਟੀਨ ਵਿੱਚ ਕਸਰਤ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਦਿਨ ਵਿਚ ਘੱਟੋ-ਘੱਟ 1 ਘੰਟਾ ਆਪਣੇ ਸਰੀਰ ਨੂੰ ਦਿਓ ਤਾਂ ਕਿ ਕੈਲੋਰੀ ਨੂੰ ਤੇਜ਼ੀ ਨਾਲ ਬਰਨ ਕੀਤਾ ਜਾ ਸਕੇ। ਤੁਸੀਂ ਸਰੀਰਕ ਗਤੀਵਿਧੀਆਂ ਜਿਵੇਂ ਕਿ ਤੈਰਾਕੀ, ਕਾਰਡੀਓ, ਸੈਰ, ਦੌੜਨਾ ਕਰਦੇ ਹੋ।


ਇਸ ਤੋਂ ਇਲਾਵਾ ਆਪਣੇ ਸਰੀਰ ਨੂੰ ਉੱਚਿਤ ਰੂਪ ਨਾਲ ਹਾਈਡਰੇਟ ਰੱਖੋ। ਦਿਨ ਭਰ ਘੱਟੋ-ਘੱਟ 3 ਤੋਂ 4 ਲੀਟਰ ਪਾਣੀ ਪੀਓ। ਇਹ ਤੁਹਾਨੂੰ ਭਾਰ ਘਟਾਉਣ ਵਿੱਚ ਮਦਦ ਕਰੇਗਾ। ਇਸ ਨਾਲ ਤੁਹਾਡੀ ਭੁੱਖ ਵੀ ਕੰਟਰੋਲ 'ਚ ਰਹੇਗੀ।


ਚੌਥਾ ਤਰੀਕਾ ਹੈ ਭਰਪੂਰ ਨੀਂਦ ਲੈਣਾ,ਇਹ ਭਾਰ ਘਟਾਉਣ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਅਸਲ ਵਿੱਚ ਸਹੀ ਨੀਂਦ ਤੁਹਾਡੇ ਸਰੀਰ ਦੇ ਕੰਮਕਾਜ ਵਿੱਚ ਸੁਧਾਰ ਕਰਦੀ ਹੈ।



5ਵਾਂ ਤਰੀਕਾ ਹੈ ਜੰਕ, ਫਾਸਟ ਅਤੇ ਪ੍ਰੋਸੈਸਡ ਫੂਡ ਨੂੰ ਆਪਣੀ ਡਾਈਟ ਤੋਂ ਹਟਾਓ। ਤੁਸੀਂ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖੋ। ਅੱਜ ਕੱਲ੍ਹ ਸਭ ਤੋਂ ਵੱਡਾ ਕਾਰਨ ਗੈਰ-ਸਿਹਤਮੰਦ ਭੋਜਨ ਹੈ, ਜਿਸ ਦੀ ਲਾਲਸਾ ਨੇ ਲੋਕਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪਾਇਆ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।