ਨਵੀਂ ਦਿੱਲੀ: ਦੁਨੀਆ ਦੇ 200 ਕਰੋੜ ਤੇ ਭਾਰਤ ਦੇ 40 ਕਰੋੜ ਲੋਕ ਆਪਣੇ ਮੋਬਾਈਲ ਫੋਨ 'ਤੇ ਵ੍ਹਟਸੈਅਪ ਦਾ ਇਸਤੇਮਾਲ ਕਰਦੇ ਹਨ। ਹਰ ਯੂਜ਼ਰ ਕਈ ਗਰੁੱਪ ਨਾਲ ਜੁੜਿਆ ਹੁੰਦਾ ਹੈ। ਅਜਿਹੇ 'ਚ ਤੁਹਾਡੇ ਗਰੁੱਪ ਮੈਸੇਜ ਅਨਜਾਣ ਵਿਅਕਤੀ ਵੀ ਪੜ੍ਹ ਸਕਦੇ ਹਨ। ਦਰਅਸਲ ਵੈੱਬ ਸਾਈਟ ਮਦਰਬੋਰਡ ਦੀ ਰਿਪੋਰਟ ਮੁਤਾਬਕ ਲੱਖਾਂ ਵ੍ਹਟਸਐਪ ਗਰੁੱਪ ਦੇ ਲਿੰਕ ਗੂਗਲ 'ਤੇ ਉਪਲਬਧ ਹਨ।
ਐਡਮਿਨ ਲੋਕਾਂ ਨੂੰ ਗਰੁੱਪ 'ਚ ਸ਼ਾਮਿਲ ਕਰਨ ਲਈ ‘Invite to Group via Link’ ਫੀਚਰ ਇਸਤੇਮਾਲ ਕਰਦੇ ਹਨ ਪਰ ਉਹ ਇਸ ਨੂੰ ਸੋਸ਼ਲ ਮੀਡੀਆ ਜਾਂ ਕਿਸੇ ਵੈੱਬਸਾਈਟ 'ਤੇ ਸ਼ੇਅਰ ਕਰਦੇ ਹਨ। ਅਜਿਹੇ 'ਚ ਗੂਗਲ ਸਰਚ ਇੰਜਨ ਇਸ ਨੂੰ ਖੋਜ ਲੈਂਦਾ ਹੈ।
ਐਕਸਪਰਟਸ ਦੀ ਮੰਨੀਏ ਤਾਂ ਐਡਮਿਨ ਖੁਦ ਹੀ ਗਰੁੱਪ ਨੂੰ ਆਨਲਾਈਨ ਸ਼ੇਅਰ ਕਰ ਰਹੇ ਹਨ। ਉਨ੍ਹਾਂ ਨੂੰ ਲਿੰਕ ਸਿਰਫ ਉਨ੍ਹਾਂ ਲੋਕਾਂ ਨੂੰ ਸ਼ੇਅਰ ਕਰਨੇ ਚਾਹੀਦੇ ਹਨ, ਜਿਨ੍ਹਾਂ ਨੂੰ ਉਹ ਜਾਣਦੇ ਹਨ। ਕਿਸੇ ਵੈੱਬਸਾਈਟ 'ਤੇ ਸ਼ੇਅਰ ਨਹੀਂ ਕਰਨਾ ਚਾਹੀਦਾ।
ਹੋ ਜਾਓ ਚੌਕਸ, ਤੁਹਾਡੀ ਵ੍ਹਟਸਐਪ ਚੈਟ ਨਹੀਂ ਸੁਰੱਖਿਅਤ, ਅਨਜਾਣ ਵੀ ਪੜ੍ਹ ਸਕਦੇ ਮੈਸੇਜ
ਏਬੀਪੀ ਸਾਂਝਾ
Updated at:
23 Feb 2020 02:15 PM (IST)
ਦੁਨੀਆ ਦੇ 200 ਕਰੋੜ ਤੇ ਭਾਰਤ ਦੇ 40 ਕਰੋੜ ਲੋਕ ਆਪਣੇ ਮੋਬਾਈਲ ਫੋਨ 'ਤੇ ਵ੍ਹਟਸੈਅਪ ਦਾ ਇਸਤੇਮਾਲ ਕਰਦੇ ਹਨ। ਹਰ ਯੂਜ਼ਰ ਕਈ ਗਰੁੱਪ ਨਾਲ ਜੁੜਿਆ ਹੁੰਦਾ ਹੈ। ਅਜਿਹੇ 'ਚ ਤੁਹਾਡੇ ਗਰੁੱਪ ਮੈਸੇਜ ਅਨਜਾਣ ਵਿਅਕਤੀ ਵੀ ਪੜ੍ਹ ਸਕਦੇ ਹਨ।
- - - - - - - - - Advertisement - - - - - - - - -