Kali Jotta Movie Review: ਪੰਜਾਬੀ ਸਿਨੇਮਾ ਦੀ ਨਵੇਂ ਸਾਲ ਦੀ ਪਹਿਲੀ ਫਿਲਮ 'ਕਲੀ ਜੋਟਾ' ਰਿਲੀਜ਼ ਹੋ ਗਈ ਹੈ। ਇਹ ਫਿਲਮ ਅੱਜ ਯਾਨਿ 3 ਫਰਵਰੀ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਚੁੱਕੀ ਹੈ। ਜੇ ਤੁਸੀਂ ਵੀ ਇਹ ਫਿਲਮ ਦੇਖਣ ਦਾ ਮਨ ਬਣਾਇਆ ਹੈ ਤਾਂ ਮੂਵੀ ਦੇਖਣ ਤੋਂ ਪਹਿਲਾਂ ਇਸ ਦਾ ਰਿੱਵਿਊ ਜ਼ਰੂਰ ਪੜ੍ਹੋ:


ਸਟਾਰਕਾਸਟ
ਫਿਲਮ 'ਕਲੀ ਜੋਟਾ' 'ਚ ਨੀਰੂ ਬਾਜਵਾ, ਵਾਮਿਕਾ ਗੱਬੀ ਤੇ ਸਤਿੰਦਰ ਸਰਤਾਜ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਫਿਲਮ ਪੂਰੀ ਤਰ੍ਹਾਂ ਨੀਰੂ ਬਾਜਵਾ ਦੀ ਹੈ। ਨੀਰੂ ਪਹਿਲਾਂ ਹੀ ਰਾਬੀਆ ਦੀ ਲੁੱਕ 'ਚ ਕਾਫੀ ਸੁਰਖੀਆਂ ਬਟੋਰ ਚੁੱਕੀ ਹੈ ਅਤੇ ਹੁਣ ਅਦਾਕਾਰਾ ਨੇ ਆਪਣੀ ਦਮਦਾਰ ਐਕਟਿੰਗ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਸਤਿੰਦਰ ਸਰਤਾਜ ਦਾ ਕਿਰਦਾਰ ਥੋੜਾ ਛੋਟਾ ਹੈ, ਪਰ ਫਿਲਮ 'ਚ ਉਨ੍ਹਾਂ ਦੇ ਗਾਣੇ, ਨੀਰੂ ਨਾਲ ਉਨ੍ਹਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਵਾਮਿਕਾ ਗੱਬੀ ਹਮੇਸ਼ਾ ਦੀ ਤਰ੍ਹਾਂ ਕਮਾਲ ਦੀ ਐਕਟਿੰਗ ਕੀਤੀ ਹੈ।


ਡਾਇਰੈਕਸ਼ਨ
ਫਿਲਮ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤੀ ਹੈ। ਇਹ ਕਹਿਣਾ ਬਣਦਾ ਹੈ ਕਿ ਵਿਜੇ ਕੁਮਾਰ ਦੀ ਡਾਇਰੈਕਸ਼ਨ ਕਮਾਲ ਦੀ ਹੈ। 


ਸਟੋਰੀ
ਫਿਲਮ ਦੀ ਕਹਾਣੀ 80-90 ਦੇ ਦਹਾਕਿਆਂ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਉਂਦੀ ਹੈ। ਫਿਲਮ ਦਾ ਫਰਸਟ ਹਾਫ ਯਾਨਿ ਪਹਿਲਾ ਅੱਧ ਜ਼ਿਆਦਾਤਰ ਕਾਲਜ ਲਾਈਫ 'ਤੇ ਦਿਖਾਇਆ ਗਿਆ ਹੈ। ਨੀਰੂ ਬਾਜਵਾ ਚੁਲਬੁਲੀ ਤੇ ਬਬਲੀ ਕਿਰਦਾਰ ਦੀ ਲੜਕੀ ਹੈ। ਫਿਲਮ ਪਹਿਲੇ ਅੱਧ 'ਚ ਜਿੰਨੀਂ ਰੋਮਾਂਟਿਕ ਤੇ ਕਾਮੇਡੀ ਹੈ। ਦੂਜੇ ਅੱਧ ਯਾਨਿ ਸੈਕੰਡ ਹਾਫ ਚ ਉਨੀਂ ਹੀ ਗੰਭੀਰ ਤੇ ਇਮੋਸ਼ਨਲ ਹੋ ਜਾਂਦੀ ਹੈ। ਦੂਜੇ ਅੱਧ 'ਚ ਨੀਰੂ ਬਾਜਵਾ ਨਾਲ ਧੱਕੇਸ਼ਾਹੀ ਹੁੰਦੀ ਦਿਖਾਈ ਹੈ। ਇਹ ਫਿਲਮ ਕੋਈ ਕਾਲਪਨਿਕ ਕਿਰਦਾਰ ਨਹੀਂ ਦਿਖਾਇਆ ਗਿਆ। ਇਹ ਕਹਾਣੀ ਪਤਾ ਨਹੀਂ ਕਿੰਨੀਆ ਹੀ ਲਾਚਾਰ ਲੜਕੀਆਂ ਦੀ ਹੈ, ਜੋ ਕਿ ਮਾਨਸਿਕ ਤੇ ਸਰੀਰਕ ਤੌਰ 'ਤੇ ਪ੍ਰਤਾੜਿਤ ਹੁੰਦੀਆਂ ਹਨ ਅਤੇ ਸਮਾਜ ਤੇ ਪਰਿਵਾਰ ਦੇ ਡਰ ਤੋਂ ਸਭ ਕੁੱਝ ਚੁੱਪਚਾਪ ਸਹਿਣ ਲਈ ਮਜਬੂਰ ਹੁੰਦੀਆਂ ਹਨ। ਇਸ ਤਰ੍ਹਾਂ ਦੀ ਕਹਾਣੀ ਨੂੰ ਪੰਜਾਬੀ ਸਿਨੇਮਾ 'ਚ ਪਹਿਲੀ ਵਾਰ ਦਿਖਾਇਆ ਗਿਆ ਹੈ, ਪੰਜਾਬੀ ਸਿਨੇਮਾ ਦਾ ਇਹ ਕਦਮ ਬੇਹੱਦ ਸ਼ਲਾਘਾਯੋਗ ਹੈ।


ਹੋਰ ਪੰਜਾਬੀ ਫਿਲਮਾਂ ਤੋਂ ਬਿਲਕੁਲ ਅਲੱਗ ਹੈ 'ਕਲੀ ਜੋਟਾ'
'ਕਲੀ ਜੋਟਾ' ਫਿਲਮ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਸਿਨੇਮਾ ਸਿਰਫ ਕਾਮੇਡੀ ਸਟੋਰੀਆਂ ਤੱਕ ਹੀ ਸੀਮਤ ਨਹੀਂ ਹੈ। ਪੰਜਾਬ 'ਚ ਬਹੁਤ ਸਾਰੇ ਮੁੱਦੇ ਹਨ। ਜਿਨ੍ਹਾਂ 'ਤੇ ਬਹੁਤ ਸਾਰੀਆਂ ਚੰਗੀਆਂ ਕਹਾਣੀਆਂ ਲਿਖੀਆਂ ਜਾ ਸਕਦੀਆਂ ਹਨ। ਅੰਤ ;ਚ ਅਸੀਂ ਤੁਹਾਨੂੰ ਇਹੀ ਦੱਸਾਂਗੇ ਕਿ ਤੁਹਾਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਕਿਉਂਕਿ ਇਹ ਫਿਲਮ ਨਾਰੀ ਸ਼ਕਤੀਕਰਨ 'ਤੇ ਇੱਕ ਵੱਡਾ ਸੰਦੇਸ਼ ਦਿੰਦੀ ਹੈ। ਕੀ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਔਰਤਾਂ ਖੁਦ ਨੂੰ ਆਜ਼ਾਦ ਕਹਿ ਸਕਦੀਆਂ ਹਨ? ਸਾਡੇ ਵੱਲੋਂ ਇਸ ਫਿਲਮ ਨੂੰ 4 ਸਟਾਰ