ਚੰਡੀਗੜ੍ਹ: ਸੈਕਟਰ 35 ਦੇ ਵਸਨੀਕ ਇੱਕ 49 ਸਾਲਾ ਵਿਅਕਤੀ ਨੂੰ 30 ਮਾਰਚ 2020 ਨੂੰ ਜੀਐਮਐਸਐਚ 16 ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ। ਉਸ ਨੂੰ ਦੁਵੱਲੀ ਨਮੂਨੀਟਿਸ ਦਾ ਖਾਸ ਨਮੂਨੀਆ ਸੀ। ਉਸ ਦਾ ਟੈਸਟ nCoV ਸਕਾਰਾਤਮਕ ਆਇਆ।
ਦੱਸ ਦਈਏ ਕਿ ਉਸ ਦਾ ਕਿਸੇ ਪ੍ਰਭਾਵਿਤ ਦੇਸ਼ ਦੀ ਟ੍ਰੈਵਲ ਹਿਸਟ੍ਰੀ ਨਹੀਂ ਹੈ ਪਰ ਉਸਨੇ ਆਪਣੇ ਦੋ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਜੋ ਦੁਬਈ ਅਤੇ ਸਿੰਗਾਪੁਰ ਤੋਂ ਆਏ ਸੀ। ਨਾਲ ਹੀ ਉਸ ਦੇ ਤਿੰਨ ਪਰਿਵਾਰਕ ਮੈਂਬਰਾਂ ਨੂੰ ਕੁਆਰੰਟੀਨ ਰੱਖਿਆ ਗਿਆ ਹੈ। ਸਿਹਤ ਵਿਭਾਗ ਵੱਲੋਂ ਘਰ ਨੂੰ ਸੈਨੇਟਾਇਜ਼ ਕੀਤਾ ਗਿਆ ਹੈ।