ਓਮਾਨ ਦੇ ਮਸਕਟ 'ਚ ਫਸੀਆਂ 11 ਪੰਜਾਬੀ ਕੁੜੀਆਂ ਨੇ ਵੀਡੀਓ ਭੇਜ ਮੰਗੀ ਮਦਦ, ਵੇਖੋ ਵੀਡੀਓ
ਏਬੀਪੀ ਸਾਂਝਾ | 08 Feb 2020 01:52 PM (IST)
ਪੈਸੇ ਕਮਾਉਣ ਦੀ ਮਜ਼ਬੂਰੀ ਪੰਜਾਬ ਦਾ ਨੌਜਵਾਨ ਕੁੜੀਆਂ ਮੁੰਡੇ ਵਿਦੇਸ਼ਾਂ 'ਚ ਆਪਣੇ ਘਰ ਅਤੇ ਮੁਲਕ ਤੋਂ ਦੂਰ ਬੈਠੇ। ਇਨ੍ਹਾਂ 'ਚ ਕੁਝ ਅਜਿਹੇ ਵੀ ਹੁੰਦੇ ਹਨ ਜੋ ਪਰਿਵਾਰਕ ਮਜ਼ਬੂਰੀਆਂ ਕਰਕੇ ਬਾਹਰ ਤਾਂ ਚਲੇ ਜਾਂਦੇ ਹਨ ਪਰ ਉੱਥੇ ਜਾ ਉਹ ਆਪਣੇ ਘਰ ਪਰਤਣ ਨੂੰ ਹੀ ਤਰਸ ਜਾਂਦੇ ਹਨ।

ਚੰਡੀਗੜ੍ਹ:ਪੈਸੇ ਕਮਾਉਣ ਦੀ ਮਜ਼ਬੂਰੀ ਪੰਜਾਬ ਦਾ ਨੌਜਵਾਨ ਕੁੜੀਆਂ ਮੁੰਡੇ ਵਿਦੇਸ਼ਾਂ 'ਚ ਆਪਣੇ ਘਰ ਅਤੇ ਮੁਲਕ ਤੋਂ ਦੂਰ ਬੈਠੇ। ਇਨ੍ਹਾਂ 'ਚ ਕੁਝ ਅਜਿਹੇ ਵੀ ਹੁੰਦੇ ਹਨ ਜੋ ਪਰਿਵਾਰਕ ਮਜ਼ਬੂਰੀਆਂ ਕਰਕੇ ਬਾਹਰ ਤਾਂ ਚਲੇ ਜਾਂਦੇ ਹਨ ਪਰ ਉੱਥੇ ਜਾ ਉਹ ਆਪਣੇ ਘਰ ਪਰਤਣ ਨੂੰ ਹੀ ਤਰਸ ਜਾਂਦੇ ਹਨ।ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਹਨ ਜਦੋਂ ਨੌਜਵਾਨ ਮਦਦ ਦੀ ਮੰਗ ਸੂਬਾ ਅਤੇ ਕੇਂਦਰ ਸਰਕਾਰ ਤੋਂ ਕਰਦੇ ਨਜ਼ਰ ਆਉਂਦੇ ਹਨ। ਹੁਣ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ 'ਚ ਓਮਾਨ ਦੇ ਮਸਕਟ 'ਚ ਪੰਜਾਬ ਦੀਆਂ ਕਰੀਬ 11 ਕੁੜੀਆਂ ਫਸੀਆਂ ਮਦਦ ਦੀ ਗੁਹਾਰ ਕਰ ਰਹੀਆਂ ਹਨ। ਇੰਨ੍ਹਾਂ ਦਾ ਕਹਿਣਾ ਹੈ ਕਿ ਏਜੰਟਾਂ ਨੇ ਫਰਜ਼ੀ ਤਰੀਕੇ ਨਾਲ ਇਨ੍ਹਾਂ ਨੂੰ ਫਸਾ ਦਿੱਤਾ। ਜਿੱਥੇ ਇਹ ਕੰਮ ਕਰਦੀਆਂ ਹਨ ਉੱਥੇ ਇਨ੍ਹਾਂ ਪੀੜਤ ਕੁੜੀਆਂ ਦਾ ਸੋਸ਼ਣ ਕੀਤਾ ਜਾਂਦਾ ਅਤੇ ਕੁੱਟਿਆ ਮਾਰਿਆ ਜਾਂਦਾ ਹੈ। ਜਿਸ ਤੋਂ ਬਾਅਦ ਇਨ੍ਹਾਂ ਪੀੜਤਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਸੂਬਾ ਅਤੇ ਕੇਂਦਰ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ।