ਮੁੰਬਈਵਾਸੀਆਂ 'ਤੇ ਚੜ੍ਹਿਆ ਦਿੱਲੀ ਚੋਣਾਂ ਦਾ ਬੁਖਾਰ, ਵੋਟਰਾਂ ਨੂੰ ਕੀਤੀ ਖਾਸ ਅਪੀਲ
ਏਬੀਪੀ ਸਾਂਝਾ | 08 Feb 2020 11:34 AM (IST)
ਦਿੱਲੀ ਅਸੈਂਬਲੀ ਦੀਆਂ 70 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰੇ 10 ਵਜੇ ਤੱਕ ਦਿੱਲੀ ਵਿਧਾਨ ਸਭਾ ਚੋਣਾਂ 'ਚ 8.39 ਪ੍ਰਤੀਸ਼ਦ ਪੋਲ ਦਰਜ ਕੀਤਾ ਗਿਆ। ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ। ਇਸ ਦੌਰਾਨ ਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁਖ ਸਣੇ ਕਈ ਮਸ਼ਹੂਰ ਹਸਤੀਆਂ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸਾਰੇ ਵੋਟਰਾਂ ਨੂੰ ਵੋਟ ਪਾਉਂਣ ਦੀ ਅਪੀਲ ਕਰ ਰਿਹੇ ਹਨ।
ਨਵੀਂ ਦਿੱਲੀ: ਦਿੱਲੀ ਅਸੈਂਬਲੀ ਦੀਆਂ 70 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰੇ 10 ਵਜੇ ਤੱਕ ਦਿੱਲੀ ਵਿਧਾਨ ਸਭਾ ਚੋਣਾਂ 'ਚ 8.39 ਪ੍ਰਤੀਸ਼ਦ ਪੋਲ ਦਰਜ ਕੀਤਾ ਗਿਆ। ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ। ਇਸ ਦੌਰਾਨ ਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁਖ ਸਣੇ ਕਈ ਮਸ਼ਹੂਰ ਹਸਤੀਆਂ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸਾਰੇ ਵੋਟਰਾਂ ਨੂੰ ਵੋਟ ਪਾਉਂਣ ਦੀ ਅਪੀਲ ਕਰ ਰਿਹੇ ਹਨ। ਰਿਤੇਸ਼ ਦੇਸ਼ਮੁਖ ਨੇ ਟਵੀਟ ਕੀਤਾ, "ਦਿੱਲੀ, ਵੋਟ ਪਾਉਣ ਦਾ ਸਮਾਂ ਲਗਪਗ ਆ ਗਿਆ ਹੈ, ਇੱਕ ਸਹੀ ਉਮੀਦਵਾਰ ਜੋ ਤੁਹਾਡੇ ਲਈ ਚੰਗਾ ਹੈ, ਤੁਹਾਡੇ ਸ਼ਹਿਰ ਅਤੇ ਸੂਬੇ ਲਈ ਚੰਗਾ ਹੈ, ਇਕੱਲੇ ਦੇ ਕੰਮ ਦੇ ਰਿਕਾਰਡ ਦੇ ਅਧਾਰ 'ਤੇ, ਇਹ ਤੈਅ ਕਰੋ ਕਿ ਤੁਸੀਂ ਆਪਣੀ ਵੋਟ ਦੇਵੋ ਅਤੇ ਭਾਰਤ ਦੀ ਅਗਵਾਈ ਕਰੋ, ਜਿਵੇਂ ਰਾਜਧਾਨੀ ਨੂੰ ਹੋਣਾ ਚਾਹੀਦਾ ਹੈ. # ਜੈ ਹਿੰਦ" ਰਿਚਾ ਚੱਢਾ ਨੇ ਲਿਖਿਆ, "ਦਿੱਲੀ ਮੇਰੀ ਪਿਆਰੀ ਦਿੱਲੀ, ਕੱਲ੍ਹ ਵੋਟ ਜ਼ਰੂਰ ਪਾਉਣਾ! ਲਵ ਯੂ"