ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਵੇਰੇ ਅੱਠ ਵਜੇ ਸ਼ੁਰੂ ਹੋ ਗਈ ਹੈ। ਲੋਕ ਆਪਣੀ ਵੋਟ ਪਾਉਣ ਲਈ ਲਾਈਨ 'ਚ ਖੜੇ ਹਨ ਅਤੇ ਬਹੁਤ ਉਤਸ਼ਾਹਤ ਦਿਖਾਈ ਦੇ ਰਹੇ ਹਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਰਤਾਂ ਨੂੰ ਇੱਕ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਮਰਦਾਂ ਨਾਲ ਵਿਚਾਰ ਵਟਾਂਦਰੇ ਕਰਨ ਕਿ ਵੋਟ ਕਿਸ ਨੂੰ ਪਾਉਣੀ ਸਹੀ ਹੋਵੇਗੀ।


ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ,"ਕਿਰਪਾ ਕਰਕੇ ਵੋਟ ਪਾਉਣ ਜਾਓ। ਸਾਰੀਆਂ ਔਰਤਾਂ ਨੂੰ ਇੱਕ ਖਾਸ ਅਪੀਲ, ਜਿਵੇਂ ਕਿ ਤੁਸੀਂ ਘਰ ਦੀ ਜ਼ਿੰਮੇਵਾਰੀ ਲੈਂਦੇ ਹੋ, ਇਸੇ ਤਰ੍ਹਾਂ ਦੇਸ਼ ਅਤੇ ਦਿੱਲੀ ਦੀ ਜ਼ਿੰਮੇਵਾਰੀ ਵੀ ਤੁਹਾਡੇ ਮੋਢਿਆਂ 'ਤੇ ਹੈ। ਤੁਹਾਨੂੰ ਸਾਰਿਆਂ ਨੂੰ ਵੋਟ ਪਾਉਣ ਜਾਣਾ ਚਾਹੀਦਾ ਹੈ ਅਤੇ ਆਪਣੇ ਘਰ ਦੇ ਆਦਮੀਆਂ ਨੂੰ ਵੀ ਨਾਲ ਲੈ ਕੇ ਜਾਣਾ ਚਾਹੀਦਾ ਹੈ। ਆਦਮੀਆਂ ਨਾਲ ਗੱਲਬਾਤ ਕਰ ਤੈਅ ਕਰੋ ਕੀ ਕਿਸ ਨੂੰ ਵੋਟ ਦੇਣਾ ਸਹੀ ਹੈ।”


ਇਸ ਦੇ ਨਾਲ ਹੀ ਮਨੀਸ਼ ਸਿਸੋਦੀਆ ਨੇ ਟਵਿੱਟਰ 'ਤੇ ਲਿਖਿਆ,"ਲੋਕਤੰਤਰ ਦੇ ਸਭ ਤੋਂ ਵੱਡੇ ਤੁਓਹਾਰ 'ਤੇ ਸਾਰੇ ਦਿੱਲੀ ਵਾਸੀਆਂ ਨੂੰ ਸ਼ੁੱਭਕਾਮਨਾਵਾਂ! ਅੱਜ ਦਿਲੋਂ ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ ਲਈ ਵੋਟ ਦਿਓ। ਝਾੜੂ 'ਤੇ ਵੋਟ ਪਾਓ।"