ਕਾਲਕਾ-ਸ਼ਿਮਲਾ ਹੈਰੀਟੇਜ ਰੇਲ ਟਰੈਕ 'ਤੇ ਇੱਕ 114 ਸਾਲ ਪੁਰਾਣਾ ਭਾਫ ਇੰਜਣ ਚਲਾਇਆ ਗਿਆ। ਇਹ ਭਾਫ ਇੰਜਣ ਸ਼ਿਮਲਾ ਤੋਂ ਕੈਥਲੀਘਾਟ ਤੱਕ 22 ਕਿਲੋਮੀਟਰ ਦੀ ਦੂਰੀ ਕਵਰ ਕਰਦਾ ਹੈ। ਇਹ ਇੰਜਣ 114 ਸਾਲ ਪੁਰਾਣਾ ਹੈ। ਵਰਲਡ ਹੈਰੀਟੇਜ ਕਾਲਕਾ-ਸ਼ਿਮਲਾ ਰੇਲ ਮਾਰਗ 100 ਸਾਲਾਂ ਤੋਂ ਵੀ ਪੁਰਾਣਾ ਰਸਤਾ ਹੈ। ਇਸ ਮਾਰਗ ਨੂੰ ਯੂਨੈਸਕੋ ਵੱਲੋਂ ਸਾਲ 2008 'ਚ ਤੀਜੀ ਰੇਲ ਲਾਈਨ ਦੇ ਰੂਪ 'ਚ ਵਰਲਡ ਹੈਰੀਟੇਜ ਸਾਈਟ ਵਿਚ ਸ਼ਾਮਲ ਕੀਤਾ ਗਿਆ ਸੀ। ਸਟੀਮ ਇੰਜਨ ਦਾ ਭਾਰ 41 ਟਨ ਹੈ, ਜਿਸ ਵਿਚ 80 ਟਨ ਖਿੱਚਣ ਦੀ ਸਮਰੱਥਾ ਹੈ।
ਇਹ ਇੰਜਣ ਦੇਵਦਾਰ ਦੇ ਹਰੇ ਭਰੇ ਦਰੱਖਤਾਂ ਦੇ ਵਿਚਕਾਰ ਦੋ ਬੋਗੀਆਂ ਖਿੱਚਦਾ ਨਜ਼ਰ ਆਇਆ। ਵਿਦੇਸ਼ੀ ਮਹਿਮਾਨਾਂ ਨੇ ਇਸ ਇੰਜਣ 'ਚ ਸਫਰ ਦਾ ਅਨੰਦ ਲਿਆ। ਜੇ ਧੂੰਏ ਦਾ ਗੁਬਾਰ ਛੱਡਦਾ ਆਪਣੀ ਮੰਜ਼ਲ ਵੱਲ ਵਧਦਾ ਰਿਹਾ, ਇਸ ਦੇ ਨਾਲ ਹੀ ਯਾਤਰੀਆਂ ਨੇ ਭਾਫ ਇੰਜਣ ਦੀ ਯਾਤਰਾ ਦੌਰਾਨ ਆਪਣੀ ਉਤਸੁਕਤਾ ਜ਼ਾਹਰ ਕੀਤੀ।
ਉਧਰ, ਸਟੇਸ਼ਨ ਮਾਸਟਰ ਪ੍ਰਿੰਸ ਸੇਠੀ ਨੇ ਦੱਸਿਆ ਕਿ ਇਸ ਇੰਜਣ ਨਾਲ 14-14 ਸੀਟਾਂ ਦੇ ਦੋ ਕੋਚ ਲਾ ਕੇ ਸ਼ਿਮਲਾ ਰੇਲਵੇ ਸਟੇਸ਼ਨ ਤੋਂ ਭੇਜਿਆ ਗਿਆ ਸੀ। ਪਹਿਲੀ ਰੇਲ ਗੱਡੀ 9 ਨਵੰਬਰ, 1903 ਨੂੰ ਸ਼ਿਮਲਾ ਪਹੁੰਚੀ। ਇਹ ਭਾਫ ਇੰਜਣ ਪਹਿਲੀ ਵਾਰ ਕਾਲਕਾ-ਕੈਥਲੀਘਾਟ ਦੇ ਵਿਚਕਾਰ 1905 ਵਿੱਚ ਚਲਾਈ ਗਈ। ਭਾਫ ਇੰਜਣ 1970 ਤਕ ਇਸ ਟਰੈਕ 'ਤੇ ਚਲਦੇ ਰਹੇ।
ਵਿਰਾਸਤ ਦੇ ਤੌਰ 'ਤੇ ਉੱਤਰੀ ਰੇਲਵੇ ਅਜੇ ਵੀ ਕੁਝ ਭਾਫ ਇੰਜਣਾਂ ਨੂੰ ਸੰਭਾਲ ਕੇ ਰੱਖੀਆ ਹੈ। ਦੱਸ ਦਈਏ ਕਿ ਕਾਲਕਾ-ਸ਼ਿਮਲਾ ਰੇਲਵੇ ਲਾਈਨ ਦੇ 96 ਕਿਲੋਮੀਟਰ 'ਤੇ 102 ਸੁਰੰਗਾਂ ਹਨ ਤੇ 800 ਛੋਟੇ ਪੁਲ ਹਨ।
ਸ਼ਿਮਲਾ-ਕਾਲਕਾ ਹੈਰੀਟੇਜ 'ਚ ਹੁਣ ਲਓ ਸਟੀਮ ਇੰਜਣ ਦੀ ਸਵਾਰੀ, 29 ਯਾਤਰੀਆਂ ਨੇ ਕੀਤਾ ਸਫਰ
ਏਬੀਪੀ ਸਾਂਝਾ
Updated at:
21 Feb 2020 03:01 PM (IST)
ਵਰਲਡ ਹੈਰੀਟੇਜ ਕਾਲਕਾ-ਸ਼ਿਮਲਾ ਰੇਲ ਮਾਰਗ 100 ਸਾਲਾਂ ਤੋਂ ਵੀ ਪੁਰਾਣਾ ਰਸਤਾ ਹੈ। ਇਸ ਮਾਰਗ ਨੂੰ ਯੂਨੈਸਕੋ ਨੇ ਸਾਲ 2008 'ਚ ਤੀਜੀ ਰੇਲ ਲਾਈਨ ਦੇ ਤੌਰ 'ਤੇ ਵਿਸ਼ਵ ਵਿਰਾਸਤ ਵਿੱਚ ਸ਼ਾਮਲ ਕੀਤਾ ਸੀ।
- - - - - - - - - Advertisement - - - - - - - - -