ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਪਿਛਲੇ 3 ਦਹਾਕਿਆਂ ਤੋਂ ਪੰਜਾਬ ਦੇ ਵੱਖ-ਵੱਖ ਵਰਗਾਂ ਨੂੰ ਮੁਫਤ ਬਿਜਲੀ ਦੇਣ ਤੋਂ ਬਾਅਦ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਮੁਕਤ ਬਿਜਲੀ ਦੇਣ ਤੋਂ ਤੋਬਾ ਕੀਤੀ ਹੈ। ਵੀਰਵਾਰ ਨੂੰ ਵੱਡਾ ਫੈਸਲਾ ਲੈਂਦਿਆਂ ਬੋਰਡ ਨੇ ਪੰਜਾਬ ਦੇ ਐਸਸੀ/ਬੀਸੀ ਸ਼੍ਰੇਣੀ ਵਿੱਚ ਕਰੀਮੀ ਲੇਅਰ ਲਈ ਮੁਫਤ ਬਿਜਲੀ ਸਹੂਲਤ ਬੰਦ ਕਰ ਦਿੱਤੀ ਹੈ। ਪੰਜਾਬ ਰਾਜ ਬਿਜਲੀ ਨਿਗਮ (ਪਾਵਰਕਾਮ) ਨੇ ਵੀ ਇਸ ਬਾਰੇ ਇੱਕ ਸਰਕੂਲਰ ਜਾਰੀ ਕੀਤਾ ਹੈ।
ਚੀਫ਼ ਇੰਜਨੀਅਰ ਕਮਰਸ਼ੀਅਲ ਵੱਲੋਂ ਜਾਰੀ ਕੀਤੇ ਗਏ ਇੱਕ ਸਰਕੂਲਰ ਮੁਤਾਬਕ ਪੰਜਾਬ ਸਰਕਾਰ ਐਸਸੀ ਤੇ ਬੀਸੀ ਵਰਗ ਦੇ ਖਪਤਕਾਰਾਂ ਨੂੰ 200 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਉਂਦੀ ਹੈ, ਜਿਸ ਦਾ ਘਰੇਲੂ ਲੋਡ 1 ਕਿਲੋਵਾਟ ਤੱਕ ਹੈ। ਮਾਹਰਾਂ ਮੁਤਾਬਕ ਪਾਵਰਕਾਮ ਦੇ ਇਸ ਫੈਸਲੇ ਨਾਲ ਸਰਕਾਰ 500 ਕਰੋੜ ਦੀ ਬਚਤ ਕਰੇਗੀ, ਹਾਲਾਂਕਿ ਫਿਲਹਾਲ ਕਿਸੇ ਅਧਿਕਾਰੀ ਨੇ ਇਸ ਅੰਕੜੇ ਦੀ ਪੁਸ਼ਟੀ ਨਹੀਂ ਕੀਤੀ।
ਦੱਸ ਦਈਏ ਕਿ ਇਸ ਸਮੇਂ ਪੰਜਾਬ 'ਚ ਮਹਿੰਗੇ ਬਿਜਲੀ ਰੇਟਾਂ ਦਾ ਮੁੱਦਾ ਗਰਮ ਹੈ। ਵੀਰਵਾਰ ਨੂੰ ਅਕਾਲੀ ਦਲ ਨੇ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਿਆ ਹੈ। ਮਹਿੰਗੀ ਬਿਜਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਵੀ ਕਾਂਗਰਸ ਸਰਕਾਰ ਦਾ ਵਿਰੋਧ ਕਰ ਰਹੀ ਹੈ।
ਸੰਵਿਧਾਨਕ ਅਹੁਦਿਆਂ 'ਤੇ ਤਾਇਨਾਤ ਇਹ ਲੋਕ ਇਸ ਦਾਇਰੇ 'ਚ ਆਉਣਗੇ
ਪਾਵਰਕਾਮ ਦੇ ਤਾਜ਼ਾ ਸਰਕੂਲਰ ਦੇ ਅਨੁਸਾਰ ਇਸ ਲੇਅਰ 'ਚ ਸਾਬਕਾ ਤੇ ਮੌਜੂਦਾ ਅਧਿਕਾਰੀ, ਸਾਬਕਾ ਤੇ ਮੌਜੂਦਾ ਮੰਤਰੀ, ਰਾਜ ਮੰਤਰੀ, ਲੋਕ ਸਭਾ ਮੈਂਬਰ, ਰਾਜ ਸਭਾ ਮੈਂਬਰ, ਵਿਧਾਇਕ, ਕੌਂਸਲਰ ਮੈਂਬਰ, ਸਾਬਕਾ ਤੇ ਮੌਜੂਦਾ ਮੇਅਰ, ਜ਼ਿਲ੍ਹਾ ਪੰਚਾਇਤਾਂ ਦੇ ਮੌਜੂਦਾ ਤੇ ਸਾਬਕਾ ਚੇਅਰਮੈਨ, ਸਾਰੇ ਮੌਜੂਦਾ ਤੇ ਸਾਬਕਾ ਸੇਵਾ ਮੁਕਤ ਅਧਿਕਾਰੀ, ਸਾਰੇ ਪੈਨਸ਼ਨਰ ਜਿਨ੍ਹਾਂ ਦੀ ਪੈਨਸ਼ਨ 10 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਹੈ, ਡਾਕਟਰ, ਇੰਜਨੀਅਰ, ਵਕੀਲ, ਚਾਰਟਰਡ ਅਕਾਉਂਟੈਂਟ, ਆਰਕੀਟੈਕਟ ਆਦਿ ਜੋ ਜ਼ਿਆਦਾ ਹਾਈ ਸੁਸਾਇਟੀ 'ਚ ਆਉਂਦੇ ਹਨ, ਲਈ 200 ਯੂਨਿਟ ਮੁਫ਼ਤ ਬਿਜਲੀ ਦੀ ਸਹੁਲਤ ਬੰਦ ਕਰ ਦਿੱਤੀ ਗਈ ਹੈ।
ਹੁਣ ਵਿੱਤੀ ਤੌਰ 'ਤੇ ਪਛੜੇ ਲੋਕਾਂ ਨੂੰ ਦੇਣਾ ਹੋਵੇਗਾ ਐਫੀਡੇਵਿਟ
ਕਰੀਮੀ ਲੇਅਰ ਦੀ 200 ਯੂਨਿਟ ਬਿਜਲੀ ਸਹੂਲਤ ਬੰਦ ਹੋਣ ਤੋਂ ਬਾਅਦ ਹੁਣ ਇਸ ਸਹੂਲਤ ਦਾ ਲਾਭ ਲੈਣ ਦੇ ਚਾਹਵਾਨਾਂ ਨੂੰ ਹਲਫਨਾਮਾ ਦੇਣਾ ਪਏਗਾ ਕਿ ਉਸ ਨੇ ਪਿਛਲੇ ਸਾਲ ਆਮਦਨ ਟੈਕਸ ਨਹੀਂ ਅਦਾ ਕੀਤਾ ਸੀ ਤੇ ਟੈਕਸ ਦੇ ਦਾਇਰੇ 'ਚ ਵੀ ਨਹੀਂ ਆਉਂਦੇ ਸੀ। ਇਸ ਤੋਂ ਇਲਾਵਾ ਉਹ ਹਰ ਮਹੀਨੇ 10 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਪੈਨਸ਼ਨ ਨਹੀਂ ਲੈਂਦਾ ਅਤੇ ਕਿਸੇ ਰਜਿਸਟਰਡ ਸੰਸਥਾ ਜਿਵੇਂ ਡਾਕਟਰਾਂ, ਇੰਜਨੀਅਰਾਂ, ਵਕੀਲਾਂ ਦੇ ਪੇਸ਼ੇ ਨਾਲ ਜੁੜਿਆ ਨਹੀਂ ਹੈ। ਪਾਵਰਕਾਮ ਨੇ ਫਰਵਰੀ 2018 'ਚ ਇੱਕ ਲੱਖ ਖਪਤਕਾਰਾਂ ਨੂੰ ਬਿਜਲੀ ਬਿੱਲਾਂ ਵੀ ਭੇਜੇ ਸੀ ਜੋ ਇਸ ਸ਼੍ਰੇਣੀ ਦੇ ਲਾਭਪਾਤਰੀ ਸੀ, ਪਰ ਉਨ੍ਹਾਂ ਦੀ ਬਿਜਲੀ ਦੀ ਖਪਤ ਸਾਲਾਨਾ 3000 ਯੂਨਿਟ ਤੋਂ ਵੱਧ ਪਾਈ ਗਈ।
ਧਨਾਢ ਮੁਫਤਖੋਰਾਂ 'ਤੇ ਸਖਤੀ! ਹੁਣ ਨਹੀਂ ਮਿਲੇਗੀ 200 ਯੂਨਿਟ ਮੁਫਤ ਬਿਜਲੀ
ਮਨਵੀਰ ਕੌਰ ਰੰਧਾਵਾ
Updated at:
21 Feb 2020 12:37 PM (IST)
ਪਿਛਲੇ 3 ਦਹਾਕਿਆਂ ਤੋਂ ਪੰਜਾਬ ਦੇ ਵੱਖ-ਵੱਖ ਵਰਗਾਂ ਨੂੰ ਮੁਫਤ ਬਿਜਲੀ ਦੇਣ ਤੋਂ ਬਾਅਦ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਮੁਕਤ ਬਿਜਲੀ ਦੇਣ ਤੋਂ ਤੋਬਾ ਕੀਤੀ ਹੈ। ਵੀਰਵਾਰ ਨੂੰ ਵੱਡਾ ਫੈਸਲਾ ਲੈਂਦਿਆਂ ਬੋਰਡ ਨੇ ਪੰਜਾਬ ਦੇ ਐਸਸੀ/ਬੀਸੀ ਸ਼੍ਰੇਣੀ ਵਿੱਚ ਕਰੀਮੀ ਲੇਅਰ ਲਈ ਮੁਫਤ ਬਿਜਲੀ ਸਹੂਲਤ ਬੰਦ ਕਰ ਦਿੱਤੀ ਹੈ।
- - - - - - - - - Advertisement - - - - - - - - -