ਬੰਗਲੁਰੂ: ਇੱਕ ਔਰਤ ਨੇ ਵੀਰਵਾਰ ਨੂੰ ਸੀਏਏ, ਐਨਆਰਸੀ ਅਤੇ ਐਨਪੀਆਰ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਇੱਕ ਸਮਾਗਮ ਵਿਚ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਦੀ ਮੌਜੂਦਗੀ ਵਿਚ “ਪਾਕਿਸਤਾਨ ਜ਼ਿੰਦਾਬਾਦ” ਦਾ ਨਾਅਰਾ ਲਾਇਆ। ਓਵੈਸੀ ਨੇ ਹਾਲਾਂਕਿ ਔਰਤ ਦੇ ਇਸ ਕੰਮ ਦੀ ਨਿਖੇਧੀ ਕਰਦਿਆਂ ਕਿਹਾ, “ਅਸੀਂ ਭਾਰਤ ਲਈ ਹਾਂ”।
ਆਈਪੀਸੀ ਦੀ ਧਾਰਾ 124 ਏ (ਦੇਸ਼ਧ੍ਰੋਹ ਦਾ ਅਪਰਾਧ) ਦੇ ਤਹਿਤ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾ ਰਹੀ ਔਰਤ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਪੁੱਛਗਿੱਛ ਕਰੇਗੀ ਅਤੇ ਉਸ ਤੋਂ ਬਾਅਦ ਉਸਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਸੰਵਿਧਾਨ ਬਚਾਓ' ਬੈਨਰ ਹੇਠ ਕੀਤੇ ਜਾ ਰਹੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਅਮੁਲੀਆ ਨਾਂ ਦੀ ਇਸ ਔਰਤ ਨੂੰ ਓਵੈਸੀ ਦੇ ਸਟੇਜ 'ਤੇ ਪਹੁੰਚਣ ਤੋਂ ਬਾਅਦ ਭੀੜ ਨੂੰ ਸੰਬੋਧਿਤ ਕਰਨ ਦਾ ਸੱਦਾ ਦਿੱਤਾ। ਔਰਤ ਨੇ ਉੱਥੇ ਮੌਜੂਦ ਲੋਕਾਂ ਨੂੰ ਆਪਣੇ ਨਾਲ “ਪਾਕਿਸਤਾਨ ਜ਼ਿੰਦਾਬਾਦ” ਦਾ ਨਾਅਰਾ ਬੁਲੰਦ ਕਰਨ ਲਈ ਕਿਹਾ।
ਓਵੈਸੀ ਨੇ ਕਿਹਾ, “ਨਾ ਤਾਂ ਮੇਰਾ ਅਤੇ ਨਾ ਹੀ ਮੇਰੀ ਪਾਰਟੀ ਦਾ ਇਸ ਔਰਤ ਨਾਲ ਕੋਈ ਸਬੰਧ ਹੈ। ਪ੍ਰਬੰਧਕਾਂ ਨੂੰ ਉਸ ਨੂੰ ਇੱਥੇ ਬੁਲਾਉਣਾ ਨਹੀਂ ਚਾਹੀਦਾ ਸੀ। ਜੇ ਮੈਨੂੰ ਇਹ ਪਤਾ ਹੁੰਦਾ, ਤਾਂ ਮੈਂ ਇੱਥੇ ਨਹੀਂ ਆਉਣਾ ਸੀ। ਅਸੀਂ ਭਾਰਤ ਲਈ ਹਾਂ ਅਤੇ ਅਸੀਂ ਕਿਸੇ ਵੀ ਤਰ੍ਹਾਂ ਦੁਸ਼ਮਣ ਦੇਸ਼ ਦਾ ਸਮਰਥਨ ਨਹੀਂ ਕਰਦੇ। ਸਾਡੀ ਪੂਰੀ ਲਹਿਰ ਭਾਰਤ ਨੂੰ ਬਚਾਉਣ ਦੀ ਹੈ।”