ਪਤਨੀ ਹੁਣ ਉਹੀ ਵਰਦੀ ਪਾਉਣ ਨੂੰ ਤਿਆਰ, ਜਿਸ ਲਈ ਪਤੀ ਨੇ ਦਿੱਤੀ ਕੁਰਬਾਨੀ
ਏਬੀਪੀ ਸਾਂਝਾ | 20 Feb 2020 08:25 PM (IST)
ਇੱਕ ਸਾਲ ਪਹਿਲਾਂ, ਸ਼ਹੀਦ ਹੋਏ ਫੌਜੀ ਦੀ ਵਿਧਵਾ ਪਤਨੀ। ਅੱਜ, ਉਹ ਹੀ ਵਰਦੀ ਪਾਉਣ ਨੂੰ ਤਿਆਰ ਹੈ, ਜਿਸ ਲਈ ਉਸਦੇ ਪਤੀ ਨੇ ਆਪਣੀ ਕੁਰਬਾਨੀ ਦੇ ਦਿੱਤੀ।
ਨਵੀਂ ਦਿੱਲੀ: ਇੱਕ ਸਾਲ ਪਹਿਲਾਂ, ਸ਼ਹੀਦ ਹੋਏ ਫੌਜੀ ਦੀ ਵਿਧਵਾ ਪਤਨੀ। ਅੱਜ, ਉਹ ਹੀ ਵਰਦੀ ਪਾਉਣ ਨੂੰ ਤਿਆਰ ਹੈ, ਜਿਸ ਲਈ ਉਸਦੇ ਪਤੀ ਨੇ ਆਪਣੀ ਕੁਰਬਾਨੀ ਦੇ ਦਿੱਤੀ। ਮੇਜਰ ਵਿਭੂਤੀ ਧੌਂਦਿਆਲ ਦੀ ਵਿਧਵਾ ਨਿਕਿਤਾ ਕੌਲ ਧੌਂਦਿਆਲ ਨੇ ਆਪਣੀ ਸ਼ਾਰਟ ਸਰਵਿਸ ਕਮਿਸ਼ਨ (ਐਸਐਸਸੀ) ਦੀ ਪ੍ਰੀਖਿਆ ਅਤੇ ਇੰਟਰਵਿਯੁ ਨੂੰ ਪਾਸ ਕਰ ਲਿਆ ਹੈ। ਉਹ ਹੁਣ ਮੈਰਿਟ ਸੂਚੀ ਦੀ ਉਡੀਕ ਕਰ ਰਹੀ ਹੈ। ਨਿਕਿਤਾ ਕੌਲ ਧੌਂਦਿਆਲ ਦੇਹਰਾਦੂਨ ਵਿੱਚ ਆਪਣੇ ਸਹੁਰੇ ਘਰ ਰਹਿੰਦੀ ਹੈ। ਉਸਨੇ ਕਿਹਾ ਕਿ , “ਮੈਂ ਵਿਭੂ ਦੀ ਸ਼ਹਾਦਤ ਦੇ ਛੇ ਮਹੀਨਿਆਂ ਬਾਅਦ ਐਸਐਸਸੀ ਫਾਰਮ ਭਰਿਆ। ਇਹ ਆਪਣੇ ਆਪ ਨੂੰ ਠੀਕ ਕਰਨ ਦਾ ਮੇਰਾ ਤਰੀਕਾ ਸੀ। ਜਦੋਂ ਮੈਂ ਇਮਤਿਹਾਨ ਲਿਖਿਆ ਅਤੇ ਇੰਟਰਵਿਯੁ ਦਿੱਤੀ ਤਾਂ ਮੈਂ ਮਹਿਸੂਸ ਕਰ ਸਕਦੀ ਸੀ ਕਿ ਉਸਨੇ ਕੀ ਮਹਿਸੂਸ ਕੀਤਾ ਹੋਵੇਗਾ ਜਦੋਂ ਉਸਨੇ ਆਪਣੀ ਐਸਐਸਸੀ ਲਿਖਿਆ ਹੋਵੇਗਾ। ਮੈਂ ਉਸ ਨਾਲ ਆਪਣੇ ਆਪ ਨੂੰ ਜੋੜਿਆ, ਉਸਦੇ ਡਰ ਅਤੇ ਉਸਦੀ ਚਿੰਤਾ ਨੇ ਮੈਨੂੰ ਤਾਕਤ ਦਿੱਤੀ। ” 55 ਆਰਆਰ ਨਾਲ ਤਾਇਨਾਤ ਮੇਜਰ ਵਿਭੂਤੀ ਧੌਂਦਿਆਲ 17 ਫਰਵਰੀ, 2019 ਨੂੰ ਪੁਲਵਾਮਾ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ। ਉਹ 35 ਸਾਲਾਂ ਦੇ ਸਨ। 20 ਘੰਟਿਆਂ ਦੀ ਲਗਾਤਾਰ ਗੋਲੀਬਾਰੀ 'ਚ ਤਿੰਨ ਹੋਰ ਸੈਨਿਕ ਸ਼ਹੀਦ ਹੋ ਗਏ ਸਨ। ਸੈਨਾ ਨੇ ਜੰਗ 'ਚ ਸ਼ਹੀਦ ਹੋਏ ਫੌਜੀ ਦੀ ਵਿਧਵਾ ਦੀ ਉਮਰ ਹੱਦ ਵਿੱਚ ਢਿੱਲ ਦਿੱਤੀ ਹੈ, ਜੇ ਉਹ ਸੇਵਾ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ ਤਾਂ, ਪਰ ਚੋਣ ਪ੍ਰਕਿਰਿਆ ਓਨੀ ਹੀ ਸਖ਼ਤ ਰਹਿੰਦੀ ਹੈ ਜਿੰਨੀ ਇਹ ਦੂਜਿਆਂ ਲਈ ਹੁੰਦੀ ਹੈ। ਨਿਕਿਤਾ ਇਸ ਸਮੇਂ ਨੋਇਡਾ ਅਧਾਰਤ ਐਮਐਨਸੀ ਨਾਲ ਕੰਮ ਕਰਦੀ ਹੈ ਪਰ ਚੇਨਈ ਵਿੱਚ ਆੱਫਸਰਸ ਟ੍ਰੇਨਿੰਗ ਅਕੈਡਮੀ ਵਿੱਚ ਸ਼ਾਮਲ ਹੋਣ ਲਈ ਜਲਦੀ ਹੀ ਜਾਵੇਗੀ।