ਨਵੀਂ ਦਿੱਲੀ: ਦਿੱਲੀ ਦੇ ਓਖਲਾ ਦੇ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਇੱਕ 34 ਸਾਲਾ ਔਰਤ ਦੇ ਸਰੀਰ ਵਿੱਚ 13 ਸਾਲ ਵੱਡਾ ਦਿਲ ਟ੍ਰਾਂਸਪਲਾਂਟ ਕੀਤਾ ਹੈ। ਇਹ ਤਿੰਨ ਘੰਟਿਆਂ ਵਿੱਚ 1400 ਕਿਲੋਮੀਟਰ ਦੂਰ ਤੋਂ ਦਿੱਲੀ ਪਹੁੰਚਿਆ ਸੀ। ਇਸ ਲਈ ਦਿੱਲੀ ਪੁਲਿਸ ਨੇ ਇੱਕ ਗ੍ਰੀਨ ਕੌਰੀਡੋਰ ਬਣਾਇਆ ਸੀ। ਹੁਣ ਇਹ ਦਿਲ ਔਰਤ ਦੇ ਸਰੀਰ ਵਿੱਚ ਧੜਕਣ ਲੱਗ ਪਿਆ ਹੈ।
ਦਰਅਸਲ, ਫੋਰਟਿਸ ਹਸਪਤਾਲ ਦੇ ਡਾਕਟਰਾਂ ਦੀ ਟੀਮ ਮੰਗਲਵਾਰ ਸ਼ਾਮ 3:30 ਵਜੇ ਪੁਣੇ ਤੋਂ ਰਵਾਨਾ ਹੋਈ ਤੇ ਸ਼ਾਮ 5:40 ਵਜੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਪਹੁੰਚੀ। ਇੱਥੋਂ ਹਸਪਤਾਲ ਤੱਕ 18.4 ਕਿਲੋਮੀਟਰ ਲੰਬਾ ਗ੍ਰੀਨ ਕੌਰੀਡੋਰ ਪੁਲਿਸ ਦੀ ਸਹਾਇਤਾ ਨਾਲ ਬਣਾਇਆ ਗਿਆ ਸੀ, ਜਿਸ ਕਾਰਨ ਟੀਮ ਨੇ ਹਸਪਤਾਲ ਪਹੁੰਚਣ ਵਿੱਚ ਸਿਰਫ 21 ਮਿੰਟ 20 ਸਕਿੰਟ ਲਏ। ਟੀਮ ਨੇ ਹਸਪਤਾਲ ਪਹੁੰਚਣ ‘ਤੇ ਸਫਲ ਟ੍ਰਾਂਸਪਲਾਂਟ ਕੀਤਾ।
ਹਸਪਤਾਲ ਦੇ ਸੀਨੀਅਰ ਡਾਕਟਰ ਜੇਐਸ ਮੇਹਰਵਾਲ ਨੇ ਦੱਸਿਆ ਕਿ ਦਿੱਲੀ ਦੀ ਵਸਨੀਕ 34 ਸਾਲਾ ਔਰਤ ਹਾਰਟ ਫੇਲੀਅਰ ਦੀ ਮਰੀਜ਼ ਸੀ। ਉਹ ਨਵਾਂ ਦਿਲ ਪ੍ਰਾਪਤ ਕਰਨ ਲਈ ਰਾਸ਼ਟਰੀ ਅੰਗ ਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ (ਨੋਟੋ) ਵਿੱਚ ਉਸ ਦਾ ਨਾਮ ਰਜਿਸਟਰ ਕਰਾਇਆ ਗਿਆ ਸੀ।
ਮੰਗਲਵਾਰ ਨੂੰ ਇਹ ਖੁਲਾਸਾ ਹੋਇਆ ਕਿ ਪੁਣੇ ਦੇ ਰੂਬੀ ਹਾਲ ਕਲੀਨਕ ਵਿੱਚ ਇੱਕ 47 ਸਾਲਾ ਮਰੀਜ਼ ਬ੍ਰੇਨ ਡੈੱਡ ਪਾਇਆ ਗਿਆ ਹੈ। ਉਸ ਦੇ ਪਰਿਵਾਰ ਨੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਹੈ। ਟੀਮ ਤੁਰੰਤ ਪੁਣੇ ਲਈ ਰਵਾਨਾ ਹੋ ਗਈ। 47 ਸਾਲਾ ਆਦਮੀ ਦਾ ਦਿਲ ਹੁਣ ਇੱਕ 34 ਸਾਲਾ ਔਰਤ ਵਿੱਚ ਧੜਕ ਰਿਹਾ ਹੈ।
47 ਸਾਲਾ ਆਦਮੀ ਦਾ ਦਿਲ ਧੜਕਿਆ 34 ਸਾਲਾ ਔਰਤ ਅੰਦਰ, ਤਿੰਨ ਘੰਟੇ 'ਚ 1400 km ਸਫਰ ਕਰ ਪਹੁੰਚਿਆ ਦਿੱਲੀ
ਏਬੀਪੀ ਸਾਂਝਾ
Updated at:
20 Feb 2020 05:21 PM (IST)
ਦਿੱਲੀ ਦੇ ਓਖਲਾ ਦੇ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਇੱਕ 34 ਸਾਲਾ ਔਰਤ ਦੇ ਸਰੀਰ ਵਿੱਚ 13 ਸਾਲ ਵੱਡਾ ਦਿਲ ਟ੍ਰਾਂਸਪਲਾਂਟ ਕੀਤਾ ਹੈ।
- - - - - - - - - Advertisement - - - - - - - - -